ਵਟਸਐਪ ਦਾ ਵੱਡਾ ਅਪਡੇਟ: ਜਾਣੋ ਕਿਵੇਂ ਮਾਪੇ ਆਪਣੇ ਫੋਨ ਤੋਂ ਕੰਟਰੋਲ ਕਰ ਸਕਣਗੇ ਬੱਚਿਆਂ ਦਾ WhatsApp

Saturday, Mar 28, 2026 - 03:32 PM (IST)

ਵਟਸਐਪ ਦਾ ਵੱਡਾ ਅਪਡੇਟ: ਜਾਣੋ ਕਿਵੇਂ ਮਾਪੇ ਆਪਣੇ ਫੋਨ ਤੋਂ ਕੰਟਰੋਲ ਕਰ ਸਕਣਗੇ ਬੱਚਿਆਂ ਦਾ WhatsApp

ਗੈਜੇਟ ਡੈਸਕ - ਅੱਜ ਦੇ ਡਿਜੀਟਲ ਯੁੱਗ 'ਚ ਬੱਚਿਆਂ ਦੀ ਆਨਲਾਈਨ ਸੁਰੱਖਿਆ ਮਾਪਿਆਂ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸੇ ਨੂੰ ਮੁੱਖ ਰੱਖਦਿਆਂ ਵਟਸਐਪ ਨੇ ਇਕ ਕ੍ਰਾਂਤੀਕਾਰੀ ਫੀਚਰ 'ਪੇਰੈਂਟ ਮੈਨੇਜਡ ਅਕਾਊਂਟ' ਲਾਂਚ ਕੀਤਾ ਹੈ। ਇਸ ਫੀਚਰ ਰਾਹੀਂ ਹੁਣ ਘੱਟ ਉਮਰ ਦੇ ਬੱਚੇ ਵੀ ਸੁਰੱਖਿਅਤ ਤਰੀਕੇ ਨਾਲ ਵਟਸਐਪ ਦੀ ਵਰਤੋਂ ਕਰ ਸਕਣਗੇ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਮਾਪਿਆਂ ਦੀ ਨਜ਼ਰ ਰਹੇਗੀ।

ਕਿਵੇਂ ਕੰਮ ਕਰੇਗਾ ਇਹ ਫੀਚਰ? 

ਅਕਾਊਂਟ ਸੈੱਟਅੱਪ
- ਬੱਚੇ ਦੇ ਫੋਨ 'ਚ ਵਟਸਐਪ ਇੰਸਟਾਲ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਦੌਰਾਨ ਮਾਪਿਆਂ ਨੂੰ ਇਕ ਨਵਾਂ ਵਿਕਲਪ 'Set up as Parent-Managed Account' ਦਿਖਾਈ ਦੇਵੇਗਾ।

ਅਕਾਊਂਟ ਲਿੰਕ ਕਰਨਾ
- ਮਾਪੇ ਆਪਣੇ ਵਟਸਐਪ ਦੀ ਸੈਟਿੰਗ 'ਚ 'Linked Devices' 'ਤੇ ਜਾ ਕੇ ਬੱਚੇ ਦੇ ਫੋਨ ਦੇ QR ਕੋਡ ਨੂੰ ਸਕੈਨ ਕਰਕੇ ਦੋਵਾਂ ਅਕਾਊਂਟਸ ਨੂੰ ਆਪਸ ਵਿੱਚ ਲਿੰਕ ਕਰ ਸਕਦੇ ਹਨ।

ਪੇਰੈਂਟ ਪਿਨ 
- ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਾਪੇ 6 ਜਾਂ 8 ਅੰਕਾਂ ਦਾ ਇਕ 'ਪੇਰੈਂਟ ਪਿਨ' ਸੈੱਟ ਕਰ ਸਕਦੇ ਹਨ। ਬਿਨਾਂ ਇਸ ਪਿਨ ਦੇ ਬੱਚਾ ਕੋਈ ਵੀ ਸੈਟਿੰਗ ਨਹੀਂ ਬਦਲ ਸਕੇਗਾ।

ਕੰਟਰੋਲ ਅਤੇ ਨਿਗਰਾਨੀ
- ਮਾਪੇ ਇਹ ਤੈਅ ਕਰ ਸਕਣਗੇ ਕਿ ਬੱਚੇ ਨੂੰ ਕੌਣ ਮੈਸੇਜ ਕਰ ਸਕਦਾ ਹੈ ਅਤੇ ਉਹ ਕਿਹੜੇ ਗਰੁੱਪਾਂ 'ਚ ਸ਼ਾਮਲ ਹੋ ਸਕਦਾ ਹੈ।

ਮਾਪਿਆਂ ਲਈ ਮੁੱਖ ਫਾਇਦੇ :-

ਸੰਪਰਕ ਸੂਚੀ 'ਤੇ ਕੰਟਰੋਲ
- ਬੱਚੇ ਨੂੰ ਸਿਰਫ਼ ਉਹੀ ਲੋਕ ਮੈਸੇਜ ਕਰ ਸਕਣਗੇ ਜਿਨ੍ਹਾਂ ਦੇ ਨੰਬਰ ਫੋਨ 'ਚ ਸੇਵ ਹਨ। ਨਵੇਂ ਲੋਕਾਂ ਨਾਲ ਗੱਲ ਕਰਨ ਲਈ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੋਵੇਗੀ।

ਗਰੁੱਪ ਸੈਟਿੰਗ
-ਬੱਚਾ ਕਿਹੜੇ ਗਰੁੱਪ'ਚ ਸ਼ਾਮਲ ਹੋਵੇਗਾ, ਇਸ ਦਾ ਫੈਸਲਾ ਮਾਪੇ ਕਰਨਗੇ।

ਪ੍ਰਾਈਵੇਸੀ
- ਹਾਲਾਂਕਿ ਮਾਪੇ ਸੈਟਿੰਗਾਂ ਕੰਟਰੋਲ ਕਰ ਸਕਦੇ ਹਨ, ਪਰ ਵਟਸਐਪ ਅਨੁਸਾਰ ਪਰਸਨਲ ਚੈਟਸ 'ਐਂਡ-ਟੂ-ਐਂਡ ਇਨਕ੍ਰਿਪਟਡ' ਹੀ ਰਹਿਣਗੀਆਂ।

ਕਿਵੇਂ ਬਦਲੋਗੇ ਸੈਟਿੰਗ? 

ਮਾਪੇ ਆਪਣੇ ਫੋਨ ਤੋਂ Settings > Child Account > Manage Controls 'ਤੇ ਜਾ ਕੇ ਮੈਸੇਜ, ਗਰੁੱਪ ਅਤੇ ਪ੍ਰਾਈਵੇਸੀ ਸੈਟਿੰਗਾਂ ਨੂੰ ਕਿਸੇ ਵੀ ਸਮੇਂ ਅਪਡੇਟ ਕਰ ਸਕਦੇ ਹਨ।

   *


author

Sunaina

Content Editor

Related News