ਬੁੱਧਵਾਰ ਨੂੰ Xiaomi mi6 ਸਮਾਰਟਫੋਨ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ

Tuesday, Apr 18, 2017 - 12:41 PM (IST)

ਬੁੱਧਵਾਰ ਨੂੰ Xiaomi mi6 ਸਮਾਰਟਫੋਨ ਹੋਵੇਗਾ ਲਾਂਚ, ਜਾਣੋ ਕੀਮਤ  ਅਤੇ ਸਪੈਸੀਫਿਕੇਸ਼ਨ
ਜਲੰਧਰ- ਸ਼ਿਓਮੀ, ਬੀਜਿੰਗ ''ਚ 19 ਅਪ੍ਰੈਲ ਨੂੰ ਯੂਨੀਵਰਸਿਟੀ ਆਫ ਟੈਕਨਾਲੋਜੀ ਜਿਮਨੇਜੀਅਮ ''ਚ ਆਪਣਾ ਸ਼ਿਓਮੀ ਮੀ6 ਸਮਾਰਟਫੋਨ ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਇਸ ਡਿਵਾਈਸ ਨੂੰ ਲੈ ਕੇ ਲੀਕ ''ਚ ਕਈ ਵਾਰ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਵੀ ਆਉਣ ਵਾਲੇ ਫੋਨ ਦੇ ਸਪੈਸੀਫਿਕੇਸ਼ਨ ਦੀ ਪੁਸ਼ਟੀ ਕੀਤੀ ਗਈ ਹੈ। ਫਲੈਗਸ਼ਿਪ ਡਿਵਾਈਸ ''ਚ ਡਿਊਲ ਰਿਅਰ ਕੈਮਰਾ, ਪਤਲੇ ਬੇਜ਼ੇਲ ਅਤੇ 6 ਜੀ. ਬੀ. ਰੈਮ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਾਲ ਇਕ ਵੱਡਾ ਸ਼ਿਓਮੀ ਮੀ6 ਪਲੱਸ ਵੇਰੀਅੰਟ ਵੀ ਲਾਂਚ ਕੀਤਾ ਜਾ ਸਕਦਾ ਹੈ।
ਕੀਮਤ -
ਸ਼ਿਓਮੀ ਮੀ6 ਨੂੰ ਕਥਿਤ ਤੌਰ ''ਤੇ 4 ਜੀ. ਬੀ. ਰੈਮ+64 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ+ 128 ਜੀ. ਬੀ. ਵੇਰੀਅੰਟ ''ਚ ਕ੍ਰਮਵਾਰ 2,199 ਚੀਨੀ ਯੂਆਨ (ਕਰੀਬ 20,500 ਰੁਪਏ) ਅਤੇ 2,5999 ਚੀਨੀ ਯੂਆਨ (ਕਰੀਬ 24,300 ਰੁਪਏ) ''ਚ ਪੇਸ਼ ਕੀਤਾ ਜਾ ਸਕਦਾ ਹੈ। ਵੱਡੇ ਸ਼ਿਓਮੀ  ਮੀ6 ਪਲੱਸ ਨੂੰ 6 ਜੀ. ਬੀ. ਰੈਮ+ 64 ਜੀ. ਬੀ. ਸਟੋਰੇਜ, 6 ਜੀ. ਬੀ. ਰੈਮ+128 ਜੀ. ਬੀ. ਸਟੋਰੇਜ ਅਤੇ 6 ਜੀ. ਬੀ+ 256 ਜੀ. ਬੀ. ਵੇਰੀਅੰਟ ''ਚ ਲਾਂਚ ਕੀਤੇ ਜਾਣ ਦੀਆਂ ਖਬਰਾਂ ਹਨ। ਇਨ੍ਹਾਂ ਦੀ ਕੀਮਤ ਕ੍ਰਮਵਾਰ 2,699 ਚੀਨੀ ਯੂਆਨ (ਕਰੀਬ 25,000 ਰੁਪਏ), 3,099 ਚੀਨੀ ਯੂਆਨ (ਕਰੀਬ 28,990 ਰੁਪਏ) ਅਤੇ 3,699 ਚੀਨੀ ਯੂਆਨ (ਕਰੀਬ 34,600 ਰੁਪਏ) ਹੋਵੇਗੀ।
ਡਿਜ਼ਾਈਨ -
ਸ਼ਿਓਮੀ ਮੀ6 ਸਮਾਰਟਫੋਨ ਦੀਆਂ ਤਸਵੀਰਾਂ ਵੀ ਕਈ ਵਾਰ ਲੀਕ ਹੋ ਚੁੱਕੀਆਂ ਹਨ ਪਰ ਹੁਣ ਆਨਲਾਈਨ ਲੀਕ ਹੋਈਆਂ ਨਵੀਆਂ ਤਸਵੀਰਾਂ ''ਚ ਹੈਂਡਸੈੱਟ ਦਾ ਅਗਲਾ ਅਤੇ ਪਿਛਲਾ ਹਿੱਸਾ ਦੇਖਿਆ ਜਾ ਸਕਦਾ ਹੈ। ਵੀਵੋ ''ਤੇ ਲੀਕ ਸਕੈੱਚ ਤੋਂ ਫੋਨ ''ਚ ਡਿਊਲ ਕੈਮਰਾ ਸੈੱਟਅਪ ਦਾ ਪਤਾ ਚੱਲਦਾ ਹੈ। ਕੰਪਨੀ ਵੀ ਇਸ ਦੀ ਜਾਣਕਾਰੀ ਪਹਿਲਾਂ ਦੇ ਚੁੱਕੀ ਹੈ। ਫੋਨ ''ਚ ਰਿਅਰ ''ਤੇ ਚੈਂਫਰਡ ਕਿਨਾਰੇ ਅਤੇ ਅਗਲੇ ਹਿੱਸੇ ''ਤੇ ਪਤਲੇ ਬੇਜ਼ੇਲ ਦਿੱਤੇ ਜਾ ਸਕਦੇ ਹਨ। ਫੋਨ ''ਚ ਅਗਲੇ ਹਿੱਸੇ ''ਤੇ ਹੋਮ ਬਟਨ ਹੈ ਅਤੇ ਇਸ ''ਚ ਫਿੰਗਰਪ੍ਰਿੰਟ ਸਕੈਨਰ ਨੂੰ ਇੰਟੀਗ੍ਰੇਟ ਕੀਤਾ ਜਾ ਸਕਦਾ ਹੈ। ਵੀਵੋ ''ਤੇ ਲੀਕ ਹੋਈ ਦੂਜੀਆਂ ਤਸਵੀਰਾਂ ਤੋਂ ਖੁਲਾਸਾ ਹੁੰਦਾ ਹੈ ਕਿ ਡਿਵਾਈਸ ''ਚ ਸੱਜੇ ਪਾਸੇ ਪਾਵਰ ਅਤੇ ਵਾਲਿਊਮ ਬਪਟਨ ਹੋਣਗੇ, ਜਦਕਿ ਨੀਚੇ ਵੱਲ ਡਿਊਲ ਸਪੀਕਰ ਦਿੱਤੇ ਜਾਣਗੇ। ਤਸਵੀਰਾਂ ''ਚ ਡਿਵਾਈਸ ''ਚ ਨੀਚੇ ਵੱਲ ਇਕ ਯੂ. ਐੱਸ. ਬੀ. ਟਾਈਪ-ਸੀ ਪੋਰਟ ਵੀ ਦੇਖਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨ -
ਸ਼ਿਓਮੀ ਮੀ6 ਦੀ ਸਭ ਤੋਂ ਅਹਿਮ ਖਾਸੀਅਤ ਦੱਸੀ ਜਾ ਰਹੀ ਹੈ। ਇਸ ''ਚ ਦਿੱਤਾ ਜਾਣ ਵਾਲਾ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਇਸ ਨੂੰ ਸ਼ਿਓਮੀ ਮੀ5 ਦਾ ਇਕ ਵੱਡਾ ਅਪਗ੍ਰੇਡ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਇਕ ਪ੍ਰੀਮੀਅਮ ਵੇਰੀਅੰਟ ''ਚ ਡਿਊਲ ਐਜ ਕਵਰਡ ਡਿਸਪਲੇ ਹੋਣ ਦਾ ਖੁਲਾਸਾ ਵੀ ਹੋਇਆ ਹੈ।
ਜਾਣਕਾਰੀ ਦੇ ਮੁਤਾਬਕ ਸ਼ਿਓਮੀ ਮੀ6 ਐਂਡਰਾਇਡ 7.1.1 ਨੂਗਾ ਆਧਾਰਿਤ ਮੀ. ਯੂ. ਆਈ. ਦੇ ਹੁਣ ਤੱਕ ਰਿਲੀਜ਼ ਹੋਏ ਲੇਟੈਸਟ ਵਰਜਨ ''ਤੇ ਚੱਲੇਗਾ। ਇਸ ''ਚ 5.1 ਇੰਚ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੋਵੇਗਾ। ਸ਼ਿਓਮੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਫੋਨ ''ਚ 6 ਜੀ. ਬੀ. ਰੈਮ ਹੋਵੇਗਾ, ਜਦਕਿ ਇਹ ਫੋਨ ਉੱਪਰ ਦੱਸੇ ਗਏ ਹੋਰ ਰੈਮ ਅਤੇ ਸਟੋਰੇਜ ਵੇਰੀਅੰਟ ''ਚ ਮਿਲੇਗਾ। ਕੈਮਰੇ ਦੀ ਗੱਲ ਕਰੀਏ ਤਾਂ ਮੀ6 ''ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ, ਜੋ 4ਕੇ ਵੀਡੀਓ ਰਿਕਾਰਡਿੰਗ ਸਪੋਰਟ ਕਰੇਗਾ। ਇਸ ਤੋਂ ਇਲਾਵਾ ਇਸ ਫੋਨ ''ਚ 8 ਮੈਗਾਪਿਕਸਲ ਸੈਲਫੀ ਕੈਮਰਾ ਹੋਵੇਗਾ। ਫਰੰਟ ਕੈਮਰਾ ਵੀ 4ਕੇ ਰਿਕਾਰਡਿੰਗ ਸੋਪਰਟ ਨਾਲ ਆਵੇਗਾ।
ਇਸ ਵਿਚਕਾਰ ਮੀ6 ਪਲੱਸ ਫਲੈਗਸ਼ਿਪ ਸਮਾਰਟਫੋਨ ''ਚ ਇਕ ਕਵਾਡ ਐੱਚ. ਡੀ. 2ਕੇ ਓਲੋਡ ਡਿਸਪਲੇ ਹੋਣ ਦਾ ਪਤਾ ਚੱਲਦਾ ਹੈ, ਜੋ ਡਿਊਲ ਕਵਰਡ ਐਜ ਅਤੇ ਡਿਊਲ ਰਿਅਰ ਕੈਮਰਾ ਸੈੱਟਅਪ ਨਾਲ ਆਵੇਗਾ, ਜਦਕਿ ਮੀ6 ''ਚ ਇਕ ਫਲੈਟ ਡਿਸਪਲੇ ਹੋਵੇਗਾ। ਇਨ੍ਹਾਂ ਦੋਵੇਂ ਫਲੈਗਸ਼ਿਪ ''ਚ ਫਾਸਟ ਚਾਰਜਿੰਗ ਲਈ ਕਵਾਲਕਮ ਦੀ ਕਵਿੱਕ ਚਾਰਜ 4.0 ਟੈਕਨਾਲੋਜੀ ਦਿੱਤੀ ਜਾ ਸਕਦੀ ਹੈ। ਮੀ6 ਪਲੱਸ ਸਮਾਰਟਫੋਨ ''ਚ 4000 ਐੱਮ. ਏ. ਐੱਚ. ਦੀ ਬੈਟਰੀ ਹੋਮ ਦੀ ਉਮੀਦ ਹੈ।

Related News