ਵਟਸਐਪ ਦਾ ਵੱਡਾ ਐਲਾਨ, ਹੁਣ ਇਕ ਵਾਰ ’ਚ ਸਿਰਫ ਇਕ ਚੈਟ ਫਾਰਵਰਡ ਕਰ ਸਕੇਗਾ ਉਪਭੋਗਤਾ

04/07/2020 3:08:18 PM

ਨਵੀਂ ਦਿੱਲੀ : ਵਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਗਲਤ ਜਾਣਕਾਰੀ ਨੂੰ ਫੈਲਾਉਣ ’ਤੇ ਰੋਕ ਲਗਾਉਣ ਲਈ, ਇਕ ਨਵੀਂ ਸੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਦੇ ਮੁਤਾਬਕ ਤੁਸੀਂ ਸਿਰਫ ਇਕ ਵਾਰ ਵਿਚ ਇਕ ਹੀ ਚੈਟ ਅੱਗੇ ਭੇਜ ਸਕਦੇ ਹੋ। ਪਹਿਲਾਂ ਇਕ ਮੈਸੇਜ ਨੂੰ 5 ਜਾਂ ਇਸ ਤੋਂ ਜ਼ਿਆਦਾ ਵਾਰ ਭੇਜਿਆ ਜਾ ਸਕਦਾ ਸੀ ਪਰ ਹੁਣ ਇਹ ਸੀਮਾਂ ਇਸ ਨੂੰ ਰੋਕਣ ਲਈ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਵਟਸਐਪ ਨੇ ਕਿਹਾ ਕਿ ਇਹ ਬੀਟਾ ਫੀਚਰ ਜੋ ਉਪਭੋਗਤਾ ਨੂੰ ਅੱਗੇ ਭੇਜੇ ਗਏ ਸੰਦੇਸ਼ਾਂ ਬਾਰੇ ਵਿਚ ਜ਼ਿਆਦਾ ਜਾਣਕਾਰੀ ਦਾ ਪਤਾ ਲਗਾਉਣ ਦੇ ਲਈ ਸਮਰਥ ਬਣਾਉਂਦਾ ਹੈ। ਇਸ ਵਿਚਾਰ ਵਿਚ ਇਹ ਅੱਗੇ ਭੇਜੇ ਗਏ ਸੰਦੇਸ਼ਾਂ ਦੇ ਨਾਲ ਇਕ ਪਾਰਦਰਸ਼ੀ ਆਈਕਨ ਡਿਸਪਲੇਅ ਕਰਨਾ ਸ਼ਾਮਲ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਉਸ ਸੰਦੇਸ਼ ਨੂੰ ਵੈਪ ਸਰਚ ਵਿਚ ਦੇਖਣ ਦਾ ਬਦਲ ਮਿਲਦਾ ਹੈ, ਜਿੱਥੇ ਖਬਰਾਂ ਦੇ ਨਤੀਜੇ ਅਤੇ ਜਾਣਕਾਰੀ ਦੇ ਹੋਰ ਸਰੋਤ ਲੱਭ ਸਕਣ।

PunjabKesari

ਵਟਸਐਪ ਨੇ ਕਿਹਾ, ‘‘ਫਾਰਵਰਡ ਕਰਨ ਤੋਂ ਪਹਿਲਾਂ ਇਨ੍ਹਾਂ ਸੰਦੇਸ਼ਾਂ ਨੂੰ ਡਬਲ ਚੈਕ ਕਰਨਾ ਅਫਵਾਹਾਂ ਦੇ ਫੈਲਣ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਇਹ ਸਹੂਲਤ ਅਜੇ ਟੈਸਟਿੰਗ ਵਿਚ ਹੈ ਅਤੇ ਅਸੀਂ ਤੁਹਾਨੂੰ ਅਗਲੇ ਗੇੜ ਵਿਚ ਇਸ ਬਾਰੇ ਅਪਡੇਟ ਕਰਾਂਗੇ।’’ ਵਟਸਐਪ ਨੇ ਕਿਹਾ ਕਿ ਉਹ ਹਰ ਮਹੀਨੇ 2 ਮਿਲੀਅਨ ਅਕਾਊਂਟਸ ਨੂੰ ਇਸ ਤਰ੍ਹਾਂ ਦੇ ਮੈਸੇਜ ਭੇਜਣ ਲਈ ਬਲਾਕ ਕਰਦਾ ਹੈ। ਕੰਪਨੀ ਨੇ ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ, ਯੂਨਿਸੈਫ ਅਤੇ ਯੂ. ਐੱਨ. ਡੀ. ਪੀ. ਦੇ ਨਾਲ ਸਾਂਝੇਦਾਰੀ ਵਿਚ ਵਟਸਐਪ ਵਿਚ ਕੋਰੋਨਾ ਵਾਇਰਸ ਜਾਣਕਾਰੀ ਹੱਬ ਦਾ ਐਲਾਨ ਕੀਤਾ ਸੀ। 


Ranjit

Content Editor

Related News