Volvo XC40 Recharge EV ਦਾ ਸਿੰਗਲ ਮੋਟਰ ਵੇਰੀਐਂਟ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Thursday, Mar 07, 2024 - 02:24 PM (IST)

Volvo XC40 Recharge EV ਦਾ ਸਿੰਗਲ ਮੋਟਰ ਵੇਰੀਐਂਟ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- Volvo XC40 Recharge EV ਦਾ ਸਿੰਗਲ ਮੋਟਰ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਵੇਰੀਐਂਟ ਦੀ ਸ਼ੁਰੂਆਤੀ ਕੀਮਤ 54.95 ਲੱਖ ਰੁਪਏ ਹੈ। ਇਹ ਵੇਰੀਐਂਟ ਪਹਿਲਾਂ ਤੋਂ ਮੌਜੂਦ ਮਾਡਲ ਨਾਲੋਂ ਲਗਭਗ 3 ਲੱਖ ਰੁਪਏ ਸਸਤਾ ਹੈ। XC40 ਰੀਚਾਰਜ ਸਿੰਗਲ ਮੋਟਰ ਨੂੰ ਮੌਜੂਦਾ ਵਾਹਨ ਲਾਈਨਅਪ ਦੇ ਨਾਲ ਹੋਸਾਕੋਟੇ, ਬੈਂਗਲੁਰੂ ਅਤੇ ਕਰਨਾਟਕ ਪਲਾਂਟ ਵਿੱਚ ਅਸੈਂਬਲ ਕੀਤਾ ਗਿਆ ਹੈ।

ਬੁਕਿੰਗ ਡਿਟੇਲ

ਇਸ ਵੇਰੀਐਂਟ ਦੀ ਪ੍ਰੀ-ਬੁਕਿੰਗ ਵੀਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਵੇਗੀ। XC40 ਰੀਚਾਰਜ ਲਈ ਬੁਕਿੰਗ ਵਿਸ਼ੇਸ਼ ਤੌਰ 'ਤੇ ਆਨਲਾਈਨ ਹੋਵੇਗੀ ਅਤੇ ਤੁਸੀਂ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਗਾਹਕ ਆਪਣੀ ਕਾਰ ਨੂੰ ਨਜ਼ਦੀਕੀ ਵੋਲਵੋ ਕਾਰ ਇੰਡੀਆ ਬਿਜ਼ਨੈੱਸ ਪਾਰਟਨਰ 'ਤੋਂ ਵੀ ਪ੍ਰੀ-ਬੁੱਕ ਕਰ ਸਕਦੇ ਹਨ।

ਰੇਂਜ

ਇਹ ਇਲੈਕਟ੍ਰਿਕ ਕਾਰ ਸਿੰਗਲ ਚਾਰਜ 'ਤੇ 475 ਕਿਲੋਮੀਟਰ ਦੀ WLTP ਪ੍ਰਮਾਣਿਤ ਰੇਂਜ ਦਿੰਦੀ ਹੈ। ਇਸ ਤੋਂ ਇਲਾਵਾ 238hp ਦੀ ਪਾਵਰ ਆਉਟਪੁੱਟ ਅਤੇ 420Nm ਦੇ ਟਾਰਕ ਦੇ ਨਾਲ XC40 ਰੀਚਾਰਜ ਸਿਰਫ 7.3 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।

ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਸਾਲ 2022 ਵਿੱਚ ਲਾਂਚ ਕੀਤੇ ਗਏ XC40 ਰੀਚਾਰਜ ਦੀ ਵੱਡੀ ਸਫਲਤਾ ਤੋਂ ਬਾਅਦ ਅਸੀਂ ਇਸਦੇ ਸਿੰਗਲ ਮੋਟਰ ਵੇਰੀਐਂਟ - XC40 ਰੀਚਾਰਜ ਦੀ ਲਾਂਚਿੰਗ ਕਰਦੇ ਹੋਏ ਖੁਸ਼ ਹਾਂ। ਵਾਹਨ ਦੀ ਕੀਮਤ ਸਾਡੇ ਗਾਹਕ ਅਧਾਰ ਨੂੰ ਵਧਾਉਣ ਦੇ ਨਾਲ-ਨਾਲ ਭਾਰਤੀ ਈ.ਵੀ. ਮਾਰਕੀਟ ਨੂੰ ਵਧਾਉਣ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਣ ਲਈ ਰਣਨੀਤਕ ਤੌਰ 'ਤੇ ਰੱਖੀ ਗਈ ਹੈ। XC40 ਰੀਚਾਰਜ ਨੂੰ ਬੇਂਗਲੁਰੂ ਵਿੱਚ ਹੋਸਾਕੋਟੇ ਪਲਾਂਟ ਵਿੱਚ ਅਸੈਂਬਲ ਕੀਤਾ ਗਿਆ ਹੈ।


author

Rakesh

Content Editor

Related News