WhatsApp ’ਚ ਆਏਗਾ ਕਮਲ ਦਾ ਫੀਚਰ, ਬਲਾਕ ਕਰਨ ’ਤੇ ਸ਼ੋਅ ਹੋਵੇਗਾ ਨੋਟਿਸ

Saturday, Nov 16, 2019 - 11:21 AM (IST)

WhatsApp ’ਚ ਆਏਗਾ ਕਮਲ ਦਾ ਫੀਚਰ, ਬਲਾਕ ਕਰਨ ’ਤੇ ਸ਼ੋਅ ਹੋਵੇਗਾ ਨੋਟਿਸ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਮੇਂ ਦੇ ਨਾਲ-ਨਾਲ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿਚ ਇਸ ਦੇ ਨਵੇਂ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਵਟਸਐਪ ਦੇ ਨਵੇਂ 2.19.332 ਬੀਟਾ ਵਰਜ਼ਨ ’ਚ ਇਕ ਕਮਾਲ ਦੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਹੁਣ ਪਰੇਸ਼ਾਨ ਕਰਨ ਵਾਲੇ ਕਾਨਟੈਕਟਸ ਨੂੰ ਬਲਾਕ ਕਰਨਾ ਆਸਾਨ ਹੋ ਜਾਵੇਗਾ।
- WABetaInfo ਦੀ ਇਕ ਰਿਪੋਰਟ ਮੁਤਾਬਕ, ਵਟਸਐਪ ਦੀ ਨਵੀਂ ਅਪਡੇਟ ’ਚ ਯੂਜ਼ਰਜ਼ ਨੂੰ ਪਤਾ ਲੱਗੇਗਾ ਕਿ ਤੁਸੀਂ ਕਦੋਂ ਕਿਸੇ ਕਾਨਟੈਕਟ ਨੂੰ ਬਲਾਕ ਜਾਂ ਅਨਬਾਲਕ ਕੀਤਾ। ਜਦੋਂ ਤੁਸੀਂ ਕਿਸੇ ਯੂਜ਼ਰ ਨੂੰ ਬਲਾਕ ਕਰੋਗੇ ਤਾਂ ਤੁਹਾਨੂੰ ਚੈਟ ਵਿੰਡੋ ’ਚ ਇਕ ਬਬਲ ਲੇਬਲ ਦੇ ਤੌਰ ’ਤੇ ਦਿਸੇਗਾ, ਜਿਸ ਵਿਚ ਲਿਖਿਆ ਹੋਵੇਗਾ, ‘You blocked this contact. Tap to unblock.' ਅਤੇ ਅਜਿਹਾ ਹੀ ਕਿਸੇ ਯੂਜ਼ਰ ਨੂੰ ਅਨਬਲਾਕ ਕਰਨ ’ਤੇ ਵੀ ਸ਼ੋਅ ਹੋਵੇਗਾ। 

ਗਰੁੱਪ ਬਲਾਕ਼ ਕਾਨਟੈਕਟਸ
ਦੂਜੇ ਫੀਚਰ ਦੀ ਗੱਲ ਕਰੀਏ ਤਾਂ ਇਹ ਬਲਾਕ ਕੀਤੇ ਗਏ ਕਾਨਟੈਕਟਸ ਨੂੰ ਆਪਣੇ ਆਪ ਕੈਟਾਗਿਰੀਜ਼ ’ਚ ਅਲੱਗ-ਅਲੱਗ ਕਰ ਦੇਵੇਗਾ। ਇਹ ਅਰੇਂਜਮੈਂਟ ਆਟੋਮੈਟਿਕ ਹੋਵੇਗਾ। ਫਿਲਹਾਲ ਇਨ੍ਹਾਂ ਦੋਵਾਂ ਹੀ ਫੀਚਰਜ਼ ਦੀ ਅਜੇ ਟੈਸਟਿੰਗ ਚੱਲ ਰਹੀ ਹੈ। 


Related News