ਅੱਧੀ ਰਾਤ ਨੂੰ ਡਾਊਨ ਹੋਏ WhatsApp, Facebook ਤੇ Instagram; ਯੂਜ਼ਰਸ ਹੋਏ ਪਰੇਸ਼ਾਨ
Saturday, Jun 17, 2023 - 05:57 AM (IST)

ਗੈਜੇਟ ਡੈਸਕ: ਸ਼ੁੱਕਰਵਾਰ ਦੀ ਅੱਧੀ ਰਾਤ ਨੂੰ WhatsApp, Facebook ਤੇ Instagram ਡਾਊਨ ਹੋ ਗਏ। ਮੈਟਾ ਦੀ ਮਲਕੀਅਤ ਵਾਲੇ ਤਿੰਨੋ ਪਲੇਟਫ਼ਾਰਮ 2 ਘੰਟੇ ਤੋਂ ਵੀ ਵੱਧ ਸਮੇਂ ਤਕ ਡਾਊਨ ਰਹੇ ਅਤੇ ਯੂਜ਼ਰਸ ਨੂੰ ਇਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਟਵਿੱਟਰ 'ਤੇ ਵੀ #WhatsAppDown ਟਰੈਂਡ ਕਰਨ ਲੱਗ ਪਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕਾਂ ਖ਼ਿਲਾਫ਼ ਸਾਜ਼ਿਸ਼ਾਂ 'ਚ ਸ਼ਾਮਲ ਗੈਂਗਸਟਰ ਚੜ੍ਹਿਆ ਪੁਲਸ ਅੜਿੱਕੇ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਆਊਟੇਜ-ਟਰੈਕਿੰਗ ਵੈੱਬਸਾਈਟ Downdetector.com ਮੁਤਾਬਕ ਇਹ ਸਮੱਸਿਆ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਤਕਰੀਬਨ 2.45 'ਤੇ ਸ਼ੁਰੂ ਹੋਈ ਸੀ। ਇਸ ਵੇਲੇ ਭਾਰਤ, ਵਾਸ਼ਿੰਗਟਨ, ਫਲੋਰਿਡਾ, ਨੇਬਰਸਕਾ ਤੇ ਨਿਊ ਯਾਰਕ ਦੇ ਯੂਜ਼ਰਸ ਨੇ ਉਕਤ ਪਲੇਟਫ਼ਾਰਮ ਸਹੀ ਢੰਗ ਨਾਲ ਨਾ ਚੱਲਣ ਦੀ ਸ਼ਿਕਾਇਤ ਕੀਤੀ। 12 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਕਿਹਾ ਕਿ ਉਹ ਫੇਸਬੁੱਕ ਨਹੀਂ ਚਲਾ ਪਾ ਰਹੇ, ਜਦਕਿ 6600 ਤੋਂ ਵੱਧ ਸ਼ਿਕਾਇਤਾਂ ਇੰਸਟਾਗ੍ਰਾਮ ਅਤੇ 1300 ਤੋਂ ਵੱਧ ਸ਼ਿਕਾਇਤਾਂ ਵਟਸਐਪ ਬਾਰੇ ਆਈਆਂ।
ਇਹ ਖ਼ਬਰ ਵੀ ਪੜ੍ਹੋ - ਏਸ਼ੀਆ ਕੱਪ 'ਤੇ ਸਹਿਮਤੀ ਮਗਰੋਂ ਬਦਲੇ ਪਾਕਿਸਤਾਨ ਦੇ ਸੁਰ, ਨਜ਼ਮ ਸੇਠੀ ਨੇ ਦਿੱਤਾ ਇਹ ਬਿਆਨ
ਇਸ ਦੌਰਾਨ ਮੈਟਾ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਕੁੱਝ ਲੋਕਾਂ ਨੂੰ ਸਾਡੇ ਪਲੇਟਫ਼ਾਰਮ 'ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਕੰਪਨੀ ਨੇ ਯੂਜ਼ਰਸ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਇਸ ਨੂੰ ਜਿੰਨੀ ਛੇਤੀ ਹੋ ਸਕੇ ਠੀਕ ਕਰ ਲਿਆ ਜਾਵੇਗਾ। ਸ਼ਨੀਵਾਰ ਤੜਕਾਰ 5 ਵਜੇ ਦੇ ਕਰੀਬ ਤਿੰਨੋ ਪਲੇਟਫ਼ਾਰਮਸ 'ਤੇ ਸੇਵਾਵਾਂ ਆਮ ਜਿਹੀਆਂ ਹੋ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।