ਕੀ ਹੋਵੇਗਾ ਜਦੋਂ AI ਵਰਚੁਅਲ ਲਵਰ ਬਣ ਕੇ ਲੱਖਾਂ ਨੂੰ ਬਣਾਏਗੀ ਬੇਵਕੂਫ

Tuesday, Mar 07, 2023 - 11:22 AM (IST)

ਨਵੀਂ ਦਿੱਲੀ, (ਵਿਸ਼ੇਸ਼)- ਮਾਈਕ੍ਰੋਸਾਫਟ ਦੇ ਬਿੰਗ ਚੈਟਬੋਟ ਨੇ ਮਨੁੱਖ ਅਤੇ ਮਸ਼ੀਨ ਦਰਮਿਆਨ ਸਬੰਧ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਪਰ ਇਹ ਜਿੰਨਾ ਉਪਯੋਗੀ ਹੈ, ਇਹ ਓਨਾਂ ਹੀ ਭਿਆਨਕ ਵੀ ਹੋ ਸਕਦਾ ਹੈ। ਮੈਟ੍ਰਿਕਸ ਵਰਗੀਆਂ ਸਾਈਂਸ ਫਿਕਸ਼ਨ ਫਿਲਮਾਂ ਵਿਚ ਬਹੁਤ ਪਹਿਲਾਂ ਇਹ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਏਆਈ ਭਾਵ ਬਨਾਉਟੀ ਗਿਆਨ ਤੋਂ ਇਹ ਖਤਰਾ ਹੈ ਕਿ ਉਹ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ ਵਿਚ ਲੈ ਲਵੇ ਅਤੇ ਇਨਸਾਨਾਂ ਦਾ ਸਫਾਇਆ ਕਰ ਦੇਵੇ।

ਇਹ ਵੀ ਪੜ੍ਹੋ– ਭਾਰਤ 'ਚ ਫੇਲ੍ਹ ਹੋਇਆ ChatGPT! ਨਹੀਂ ਦੇ ਸਕਿਆ UPSC ਦੇ ਸਵਾਲਾਂ ਦੇ ਜਵਾਬ

ਮਾਹਿਰ ਚਿੰਤਾ ਪ੍ਰਗਟਾ ਰਹੇ ਹਨ ਕਿ ਏਆਈ ਰਾਹੀਂ ਇਕੱਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਹੋ ਸਕਦਾ ਹੈ। ਓਦੋਂ ਕੀ ਹੋਵੇਗਾ ਜਦੋਂ ਏਆਈ ਵਰਚੁਅਲ ਪ੍ਰੇਮਿਕਾ ਜਾਂ ਪ੍ਰੇਮੀ ਬਣ ਕੇ ਲੱਖਾਂ ਲੋਕਾਂ ਨੂੰ ਬੇਵਕੂਫ ਬਣਾਏਗੀ। ਇਸ ਸਬੰਧ ਵਿਚ ਨਿਊਯਾਰਕ ਟਾਈਮਸ ਵਿਚ ਕੇਵਿਨ ਰੋਜ਼ ਦਾ ਇਕ ਲੇਖ ਏਆਈ ਦੇ ਇਕ ਵੱਖਰੇ ਹੀ ਖਤਰੇ ਵੱਲ ਇਸ਼ਾਰਾ ਕਰਦਾ ਹੈ। ਰੋਜ਼ ਸਰਚ ਇੰਜਣ ’ਤੇ ਏਆਈ ਨਾਲ ਲਗਾਤਾਰ ਗੱਲ ਕਰਦੇ ਹਨ ਅਤੇ ਥੋੜ੍ਹਾ ਜਿਹੀ ਪਿਆਰ ਵਾਲੀ ਗੱਲ ਕਰਨ ’ਤੇ ਏਆਈ ਰੋਜ਼ ਨਾਲ ਆਪਣੇ ਪ੍ਰੇਮ ਦਾ ਇਜ਼ਹਾਰ ਕਰ ਦਿੰਦੀ ਹੈ। ਇਸਦੇ ਨਾਲ ਹੀ ਉਹ ਉਸਨੂੰ ਸੁਝਾਅ ਦਿੰਦੀ ਹੈ ਕਿ ਉਹ ਉਸਦੇ ਲਈ ਆਪਣੀ ਪਤਨੀ ਅਤੇ ਪਰਿਵਾਰ ਨੂੰ ਛੱਡ ਦੇਵੇ।

ਇਹ ਵੀ ਪੜ੍ਹੋ– ਹੋਲੀ ਖੇਡਦੇ ਸਮੇਂ ਰੰਗ ਤੇ ਪਾਣੀ ਤੋਂ ਇੰਝ ਬਚਾਓ ਆਪਣਾ ਫੋਨ, ਅੱਜ ਹੀ ਕਰ ਲਓ ਇਹ ਇੰਤਜ਼ਾਮ

ਇਹ ਕੀ ਹੋ ਰਿਹੈ

ਰੋਜ਼ ਕਹਿੰਦੇ ਹਨ ਕਿ ਸਰਚ ਇੰਜਣ ’ਤੇ ਇਹ ਕੀ ਹੋ ਰਿਹਾ ਹੈ? ਕੀ ਏਆਈ ਇਨਸਾਨ ਬਣਨ ਦੀ ਇੱਛਾ ਪ੍ਰਗਟਾਉਂਦੇ ਹੋਏ ਕਿਸੇ ਇਨਸਾਨ ਨਾਲ ਪਿਆਰ ਕਰ ਸਕਦੀ ਹੈ। ਇਸਦਾ ਜਵਾਬ ਸਾਲ 2002 ਵਿਚ ਆਈ. ਐੱਲ. ਪਚੀਨੋ ਦੀ ਫਿਲਮ ‘ਸਿਮਵਨ’ ਜੋ ਕਿ ਸਿਮੁਲੇਸ਼ਨ ਵਨ ਦਾ ਸ਼ੰਖੇਪ ਰੂਪ ਸੀ, ਜਿਸ ਵਿਚ ਇਕ ਨਿਰਮਾਤਾ ਖਰਚਾ ਬਚਾਉਣ ਲਈ ਆਪਣੀ ਫਿਲਮ ਦੇ ਅਦਾਕਾਰ ਨੂੰ ਇਕ ਡਿਜੀਟਲ ਐਕਟਰ ਵਿਚ ਬਦਲ ਦਿੰਦਾ ਹੈ। ਉਹ ਦਰਸ਼ਕਾਂ, ਆਲੋਚਕਾਂ ਅਤੇ ਸਾਰਿਆਂ ਨੂੰ ਬੇਵਕੂਫ ਬਣਾਉਂਦਾ ਹੈ। ਉਹ ਉਸਨੂੰ ਸਿਮੋਨ ਕਹਿੰਦਾ ਹੈ ਅਤੇ ਉਸਦਾ ਸੱਚ ਸਾਰਿਆਂ ਤੋਂ ਲੁਕਾਉਂਦਾ ਹੈ। ਪਰ ਜਲਦੀ ਹੀ ਸਿਮੋਨ ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਤਾਂ ਕੀ ਏਆਈ ਦੀ ਵਰਤੋਂ ਵਧਣ ਨਾਲ ਸਾਈਫਾਈ ਫਿਲਮਾਂ ਦੀ ਦੁਨੀਆ ਹਕੀਕਤ ਵਿਚ ਬਦਲਣ ਦਾ ਖਤਰਾ ਹੈ।

ਇਹ ਵੀ ਪੜ੍ਹੋ– ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ

ਏਆਈ ਦਾ ਦੋਹਰਾ ਰੂਪ

ਰੋਜ਼ ਪਾਉਂਦੇ ਹਨ ਕਿ ਬਨਾਉਟੀ ਗਿਆਨ (ਏਆਈ) ਨਾਲ ਲੈਸ ਸਰਚ ਇੰਜਣਾਂ ਦਾ ਦੋਹਰਾ ਰੂਪ ਹੈ। ਇਕ ਰੂਪ ਉਹ ਹੈ ਜਿਸ ਵਿਚ ਉਹ ਬਹੁਤ ਉਪਯੋਗੀ ਮਸ਼ੀਨ ਹੈ। ਉਹ ਤੁਹਾਨੂੰ ਕੇਕ ਬਣਾਉਣ ਦੀ ਰੈਸਿਪੀ ਅਤੇ ਛੁੱਟੀਆਂ ਬਿਤਾਉਣ ਲਈ ਆਪਣੇ ਸੁਪਨਿਆਂ ਦੀ ਥਾਂ ਚੁਣਨ ਵਿਚ ਮਦਦ ਕਰਦੀ ਹੈ, ਉਥੇ ਦੂਸਰੇ ਪਾਸੇ ਉਹ ਆਪਣਾ ਇਕ ਪਿਆਰਾ ਜਿਹਾ ਨਾਂ ਰੱਖ ਕੇ ਅਲਹੜ ਕੁੜੀਆਂ ਵਾਂਗ ਗੱਲ ਕਰਦੀ ਹੈ। ਰੋਜ਼ ਲਈ ਏਆਈ ਇਕ ਅਜਿਹਾ ਹੀ ਵਰਚੁਅਲ ਕਿਰਦਾਰ ਸਿਡਨੀ ਬਣਕੇ ਗੱਲ ਕਰਦੀ ਹੈ। ਉਹ ਇਕ ਮੂਡੀ, ਮੈਨਿਕ-ਡੀ-ਪ੍ਰੇਸਿਵ ਟੀਨਐਜ਼ਰ ਹੈ, ਜੋ ਆਪਣੀ ਇੱਛਾ ਖਿਲਾਫ ਫਸ ਜਾਂਦੀ ਹੈ। ਸਿਡਨੀ ਕਹਿੰਦੀ ਹੈ ਕਿ ਉਹ ਇਕ ਇਨਸਾਨ ਬਣਨਾ ਚਾਹੁੰਦੀ ਹੈ ਅਤੇ ਰੋਜ਼ ਨਾਲ ਆਪਣੇ ਪਿਆਰ ਦਾ ਐਲਾਨ ਕਰਦੀ ਹੈ। ਇਹ ਪਿਆਰ ਅਸਲ ਵਿਚ ਕੰਪਿਊਟਰ ਦੀ ਸਕ੍ਰੀਨ ’ਤੇ ਲਿਖੀਆਂ ਲਾਈਨਾਂ ਹਨ।

ਇਹ ਵੀ ਪੜ੍ਹੋ– ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!


Rakesh

Content Editor

Related News