ਵਾਟਰਪਰੂਫ ਤਕਨੀਕ ਨਾਲ ਲੈਸ ਐਪਲ iPhone 7
Tuesday, Feb 09, 2016 - 05:46 PM (IST)

ਜਲੰਧਰ— ਐਪਲ ਨੇ ਪਿਛਲੇ ਸਾਲ ਬਾਜ਼ਾਰ ''ਚ ਦੋ ਸਮਾਰਟਫੋਨ iPhone 6S ਅਤੇ iPhone 6S Plus ਨੂੰ ਲਾਂਚ ਕੀਤੇ ਸਨ। ਇਸ ਸਾਲ ਛੋਟੀ ਸਕ੍ਰੀਨ ਦੇ ਆਈਫੋਨ ਤੋਂ ਇਲਾਵਾ ਨਵੇਂ IPhone 7 ਦੀ ਵੀ ਚਰਚਾ ਹੈ। iPhone 7 ਬਾਰੇ ''ਚ ਹੁਣ ਤੱਕ ਕਈ ਜਾਣਕਾਰੀਆਂ ਆ ਚੁੱਕੀਆਂ ਹਨ ਜੋ ਡਿਊਲ ਕੈਮਰਾ ਅਤੇ ਵੱਡੀ ਬੈਟਰੀ ਪ੍ਰਮੁੱਖ ਹਨ। ਪਰ ਅੱਜ ਇਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਦੇ ਮੁਤਾਬਕ iPhone 7 ''ਚ ਕੰਪਨੀ ਦੁਆਰਾ ਕਈ ਨਵੇਂ ਫੀਚਰਸ ਅਤੇ ਮੈਟੀਰੀਅਲ ਦਾ ਇਸਤੇਮਾਲ ਹੋਵੇਗਾ। iPhone 7 ਪਿਛਲੇ ਫੋਨ iPhone 6S ਅਤੇ iPhone 6S Plus ਤੋਂ ਬਹੁਤ ਅੱਲਗ ਹੋ ਸਕਦਾ ਹੈ। ਫੋਨ ਬਾਰੇ ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲੀ ਵਾਰ ਐਪਲ ਦੇ ਫੋਨ ''ਚ ਵਾਟਰਪਰੂਫ ਤਕਨੀਕ ਦੇਖਣ ਨੂੰ ਮਿਲੇਗੀ। ਨਾਲ ਹੀ ਕਵਿੱਕ ਚਾਰਜ ਬੈਟਰੀ ਸਪੋਰਟ ਦੀ ਵੀ ਸਹੂਲਤ ਉਪਲੱਬਧ ਹੋਵੇਗੀ। ਮਿਲੀ ਜਾਣਕਾਰੀ ਦੇ ਮੁਤਾਬਕ iPhone 7 ''ਚ ਸਭ ਤੋਂ ਵੱਡੀ ਤਬਦੀਲੀ ਇਸ ਦੀ ਡਿਸਪਲੇਅ ''ਚ ਦੇਖਣ ਨੂੰ ਮਿਲ ਸਕਦੀ ਹੈ। ਉਮੀਦ ਹੈ ਕਿ ਕੰਪਨੀ ਇਸ ਫੋਨ ''ਚ ਸੁਪਰ AMOLAD ਡਿਸਪਲੇਅ ਦਾ ਇਸਤੇਮਾਲ ਕਰੇਗੀ। ਰਿਪੋਰਟ ਦੇ ਮੁਤਾਬਕ ਐਪਲ ਦੀ ਯੋਜਨਾ 2018 ਤੱਕ AMOLAD ਸਕ੍ਰੀਨ ਨੂੰ ਆਪਣੇ ਡਿਵਾਇਸ ਤੋਂ ਹਟਾਉਣ ਦੀ ਹੈ। ਕੰਪਨੀ 2019 ''ਚ ਸੁਪਰ AMOLAD ਸਕ੍ਰੀਨ ਵਾਲੇ ਫੋਨ ਬਾਜ਼ਾਰ ''ਚ ਉਤਾਰ ਸਕਦੀ ਹੈ।
ਇਸ ਦੇ ਇਲਾਵਾ ਰਿਪੋਰਟਸ ਦੇ ਮੁਤਾਬਕ ਫੋਨ ''ਚ ਨਵੀਂ ਤਬਦੀਲੀ ਨੂੰ ceramic ਬੈਕ ਨਾਂ ਦਿੱਤਾ ਗਿਆ ਹੈ ਤੇ ਇਸ ਵਾਰ ਫੋਨ ਦੇ ਬੈਕ ਪੈਨਲ ''ਚ ਅਂੈਟੀਨਾ ਲਾਈਨ ਹੁਣ ਹਟੇਗੀ, ਜੋ ਐਪਲ ਦੇ ਹੁਣ ਤੱਕ ਸਾਰੇ IPhone ''ਚ ਉਪਲੱਬਧ ਸੀ।
ਇਸ ਤੋਂ ਇਲਾਵਾ ਫੋਨ ''ਚ ਟੱਚ ਆਈ. ਡੀ ਦੀ ਸਪੀਡ ਨੂੰ ਵੀ ਪਹਿਲੇ ਨਾਲੋਂ ਬਿਹਤਰ ਕੀਤਾ ਜਾਵੇਗਾ। ਹੋਰ ਤਬਦੀਲੀਆਂ ਦੇ ਰੂਪ ''ਚ HD ਟੱੱਚ ਅਤੇ ਨਵਾਂ ਮੈਟਲ ਫਰੇਮ ਉਪਲੱਬਧ ਹੋਵੇਗਾ।