ਵਟਸਐਪ ਦੇ ਬੀਟਾ ਵਰਜ਼ਨ ਨੂੰ ਮਿਲੀ ਨਵੀਂ ਅਪਡੇਟ, ਸ਼ਾਮਲ ਹੋਇਆ ਇਹ ਕਮਾਲ ਦਾ ਫੀਚਰ

04/14/2017 7:09:22 PM

ਜਲੰਧਰ- ਵਟਸਐਪ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਮੈਸੇਜ ਰਿਵੋਕ ਫੀਚਰ ਨੂੰ ਟੈਸਟ ਕਰਨ ਦੀਆਂ ਖਬਰਾਂ ਆ ਰਹੀਆਂ ਸਨ। ਇਸ ਤੋਂ ਪਹਿਲਾਂ ਵਟਸਐਪ ਆਈਫੋਨ ਐਪ ''ਚ ਇਸ ਨਵੇਂ ਫੀਚਰ ਨੂੰ ਦੇਖਿਆ ਗਿਆ ਸੀ ਜਿਸ ਨਾਲ ਕਿਸੇ ਕੰਟੈੱਕਟ ਨੂੰ ਭੇਜੇ ਗਏ ਮੈਸੇਜ ਨੂੰ ਐਡਿਟ ਜਾਂ ਡਿਲੀਟ ਕਰ ਸਕਦੇ ਹਨ। ਹੁਣ ਅਜਿਹਾ ਲੱਗਦਾ ਹੈ ਕਿ ਇਸ ਫੀਚਰ ਨੂੰ ਐਂਡਰਾਇਡ ਅਤੇ ਵਟਸਐੱਪ ਵੈੱਬ ''ਤੇ ਜਾਰੀ ਕਰ ਦਿੱਤਾ ਗਿਆ ਹੈ। 
@WABetaInfo ਵਟਸਐਪ ਦੀ ਬੀਟਾ ਰਿਲੀਜ਼ ਨੂੰ ਟਰੈਕ ਕਰਦੇ ਹਨ ਅਤੇ ਇਨ੍ਹਾਂ ਦਾ ਦਾਅਵਾ ਹੈ ਕਿ ਵਟਸਐਪ ਵੈੱਬ ''ਤੇ ਨਵੇਂ ਅਪਡੇਟ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ ਰਿਵੋਕ ਮਿਲ ਗਿਆ ਹੈ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਯੂਜ਼ਰਸ ਹੁਣ ਭੇਜੇ ਗਏ ਮੈਸੇਜ ਨੂੰ ਪੰਜ ਮਿੰਟ ਦੇ ਅੰਦਰ ''ਅਨਸੈਂਡ'' ਕਰ ਸਕਣਗੇ। ਅਜਿਹਾ ਲੱਗਦਾ ਹੈ ਕਿ ਵਟਸਐਪ ਦੀ ਯੋਜਨਾ ਨਵੇਂ ਰੀਵੋਕ ਫੀਚਰ ਨੂੰ ਵਟਸਐਪ ਵੈੱਬ ਸਮੇਤ ਆਪਣੇ ਸਾਰੇ ਪਲੇਟਫਾਰਮਜ਼ ''ਤੇ ਇਕੱਠੇ ਲਾਂਚ ਕਰਨ ਦੀ ਹੈ। 
ਇਸ ਤੋਂ ਇਲਾਵਾ @WABetaInfo ਨੇ ਐਂਡਰਾਇਡ ਬੀਟਾ ਯੂਜ਼ਰਸ ਲਈ ਨਵਾਂ ਫਾਂਟ ਸਾਰਟਕਟ ਜੋੜਨ ਦਾ ਵੀ ਦਾਅਵਾ ਕੀਤਾ ਹੈ। ਵਟਸਐਪ ਦੇ ਨਵੇਂ ਐਂਡਰਾਇਡ ਵਰਜ਼ਨ 2.17.148 ''ਚ ਬੋਲਡ, ਇਟੈਲਿਕ ਅਤੇ ਸਟਰਾਈਕ ਲਈ ਨਵੇਂ ਫਾਂਟ ਸ਼ਾਰਟਕਟ ਲਗਾਉਣ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਟਾਈਪਿੰਗ ਦੌਰਾਨ ਟੈਕਸਟ ਨੂੰ ਬੋਲਡ ਕਰਨ ਜਾਂ ਇਟੈਲਿਕ ਬਣਾਉਣ ਲਈ ਟੈਕਸਟ ''ਚ ਸਿੰਬਲ ਲਗਾਉਣ ਦੀ ਲੋੜ ਨਹੀਂ ਹੋਵੇਗੀ। ਪਰ ਅਸੀਂ 2.17.148 ਵਰਜ਼ਨ ''ਚ ਇਨ੍ਹਾਂ ਫਾਂਟ ਸ਼ਾਰਟਕਟ ਨੂੰ ਨਹੀਂ ਦੇਖ ਸਕੇ। ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੇ ਆਮ ਯੂਜ਼ਰਸ ਲਈ ਕਦੋਂ ਜਾਰੀ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਵਟਸਐਪ ਦੇ ਐਂਡਰਾਇਡ ਅਤੇ ਆਈਫੋਨ ਐਪ ''ਚ ਪਿਛਲੇ ਸਾਲ ਟੈਕਸਟ ਫਾਰਮੇਟ ਫੀਚਰ ਜੋੜਿਆ ਗਿਆ ਸੀ। ਇਸ ਰਾਹੀਂ ਵਟਸਐਪ ''ਚ ਟੈਕਸਟ ਨੂੰ ਬੋਲਡ ਅਤੇ ਸਟਰਾਈਕ ਕਰਨ ਦੀ ਸੁਵਿਧਾ ਮਿਲੀ ਸੀ। 

Related News