WhatsApp ''ਚ ਐਡ ਹੋਇਆ ਦਿਲਚਸਪ ਫੀਚਰ, ਜਾਣੋ ਕੀ ਹੈ ਖਾਸ
Friday, Aug 12, 2016 - 05:04 PM (IST)
.jpg)
ਜਲੰਧਰ : ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਾਟਸਐਪ ਦਾ ਕ੍ਰੇਜ ਨੌਜਵਾਨ ਪੀੜ੍ਹੀ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ। ਵਾਟਸਐਪ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਅਪਡੇਟ ਲੈ ਕੇ ਆਉਂਦੀ ਰਹਿੰਦੀ ਹੈ। ਹੁਣ ਨਵੇਂ ਅਪਡੇਟ ਦੇ ਜ਼ਰੀਏ ਵਾਟਸਐਪ ਬੀਟਾ ਵਰਜ਼ਨ ''ਚ ਇਕ ਨਵਾਂ ਫੀਚਰ ਵੇਖਿਆ ਗਿਆ ਹੈ। ਵਾਟਸਐਪ ''ਚ ਹੁਣ ਕਿਸੇ ਵੀ ਮੈਸੇਜ ਨੂੰ ਇਕੱਠੇ ਹੀ ਕਈ ਸਾਰੇ ਯੂਜ਼ਰਸ ਨੂੰ ਫਾਰਵਰਡ ਕੀਤਾ ਜਾ ਸਕਦਾ ਹੈ।
ਵਾਟਸਐਪ ਬੀਟਾ ਐਪ ਵੀ 2.16.230 ''ਚ ਆਏ ਇਸ ਨਵੇਂ ਫੀਚਰ ਤੋਂ ਕਈ ਯੂਜ਼ਰਸ ਦੀਆਂ ਮੁਸ਼ਕਲਾਂ ਘੱਟ ਹੋ ਜਾਣਗੀਆਂ। ਹੁਣ ਕਿਸੇ ਮੈਸੇਜ ਨੂੰ ਸ਼ੇਅਰ ਜਾਂ ਫਾਰਵਰਡ ਕਰਨਾ ਆਸਾਨ ਹੋਵੇਗਾ ਅਤੇ ਯੂਜ਼ਰ ਇਕੱਠੇ ਕਈ ਯੂਜ਼ਰ ਨੂੰ ਸਿਲੈਕਟ ਕਰ ਸਕਣਗੇ। ਹੁਣ ਪਹਿਲਾਂ ਦੀ ਤਰ੍ਹਾਂ ਕਿਸੇ ਇਕ ਮੈਸੇਜ ਨੂੰ ਇਕ ਚੈਟ ''ਚ ਫਾਰਵਰਡ ਕਰਨ ਦੇ ਬਾਅਦ ਵਾਪਸ ਜਾ ਕੇ ਦੂੱਜੇ ਯੂਜ਼ਰ ਜਾਂ ਗਰੂਪ ਨੂੰ ਭੇਜਣ ਲਈ ਉਹੀ ਵਿਧੀ ਨਹੀਂ ਅਪਨਾÀਣੀ ਹੋਵੇਗੀ।
ਹੁਣ ਜੇਕਰ ਤੁਸੀਂ, ਕਿਸੇ ਮੈਸੇਜ ਜਾਂ ਤਸਵੀਰ ਜਾਂ ਵੀਡੀਓ ਨੂੰ ਆਪਣੇ ਫੋਨ ਤੋਂ ਇਕੱਠੇ ਕਈ ਲੋਕਾਂ ਨੂੰ ਵਾਟਸਐਪ ''ਤੇ ਭੇਜਣਾ ਚਾਹੁੰਦੇ ਹੋ ਤਾਂ ਉਸ ''ਤੇ ਟੈਪ ਕਰੋ ਅਤੇ ਕਈ ਯੂਜ਼ਰ ਨੂੰ ਸਿਲੈਕਟ ਕਰ ਭੇਜ ਦਿਓ । ਇਸ ਤੋਂ ਇਲਾਵਾ ਵਾਟਸਐਪ ਹੁਣ 3 ਅਜਿਹੀ ਚੈਟ ਸਭ ਤੋਂ ਉਪਰ ਦਿਖਾਵੇਗਾ ਜਿਸ ਨਾਲ ਤੁਸੀਂ ਸਭ ਤੋਂ ਜ਼ਿਆਦਾ ਗੱਲਾਂ ਕਰਦੇ ਹੋ। ਇਸ ਲਈ ਜੇਕਰ ਤੁਸੀਂ ਉਨ੍ਹਾਂ ਨੂੰ ਹਾਲ ਹੀ ''ਚ ਗੱਲ ਨਹੀਂ ਵੀ ਕੀਤੀ ਹੈ ਤਾਂ ਉਨ੍ਹਾਂ ਨੂੰ ਲਭ ਕੇ ਕੁੱਝ ਵੀ ਸ਼ੇਅਰ ਕਰਨਾ ਆਸਾਨ ਹੋਵੇਗਾ।