WhatsApp ਦੀ ਬਾਦਸ਼ਾਹਤ ਹੋਵੇਗੀ ਖ਼ਤਮ ! ਐਲਨ ਮਸਕ ਲਿਆ ਰਹੇ ਨਵੀਂ ਐਪ, ਮਿਲੇਗੀ ਬਿਟਕੋਇਨ ਲੈਵਲ ਸੁਰੱਖਿਆ
Tuesday, Feb 10, 2026 - 04:26 PM (IST)
ਗੈਜੇਟ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਹੁਣ ਮੈਟਾ ਦੇ ਪ੍ਰਸਿੱਧ ਮੈਸੇਜਿੰਗ ਐਪ WhatsApp ਦੀ ਬਾਦਸ਼ਾਹਤ ਨੂੰ ਵੱਡੀ ਚੁਣੌਤੀ ਦੇਣ ਜਾ ਰਹੇ ਹਨ। ਮਸਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਲਦੀ ਹੀ 'X Chat' ਦਾ ਸਟੈਂਡਅਲੋਨ ਐਪ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ 'ਚ ਅਜਿਹੇ ਸੁਰੱਖਿਆ ਫੀਚਰ ਹੋਣਗੇ ਜੋ WhatsApp ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਪਿੱਛੇ ਛੱਡ ਸਕਦੇ ਹਨ।
ਬਿਟਕੋਇਨ ਵਰਗੀ ਹੋਵੇਗੀ ਸੁਰੱਖਿਆ
ਸੂਤਰਾਂ ਅਨੁਸਾਰ X Chat ਵਿੱਚ ਬਿਟਕੋਇਨ ਪੱਧਰ ਦਾ ਐਂਡ-ਟੂ-ਐਂਡ ਐਨਕ੍ਰਿਪਸ਼ਨ (E2EE) ਫੀਚਰ ਮਿਲੇਗਾ। ਇਸ ਦਾ ਮਤਲਬ ਹੈ ਕਿ ਯੂਜ਼ਰਸ ਦੀ ਚੈਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ। ਇਸ ਤੋਂ ਇਲਾਵਾ ਯੂਜ਼ਰਸ ਕੋਲ ਵਿਅਕਤੀਗਤ ਅਤੇ ਗਰੁੱਪ ਚੈਟ ਵਿੱਚ ਮੈਸੇਜ ਗਾਇਬ ਕਰਨ ਲਈ ਟਾਈਮਰ ਸੈੱਟ ਕਰਨ ਦੀ ਸਹੂਲਤ ਵੀ ਹੋਵੇਗੀ।
In the next few months, we will be doing rigorous security tests of 𝕏 Chat and will open source all the code
— Elon Musk (@elonmusk) February 9, 2026
ਬਿਨਾਂ ਐਪ ਬਦਲੇ ਦੂਜੇ ਪਲੇਟਫਾਰਮਾਂ 'ਤੇ ਹੋ ਸਕੇਗੀ ਕਾਲ
X Chat ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕਰਾਸ-ਪਲੇਟਫਾਰਮ ਫੀਚਰ ਹੋਵੇਗਾ। ਇਸ ਰਾਹੀਂ ਯੂਜ਼ਰਸ X Chat ਤੋਂ ਹੀ ਕਿਸੇ ਦੂਜੇ ਮੈਸੇਜਿੰਗ ਪਲੇਟਫਾਰਮ 'ਤੇ ਆਡੀਓ ਜਾਂ ਵੀਡੀਓ ਕਾਲ ਕਰ ਸਕਣਗੇ, ਬੱਸ ਉਨ੍ਹਾਂ ਕੋਲ ਸਾਹਮਣੇ ਵਾਲੇ ਵਿਅਕਤੀ ਦਾ ਫ਼ੋਨ ਨੰਬਰ ਹੋਣਾ ਚਾਹੀਦਾ ਹੈ। ਇਹ ਐਪ ਮਸਕ ਦੇ 'Everything Project' ਦਾ ਹਿੱਸਾ ਹੈ, ਜਿਸ ਨੂੰ ਇੱਕ 'ਆਲ-ਇਨ-ਵਨ' ਐਪ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
WhatsApp ਦੀ ਸੁਰੱਖਿਆ 'ਤੇ ਖੜ੍ਹੇ ਕੀਤੇ ਸਵਾਲ
ਐਲਨ ਮਸਕ ਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੋਂ WhatsApp ਦੀ ਸੁਰੱਖਿਆ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਅਮਰੀਕੀ ਅਦਾਲਤ ਵਿੱਚ ਦਾਇਰ ਇੱਕ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਟਾ ਕੋਲ ਯੂਜ਼ਰਸ ਦੀਆਂ ਗੱਲਾਂ ਤੱਕ ਪਹੁੰਚ ਹੁੰਦੀ ਹੈ, ਹਾਲਾਂਕਿ ਮੈਟਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਮਸਕ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ X Chat ਦੀ ਸੁਰੱਖਿਆ ਦਾ ਸਖ਼ਤ ਟੈਸਟ ਕੀਤਾ ਜਾਵੇਗਾ ਅਤੇ ਫਿਰ ਇਸ ਦਾ ਓਪਨ ਸੋਰਸ ਕੋਡ ਜਾਰੀ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
