Sony ਦੇ ਇਸ ਸਮਾਰਟਫੋਨ ''ਤੇ ਮਿਲ ਰਿਹਾ ਹੈ 8000 ਰੁਪਏ ਦਾ ਡਿਸਕਾਊਂਟ
Tuesday, Apr 04, 2017 - 04:19 PM (IST)

ਜਲੰਧਰ- ਜਾਪਾਨ ਦੀ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Xperia XZ ਦੀ ਕੀਮਤ ''ਚ 8,000 ਰੁਪਏ ਕਟੌਤੀ ਦੀ ਹੈ। ਇਹ ਸਮਾਰਟਫੋਨ ਕੰਪਨੀ ਦੀ ਵੈੱਬਸਾਈਟ ''ਤੇ 41,990 ਰੁਪਏ ''ਚ ਉਪਲੱਬਧ ਹੈ। ਇਹ ਫੋਨ ਪਿਛਲੇ ਸਾਲ ਅਕਤੂਬਰ ''ਚ 49,900 ਰੁਪਏ ''ਚ ਲਾਂਚ ਕੀਤਾ ਗਿਆ ਸੀ, ਜਦਕਿ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਕਟੌਤੀ ਕੁਝ ਸਮੇਂ ਲਈ ਕੀਤੀ ਗਈ ਹੈ ਜਾਂ ਸਥਾਈ ਰੂਪ ਤੋਂ। ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ਤੋਂ ਇਹ ਫੋਨ 39,990 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
Sony Xperia XZ ਦੀ ਖਾਸੀਅਤ -
ਇਸ ਫੋਨ ''ਚ 6 ਐਲੀਮੈਂਟ ਵਾਲਾ ਐੱਫ/2.0 ਸੋਨੀ ਜੀ ਲੈਂਸ ਅਤੇ ਇਕ 23 ਮੈਗਾਪਿਕਸਲ ਦਾ ਐਕਸਮੋਰ ਆਰ. ਐੱਸ. ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਨੀ ਦਾ ਆਪਣਾ ''ਬਾਇਓਨਿਊਜ਼ ਫਾਰ ਮੋਬਾਇਲ'' ਇਮੇਜ਼ ਪ੍ਰੋਸੈਸਰ ਮੌਜੂਦ ਹੈ। ਇਸ ਫੋਨ ਦਾ ਕੈਮਰਾ ਸੀ. ਐੱਮ. ਓ. ਐੱਸ. ਸੈਂਸਰ ਫਰੇਮ ''ਚ ਅਬਜੈਕਟ ਦੇ ਮੂਵਮੈਂਟ ਨੂੰ ਟ੍ਰੈਕ ਅਤੇ ਪ੍ਰਿਡਿਕਟ ਕਰਨ ''ਚ ਸਮਰੱਥ ਹੈ। ਅਜਿਹੇ ''ਚ ਬਲਰ ਸ਼ਾਟ ਆਉਣ ਦੀ ਸੰਭਵਨਾ ਨਾ ਦੇ ਬਰਾਬਰ ਹਨ। ਇਸ ਤੋਂ ਇਲਾਵਾ ਕੈਮਰਾ ਲੇਜ਼ਰ ਆਟੋਫੋਕਸ ਸੈਂਸਰ ਆਬਜੈਕਟ ''ਤੇ ਫੋਕਸ ਸਹੀ ਤਰ੍ਹਾਂ ਤੋਂ ਲਾਕ ਕਰਨ ''ਚ ਮਦਦ ਕਰਦਾ ਹੈ। ਇਸ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਘੱਟ ਰੌਸ਼ਨੀ ''ਚ ਫੋਟੋ ਖਿੱਚਣ ਵਾਲੇ ਨੂੰ ਹੋਵੇਗਾ। ਇਸ ''ਚ 13 ਮੈਗਾਪਿਕਸਲ ਦਾ ਵਾਈਡ-ਐਂਗਲ ਫਰੰਟ ਕੈਮਰਾ ਦਿੱਤਾ ਗਿਆ ਹੈ, ਜੋ ਐਕਸਮੋਰ ਆਰ. ਐੱਸ. ਸੈਂਸਰ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕੈਮਰਾ ਦੂਜੇ ਫਲੈਗਇਸ਼ਪ ਸਮਾਰਟਫੋਨ ਦੇ ਸੈਲਫੀ ਕੈਮਰੇ ਦੀ ਤੁਲਨਾ ''ਚ 2.6 ਗੁਣਾ ਵੱਡਾ ਹੈ।
Sony Xperia XZ ਦੇ ਫੀਚਰਸ -
ਇਸ ਫੋਨ ''ਚ 5.2 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ, ਜੋ ਕਾਰਨਿੰਗ ਗੋਰਿਲਾ ਗਲਾਸ 4 ਦੀ ਪ੍ਰੋਟੈਕਸ਼ਨ ਨਾਲ ਲੈਸ ਹੈ। ਇਹ ਫੋਨ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ ਲੈਸ ਹੈ। ਡਿਊਲ ਸਿਮ ਸਪੋਰਟ ਇਹ ਫੋਨ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ''ਚ 2900 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੀ ਬੈਟਰੀ 10 ਮਿੰਟ ਦੇ ਚਾਰਜ ਤੋਂ ਬਾਅਦ 5.5 ਘੰਟੇ ਤੱਕ ਦਾ ਟਾਕ ਟਾਈਮ ਦੇ ਸਕਦੀ ਹੈ। ਇਸ ''ਚ ਯੂ. ਐੱਸ. ਬੀ. ਟਾਈਪ-ਸੀ ਕਨੈਕਟੀਵਿਟੀ ਹੈ।