ਓਪੇਰਾ ਦੇ ਇਸ ਨਵੇਂ ਅਪਡੇਟ ਨਾਲ ਵਧੇਗੀ ਬ੍ਰਾਊਜ਼ਿੰਗ ਸਪੀਡ

Friday, Mar 11, 2016 - 06:32 PM (IST)

ਓਪੇਰਾ ਦੇ ਇਸ ਨਵੇਂ ਅਪਡੇਟ ਨਾਲ ਵਧੇਗੀ ਬ੍ਰਾਊਜ਼ਿੰਗ ਸਪੀਡ

ਜਲੰਧਰ: ਇੰਟਰਨੈੱਟ ਬ੍ਰਾਉਜ਼ਰ ਓਪੇਰਾ ਦੇ ਨਵੇਂ ਅਪਡੇਟ ''ਚ ਵੱਡਾ ਬਦਲਾਵ ਕੀਤਾ ਗਿਆ ਹੈ। ਹੁਣ ਇਸ ਬ੍ਰਾਊਜ਼ਰ ਦੁਆਰਾ ਕੁਝ ਵੀ ਬ੍ਰਾਉਜ਼ ਕਰਨ ਤੇ ਕਿਸੀ ਵੀ ਵੈੱਬਸਾਈਟ ''ਤੇ ਦਿੱਤੀ ਜਾਣ ਵਾਲੀਆਂ ਐਡ ਨੂੰ ਬਲਾਕ ਕੀਤਾ ਜਾ ਸਕੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਅਪਡੇਟ ਦੇ ਬਾਅਦ ਵੈੱਬਪੇਜ਼ 40 ਫੀਸਦੀ ਤੇਜ਼ੀ ਨਾਲ ਲੋਡ ਹੋਣਗੇ।

ਦੱਸ ਦਈਏ ਕਿ ਲਗਭਗ ਸਾਰੀਆਂ ਵੈੱਬਸਾਈਟ ''ਤੇ ਬਹੁਤ ਐਡ ਹੁੰਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਖੋਲ੍ਹਣ ''ਤੇ ਮੇਨ ਕੰਟੈਂਟ ਦੀ ਬਜਾਏ ਸਿਰਫ ਇਸ਼ਤਿਹਾਰ ਹੀ ਦਿਖਦੇ ਹਨ। ਇਸ ਦੇ ਲਈ ਕਈ ਥਰਡ ਪਾਰਟੀ ਐਡ ਬਲਾਕ ਐਕਸਟੈਂਸ਼ਨਸ ਹਨ ਜਿਨ੍ਹਾਂ ਨੂੰ ਬ੍ਰਾਊਜ਼ਰ ''ਚ ਜੋੜ ਕੇ ਐਡ ਬਲਾਕ ਕੀਤੇ ਜਾ ਸਕਦੇ ਹਨ ''ਪਰ ਓਪੇਰਾ ਦਾ ਦਾਅਵਾ ਹੈ ਕਿ ਇਹ ਥਰਡ ਪਾਰਟੀ ਐਡ ਬਲਾਕ ਤੋਂ ਇਹ ਬਿਹਤਰ ਅਤੇ ਫਾਸਟ ਵੀ ਹੈ।  ਓਪੇਰਾ ਬ੍ਰਾਉਜ਼ਰ ''ਚ ਵੈੱਬਸਾਈਟ ਖੋਲ੍ਹਣ ''ਤੇ ਇਸ ਦੇ ਸੱਜੇ ਪਾਸੇ ਦੀ ਸ਼ੀਲਡ ਆਇਕਨ ਬਲੂ ਹੋ ਜਾਵੇਗਾ। ਆਇਕਨ ''ਤੇ ਕਲਿੱਕ ਕਰਨ ਨਾਲ ਇਹ ਪਤਾ ਚੱਲੇਗਾ ਕਿ ਇਸ ਪੇਜ਼ ''ਤੇ ਕਿੰਨੀਆਂ ਐਡਸ ਹਨ, ਤੇ ਇਥੋਂ ਕਿਸੇ ਵੈੱਬਸਾਈਟ ਦੀ ਐਡ ਨੂੰ ਬਲਾਕ ਕੀਤਾ ਜਾ ਸਕਦਾ ਹੈ।

ਓਪੇਰਾ ਨੇ ਇਸ ਦੇ ਲਈ ਗੂਗਲ ਕ੍ਰੋਮ, ਇੰਟਰਨੈੱਟ ਐਕਸਪਲੋਰਰ ਅਤੇ ਫਾਇਰਫਾਕਸ ਬ੍ਰਾਊੁਜ਼ਰਸ ਨੂੰ ਐਡ ਬਲਾਕ ਐਕਸਟੇਂਸ਼ਨ ਦੇ ਨਾਲ ਟੇਸਟ ਕੀਤਾ ਹੈ। ਨਤੀਜ਼ੇ  ''ਚ ਕੰਪਨੀ ਨੇ ਇਹ ਵਿਖਾਇਆ ਹੈ ਕਿ ਓਪੇਰਾ ਤਿੰਨਾਂ ਬ੍ਰ੍ਰਾਊਜ਼ਰਸ ਤੋਂ ਕਾਫ਼ੀ ਫਾਸਟ ਹੈ। ਦੱਸ ਦਈਏ ਕਿ ਓਪੇਰਾ ਵਿੰਡੋਜ਼ ਅਤੇ ਮੈਕ ਲਈ ਉਪਲੱਬਧ ਹੈ।


Related News