8 ਲੱਖ ਵਾਲਾ Vu 100 Super TV ਲਾਂਚ, ਜਾਣੋ ਕੀ ਹੈ ਖਾਸ

10/17/2019 5:37:41 PM

ਗੈਜੇਟ ਡੈਸਕ– ਵਿਊ ਟੈਕਨਾਲੋਜੀ ਨੇ ਭਾਰਤ ’ਚ Vu 100 Super TV ਨੂੰ ਲਾਂਚ ਕੀਤਾ ਹੈ। ਇਹ 100 ਇੰਚ ਦਾ 4ਕੇ ਟੈਲੀਵਿਜ਼ਨ ਹੈ, ਜਿਸ ਦੀ ਸੇਲ ਅਗਲੇ ਹਫਤੇ ਸ਼ੁਰੂ ਹੋ ਰਹੀ ਹੈ। ਇਸ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦੀ ਇੰਟਰਨਲ ਮੈਮਰੀ 120 ਜੀ.ਬੀ. ਹੈ। ਕੰਪਨੀ ਨੇ Vu 100 ਨੂੰ ਅਪਗ੍ਰੇਡ ਕਰਕੇ Vu 100 Super TV ਦੇ ਰੂਪ ’ਚ ਲਾਂਚ ਕੀਤਾ ਹੈ। ਇਹ ਟੀਵੀ ਸੈੱਟ ਡਾਲਬੀ ਅਤੇ ਡੀ.ਟੀ.ਐੱਸ. ਆਡੂਓ ਟੈਕਨਾਲੋਜੀ ਨੂੰ ਸਪੋਰਟ ਕਰਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਬਲੂਟੁੱਥ ਵੀ5.0 ਅਤੇ ਕਈ ਤਰ੍ਹਾਂ ਦੇ ਯੂ.ਐੱਸ.ਬੀ. ਪੋਰਟ ’ਤੇ ਕੰਮ ਕਰਦਾ ਹੈ। 

ਵਿੰਡੋ ਅਤੇ ਐਂਡਰਾਇਡ ਦੋਵਾਂ ਨੂੰ ਸਪੋਰਟ ਕਰਦਾ ਹੈ
Vu 100 Super TV ਐਂਡਰਾਇਡ ਅਤੇ Windows 10 ਦੋਵਾਂ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਯੂਜ਼ਰਜ਼ ਆਪਣੀ ਸੁਵਿਧਾ ਅਨੁਸਾਰ ਇੰਟੈਲ ਕੋਰ i3 ਅਤੇ ਕੋਰ i5 ਪ੍ਰੋਸੈਸਰ, ਦੋਵਾਂ ’ਚੋਂ ਕਿਸੇ ਨੂੰ ਚੁਣ ਸਕਦੇ ਹਨ। ਇਸ ਟੀਵੀ ’ਚ 4 ਜੀ.ਬੀ. ਰੈਮ ਲੱਗੀ ਹੈ ਅਤੇ ਇਸ ਦੀ ਮੈਮਰੀ 120 ਜੀ.ਬੀ. ਹੈ। 

ਵਾਇਰਲੈੱਸ ਕੀਬੋਰਡ ਅਤੇ ਮਾਊਸ ਦਿੱਤੇ ਗਏ ਹਨ
ਇਸ ਟੀਵੀ ’ਚ ਟੀਵੀ ਟਿਊਨਰ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਵਾਇਰਲੈੱਸ ਮਾਊਸ ਦੇ ਨਾਲ-ਨਾਲ ਵਾਇਰਲੈੱਸ ਕਵਰਟੀ ਕੀਬੋਰਡ ਦਿੱਤੇ ਗਏ ਹਨ। ਟੀਵੀ ’ਚ ਸਕਾਈਪ ਕਾਲਸ ਕਰਨ ਦਾ ਵੀ ਆਪਸ਼ਨ ਦਿੱਤਾ ਗਿਆ ਹੈ। 

JBL ਸਪੀਕਰਸ ਇਨਬਿਲਟ ਹਨ
ਮਲਟੀਮੀਡੀਆ ਐਕਸਪੀਰੀਅੰਸ ਨੂੰ ਧਿਆਨ ’ਚ ਰੱਖਦੇ ਹੋਏ ਟੀਵੀ ’ਚ ਇਨਬਿਲਟ ਜੀ.ਬੀ.ਐੱਲ. ਸਪੀਕਰਸ ਅਤੇ ਬੂਫਰ ਲੱਗੇ ਹਨ ਜਿਨ੍ਹਾਂ ਦਾ ਸਾਊਂਡ ਆਊਟਪੁਟ 2,000 ਵਾਟ ਹੈ। ਇਹ ਟੀਵੀ ਡਾਲਬੀ ਅਤੇ ਡੀ.ਟੀ.ਐੱਸ., ਦੋਵਾਂ ਤਰ੍ਹਾਂ ਦੇ ਆਡੀਓ ਨੂੰ ਸਪੋਰਟ ਕਰਦਾ ਹੈ। 


Related News