Vu ਨੇ ਲਾਂਚ ਕੀਤਾ Cinema Tv, ਘਰ ’ਚ ਹੀ ਮਿਲੇਗਾ ਥਿਏਟਰ ਦਾ ਮਜ਼ਾ

01/18/2020 11:00:29 AM

ਗੈਜੇਟ ਡੈਸਕ– ਭਾਰਤੀ ਟੀਵੀ ਨਿਰਮਾਤਾ ਕੰਪਨੀ Vu ਨੇ ਆਪਣਾ ਪੋਰਟਫੋਲੀਓ ਵਧਾਉਂਦੇ ਹੋਏ ਨਵੀਂ ਟੀਵੀ ਲਾਈਨਅਪ ਪੇਸ਼ ਕੀਤੀ ਹੈ। ਕੰਪਨੀ ਨੇ ਖਾਸਤੌਰ ’ਤੇ ਟੀਵੀ ’ਤੇ ਸਿਨੇਮਾ ਦੇਖਣ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ Cinema Tv ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ਦੇ ਟੈਲੀਵਿਜ਼ਨ ਮਾਡਲਾਂ ’ਚ ਪਿਕਸੇਲੀਅਮ ਗਲਾਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 40 ਵਾਟ ਬਿਲਟ ਇਨ ਸਾਊਂਡਬਾਰ ਅਤੇ ਡਾਲਬੀ ਪ੍ਰੋਸੈਸਰ ਆਡੀਓ ਵੀ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰ ਨੂੰ ਬਿਹਤਰ ਸਾਊਂਡ ਐਕਸਪੀਰੀਅੰਸ ਮਿਲ ਸਕੇ। 

ਕੀਮਤ ਤੇ ਉਪਲੱਬਧਤਾ
ਨਵੀਂ ਸਿਨੇਮਾ ਸੀਰੀਜ਼ ’ਚ ਸਕਰੀਨ ਸਾਈਜ਼ ਦੇ ਆਧਾਰ ’ਤੇ ਤਿੰਨ ਮਾਡਲਸ ਲਾਂਚ ਕੀਤੇ ਗਏ ਹਨ ਜੋ 43 ਇੰਚ, 50 ਇੰਚ ਅਤੇ 55 ਇੰਚ ਸਕਰੀਨ ਸਾਈਜ਼ ਦੇ ਨਾਲ ਆਉਂਦੇ ਹਨ। ਇਨ੍ਹਾਂ ਮਾਡਲਾਂ ਦੀ ਕੀਮਤ 26,999 ਰੁਪਏ, 29,999 ਰੁਪਏ ਅਤੇ 33,999 ਰੁਪਏ ਹੈ। ਇਹ ਟੈਲੀਵਿਜ਼ਨ 18 ਜਨਵਰੀ ਤੋਂ ਖਰੀਦੇ ਜਾ ਸਕਣਗੇ। 

ਫੀਚਰਜ਼
ਇਸ ਲਾਈਨਅਪ ਦੇ ਸਾਰੇ ਮਾਡਲਸ 4ਕੇ ਰੈਜ਼ੋਲਿਊਸ਼ਨ ਸੁਪੋਰਟ ਦੇ ਨਾਲ ਆਉਂਦੇ ਹਨ। ਬਿਹਤਰ ਵਿਜ਼ੁਅਲ ਲਈ ਇਹ ਟੀਵੀ ਪਿਕਸੇਲੀਅਮ ਗਲਾਸ  ਤਕਨੀਕ, 40 ਵਾਟ ਇਨ ਸਾਊਡਬਾਰ ਅਤੇ ਡਾਲਬੀ ਪ੍ਰੋਸੈਸਰ ਆਡੀਓ ਨਾਲ ਲੈਸ ਹਨ। 

OTT ਸਰਵਿਸ ਸੁਪੋਰਟ
ਇਹ ਸਮਾਰਟ ਟੀਵੀ ਐਂਡਰਾਇਡ 9.0 ਪਾਈ ’ਤੇ ਰਨ ਕਰਦੇ ਹਨ। ਟੀਵੀ ਸਾਰੇ ਮੁੱਖ OTT ਸਰਵਿਸ ਸੁਪੋਰਟ ਦੇ ਨਾਲ ਆਉਂਦੇ ਹਨ। ਟੀਵੀ ’ਚ ਸਲੀਕ ਫਰੇਮਲੈੱਸ ਡਿਜ਼ਾਈਨ ਦਿੱਤਾ ਗਿਆ ਹੈ। ਟੀਵੀ ਦੇ ਨਾਲ ActiVoice ਰਿਮੋਟ ਮਿਲਦਾ ਹੈ ਜੋ ਬਿਲਟ ਇਨ ਮਾਈਕ੍ਰੋਫੋਨ ਅਤੇ 5 ਹਾਟ ਕੀਅ ਦੇ ਨਾਲ ਆਉਂਦਾ ਹੈ। 

ਘਰ ’ਚ ਥਿਏਟਰ ਵਰਗਾ ਐਕਸਪੀਰੀਅੰਸ
ਕੰਪਨੀ ਦੇ ਚੇਅਰਮੈਨ ਅਤੇ ਸੀ.ਈ.ਓ. ਦੇਵਿਤਾ ਸਰਾਫ ਨੇ ਕਿਹਾ ਕਿ ਭਾਰਤ ’ਚ ਵੀ.ਯੂ. ਟੈਕਨਾਲੋਜੀ ਟੀਵੀ ਨਾਲ ਜੁੜੇ ਹਾਰਡਵੇਅਰ ਅਤੇ ਸਾਫਟਵੇਅਰ ਇਨੋਵੇਸ਼ਨ ਦੇ ਮਾਮਲੇ ’ਚ ਸਾਲ 2006 ਤੋਂ ਲੀਡਰ ਹੈ। ਅਸੀਂ ਵੀ.ਯੂ. ਸਿਨੇਮਾ ਟੀਵੀ ਲਾਂਚ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੀਵੀ ਖਾਸੌਤਰ ’ਤੇ ਗਾਹਕਾਂ ਦੇ ਵਾਚਿੰਗ ਪੈਟਰਨ ਨੂੰ ਧਿਆਨ ’ਚਰੱਖਦੇ ਹੋਏ ਬਣਾਇਆ ਗਿਆ ਹੈ। ਇਸ ਟੀਵੀ ’ਤੇ ਯੂਜ਼ਰ OTT ਪਲੇਟਫਾਰਮਸ ਦਾ ਇਸਤੇਮਾਲ ਕਰ ਸਕਦੇ ਹਨ। ਦੇਵਿਤਾ ਨੇ ਕਿਹਾ ਕਿ ਯੂਜ਼ਰ ਥਿਏਟਰ ਟਿਕਟ ਦੇ ਪੈਸੇ ਬਚਾ ਕੇ ਘਰ ’ਚ ਹੀ ਥਿਏਟਰ ਦਾ ਮਜ਼ਾ ਲੈ ਸਕਦੇ ਹਨ। 


Related News