ਪੁਤਿਨ ਦਾ ਵੱਡਾ ਐਲਾਨ! WhatsApp ਤੇ Telegram ਹੋਵੇਗਾ ਬੈਨ

Thursday, Jun 12, 2025 - 02:08 PM (IST)

ਪੁਤਿਨ ਦਾ ਵੱਡਾ ਐਲਾਨ! WhatsApp ਤੇ Telegram ਹੋਵੇਗਾ ਬੈਨ

ਗੈਜੇਟ ਡੈਸਕ - WhatsApp ਤੇ Telegram ਵਾਂਗ ਹੀ ਹੁਣ ਰੂਸ ਜਲਦੀ ਹੀ ਇਕ ਮੈਸੇਜਿੰਗ ਐਪ ਲਾਂਚ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਇਹ ਮੈਸੇਜਿੰਗ ਐਪ ਪੂਰੀ ਤਰ੍ਹਾਂ ਰੂਸੀ ਸਰਕਾਰ ਦੇ ਅੰਡਰ ਕੰਟ੍ਰੋਲ ਹੋਵੇਗਾ ਤੇ ਇਸ ਮੈਸੇਜਿੰਗ ਐਪ ਦਾ ਨਾਮ ਹੈ Vlad, ਜਿਸਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਰੂਸ ਦੀ ਹੇਠਲੀ ਸੰਸਦ ਨੇ ਵੀ ਇਸ ਐਪ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੈਸੇਜਿੰਗ ਐਪ ਇਕ ਸੁਰੱਖਿਅਤ ਮਲਟੀਫੰਕਸ਼ਨਲ ਵਿਕਲਪ ਹੋਵੇਗਾ ਅਤੇ ਇਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੈਸੇਜਿੰਗ ਐਪ ਵਿਦੇਸ਼ੀ ਅਸੁਰੱਖਿਅਤ ਮੈਸੇਜਿੰਗ ਐਪਸ ਦੀ ਥਾਂ ਲਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਐਪ ਰੂਸ ਦੇ ਡਿਜੀਟਲ ਸੁਰੱਖਿਆ ਬੁਨਿਆਦੀ ਢਾਂਚੇ ਵਿਚ ਕਮੀਆਂ ਨੂੰ ਭਰ ਦੇਵੇਗਾ।

ਹਾਲਾਂਕਿ ਰੂਸ ਦੀ ਹੇਠਲੀ ਸੰਸਦ ਨੇ ਇਸ ਐਪ ਦੇ ਵਿਕਾਸ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਪਰ ਫਿਲਹਾਲ ਹੁਣ ਅਜੇ ਤੱਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਵਾਨਗੀ ਦੀ ਲੋੜ ਹੈ। ਰੂਸ ਦੇ ਡਿਜੀਟਲ ਵਿਕਾਸ ਮੰਤਰੀ ਮਕਸੁਤ ਸ਼ਾਦਾਯੇਵ ਨੇ ਕਿਹਾ ਕਿ ਅਜਿਹੇ ਮੈਸੇਜਿੰਗ ਐਪਸ ਇਸ ਸਮੇਂ ਸਾਡੀ ਸਭ ਤੋਂ ਵੱਡੀ ਤਰਜੀਹ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿਚ ਦੂਜੇ ਦੇਸ਼ ਰੂਸ ਤੋਂ ਅੱਗੇ ਹਨ।

Vlad App 'ਚ ਕੀ ਹੈ ਖਾਸ
ਹਾਲਾਂਕਿ ਵਟਸਐਪ ਜਾਂ ਟੈਲੀਗ੍ਰਾਮ ਦੇ ਉਲਟ, ਵਲਾਡ ਐਪ ਦਾ ਕੰਟਰੋਲ ਸਰਕਾਰ ਅਤੇ ਸਥਾਨਕ ਸੰਸਥਾਵਾਂ ਕੋਲ ਰਹੇਗਾ ਪਰ ਰਿਪੋਰਟਾਂ ਦੇ ਕਹਿਣ ਅਨੁਸਾਰ, ਇਸ ਐਪ ਦੀ ਮਦਦ ਨਾਲ, ਯੂ਼ਜ਼ਰਸ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਕਰ ਸਕਣਗੇ, ਭੁਗਤਾਨ ਕਰ ਸਕਣਗੇ ਅਤੇ ਹੋਰ ਕੰਮ ਕਰ ਸਕਣਗੇ। ਇਸ ਤੋਂ ਇਲਾਵਾ, ਇਸ ਦੀ ਵਰਤੋਂ ਵਿੱਦਿਅਕ ਸੇਵਾਵਾਂ ਲਈ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਇਸ ਐਪ ਵਿਚ ਯੂਜ਼ਰਸ ਦੀ ਪ੍ਰਾਇਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ।
 
ਜ਼ਿਕਰਯੋਗ ਹੈ ਕਿ ਇਹ ਐਪ ਰੂਸ ਤੋਂ ਬਾਹਰ ਨਹੀਂ ਵਰਤੀ ਜਾ ਸਕਦੀ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ, ਰੂਸ ਵਿਚ ਵਟਸਐਪ ਅਤੇ ਟੈਲੀਗ੍ਰਾਮ ਐਪਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ, ਰੂਸ ਵਿਚ ਨਾਗਰਿਕਾਂ ਨੂੰ ਇਸ ਐਪ ਦੀ ਵਰਤੋਂ ਕਰਨ ਲਈ ਕਿਹਾ ਜਾ ਸਕਦਾ ਹੈ।
  


author

Sunaina

Content Editor

Related News