ਵਟਸਐਪ ''ਚ ਐਡ ਹੋਇਆ ਨਵਾਂ ਫੋਂਟ, ਜਾਣੋ ਕਿਵੇਂ ਹੋਵੇਗਾ ਯੂਜ਼!
Saturday, Jul 16, 2016 - 04:57 PM (IST)

ਜਲੰਧਰ- ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੈਸੇਜਿੰਗ ਪਲੈਟਫਾਰਮ ਵਟਸਐਪ ''ਚ ਪਿਛਲੇ ਕੁੱਝ ਸਮੇਂ ਤੋਂ ਕਈ ਨਵੇਂ ਫੀਚਰਸ ਅਤੇ ਅਪਡੇਟਸ ਨੂੰ ਪੇਸ਼ ਕੀਤਾ ਗਿਆ ਹੈ। ਜੀ.ਆਈ.ਐੱਫ., ਵੀਡੀਓ ਕਾਲਿੰਗ ਅਤੇ ਫੋਂਟਸ ਵਰਗੇ ਫੀਚਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਪਡੇਟਸ ਸਾਹਮਣੇ ਆਈਆਂ ਹਨ। ਵਟਸਐਪ ਵੱਲੋਂ ਦਿੱਤੇ ਗਏ ਫੋਂਟ ਫੀਚਰ ''ਚ ਬੋਲਡ, ਇਟੈਲਿਕ ਅਤੇ ਸਬਸਟ੍ਰਾਈਕ ਫੋਂਟ ਤੋਂ ਬਾਅਦ ਹੁਣ ਇਕ ਹੋਰ ਫੋਂਟ ਹਿਡਨ ਫੀਚਰ ਦੇ ਰੂਪ ''ਚ ਸਾਹਮਣੇ ਆਇਆ ਹੈ।
ਹੁਣ ਤੱਕ ਤੁਸੀਂ ਵਟਸਐਪ ਦੀ ਚੈਟ ''ਚ ਟੈਕਸਟ ਨੂੰ ਬੋਲਡ, ਇਟੈਲਿਕ ਅਤੇ ਸਬਸਟ੍ਰਾਈਕ ਕਰ ਸਕਦੇ ਸੀ ਹੁਣ ਇਕ ਹੋਰ ਸਿੰਬਲ ਸਾਇਨ ਦੇ ਨਾਲ ਤੁਸੀਂ ਨਵੇਂ ਫੋਂਟ ਫਿਕਸਡਸਿਸ ਦੀ ਵਰਤੋਂ ਵੀ ਕਰ ਸਕਦੇ ਹੋ ਜਿਸ ਨਾਲ ਇਹ ਟੈਕਸਟ ਨੂੰ ਆਮ ਸਾਈਜ਼ ਤੋਂ ਥੋੜਾ ਛੋਟਾ ਕਰ ਦਵੇਗਾ। ਇਸ ਫਿਕਸਡਸਿਸ ਫੋਂਟ ਲਈ ਤੁਹਾਨੂੰ ਪਹਿਲੇ ਫੋਂਟਸ ਦੀ ਤਰ੍ਹਾਂ ਕੀਬੋਰਡ ਸਾਇਨ ਦੀ ਵਰਤੋਂ ਕਰਨੀ ਹੋਵੇਗੀ। ਕੀਬੋਰਡ ''ਤੇ ਦਿੱਤੇ ਗਏ '''''' ਕਰੈਕਟਰ ਦੀ ਵਰਤੋਂ ਕਰਨ ਨਾਲ ਤੁਸੀਂ ਫੋਂਟ ਨੂੰ ਬਦਲ ਸਕਦੇ ਹੋ। ਇਸ ਸਾਇਨ ਨੂੰ ਤਿੰਨ ਵਾਰ ਟੈਕਸਟ ਦੇ ਅਗਲੇ ਪਾਸੇ ਅਤੇ ਤਿੰਨ ਵਾਰ ਟੈਕਸਟ ਦੇ ਪਿਛਲੇ ਪਾਸੇ ਟਾਇਪ ਕਰਨਾ ਹੋਵੇਗਾ ਜਿਸ ਨਾਲ ਤੁਹਾਡੀ ਟੈਕਸਟ ਫਿਕਸਡਸਿਸ ਫੋਂਟ ''ਚ ਬਦਲ ਜਾਵੇਗੀ। ਉਦਾਹਰਣ ਦੇ ਤੌਰ ''ਤੇ ''''''Test'''''' ਟਾਇਪ ਕਰਨ ''ਤੇ ਤੁਸੀਂ ਇਸ ਟੈਕਸਟ ਨੂੰ ਛੋਟੇ ਆਕਾਰ ''ਚ ਦੇਖ ਸਕਦੇ ਹੋ।