Volvo ਨੇ ਪੇਸ਼ ਕੀਤੀ ਫੁਲੀ-ਇਲੈਕਟ੍ਰਿਕ ਕਾਰ, ਸਿੰਗਲ ਚਾਰਜ ’ਤੇ ਚੱਲੇਗੀ 400 KM

10/18/2019 3:23:34 PM

ਆਟੋ ਡੈਸਕ– ਸਵੀਡਨ ਦੀ ਕਾਰ ਕੰਪਨੀ ਵੋਲਵੋ ਨੇ ਆਖਿਰਕਾਰ ਆਪਣੀ ਪਹਿਲੀ ਫੁਲੀ-ਇਲੈਕਟ੍ਰਿਕ ਕਾਰ XC40 Recharge ਪੇਸ਼ ਕਰ ਦਿੱਤੀ ਹੈ। ਨਾਲ ਹੀ ਕੰਪਨੀ ਨੇ ਇਲੈਕਟ੍ਰਿਕ ਵ੍ਹੀਕਲਸ ਲਈ ਨਵਾਂ ਬ੍ਰਾਂਡ ਰੀਚਾਰਜ (Recharge) ਲਾਂਚ ਕੀਤਾ ਹੈ। ਨਵੀਂ ਆਲ-ਇਲੈਕਟ੍ਰਿਕ ਐੱਸ.ਯੂ.ਵੀ. XC40 Recharge ਬ੍ਰਾਂਡ ਦੀ ਨਵੀਂ ਰੀਚਾਰਜ ਕਾਰ ਲਾਈਨ ਕੰਸੈਪਟ ਦਾ ਪਹਿਲਾ ਮਾਡਲ ਹੈ ਅਤੇ ਇਹ XC40 SUV ’ਤੇ ਬੇਸਡ ਹੈ। XC40 Recharge ਨਵੇਂ ਕੰਸੈਪਟ ਮਡਿਊਲਰ ਆਰਕੀਟੈਕਟ (CMA) ਪਲੇਟਫਾਰਮ ’ਤੇ ਬਣੀ ਹੈ। 

ਕਾਰ ਦੇ ਫਰੰਟ ’ਚ ਵੀ ਹੈ ਸਟੋਰੇਜ ਸਪੇਸ
ਇਲੈਕਟ੍ਰਿਕ ਐੱਸ.ਯੂ.ਵੀ. XC40 Recharge ਸਟੈਂਡਰਡ XC40 ਡੀਜ਼ਲ ਨਾਲ ਕਾਫੀ ਮਿਲਦੀ-ਜੁਲਦੀ ਹੈ। ਇਸ ਵਿਚ ਨਵਾਂ ਵਾਈਟ-ਫਿਨਿਸ਼ਡ ਗਰਿੱਲ ਅਪਫਰੰਟ ਦਿੱਤਾ ਗਿਆ ਹੈ, ਜਿਸ ਵਿਚ ਵੋਲਵੋ ਦਾ ਬੈਜ ਹੈ। XC40 Recharge ਆਇਰਨ ਮਾਰਕ ਦੇ ਨਾਲ ਆਉਣ ਵਾਲਾ ਪਹਿਲਾ ਮਾਡਲ ਹੈ। ਟੈਸਲਾ ਦੀਆਂ ਕਾਰਾਂ ਦੀ ਤਰ੍ਹਾਂ ਹੀ XC40 Recharge ਦੇ ਫਰੰਟ ’ਚ Frunk) (ਕਾਰ ਦੇ ਫਰੰਟ ’ਚ ਦਿੱਤੀ ਜਾਣ ਵਾਲੀ ਸਪੇਸ) ਦਿੱਤੀ ਗਈ ਹੈ, ਇਸ ਵਿਚ 31 ਲੀਟਰ ਦੀ ਸਟੋਰੇਜ ਸਪੇਸ ਹੈ। 

PunjabKesari

4.9 ਸੈਕਿੰਡ ’ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ
XC40 Recharge ਐੱਸ.ਯੂ.ਵੀ. ’ਚ 150 kW ਦੇ ਦੋ ਇਲੈਕਟ੍ਰਿਕ ਮੋਟਰਸ ਦਿੱਤੀਆਂ ਗਈਆਂ ਹਨ, ਜੋ ਕਿ ਫਰੰਟ ਅਤੇ ਰੀਅਰ ਐਕਸਲ ’ਤੇ ਹਨ। ਇਲੈਕਟ੍ਰਿਕ ਮੋਟਰਸ ਕਰੀਬ 402 bhp ਦੀ ਪਾਵਰ ਅਤੇ 659 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਸਟੈਂਡਰਡ XC40 ਦੇ ਮੁਕਾਬਲੇ ਇਹ ਦੁਗਣੇ ਤੋਂ ਜ਼ਿਆਦਾ ਹੈ। ਸਟੈਂਡਰਡ XC40 ਦਾ 2.0 ਲੀਟਰ ਡੀਜ਼ਲ ਇੰਜਣ 187 bhp ਦੀ ਪਾਵਰ ਪੈਦਾ ਕਰਦਾ ਹੈ। ਹਾਲਾਂਕਿ, ਇਲੈਕਟ੍ਰਿਕ XC40, ਸਟੈਂਡਰਡ ਮਾਡਲ ਤੋਂ ਕਰੀਬ 500 ਕਿਲੋਗ੍ਰਾਮ ਭਾਰੀ ਹੈ ਪਰ ਇਹ 4.9 ਸੈਕਿੰਡਸ ’ਚ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ੍ਹ ਸਕਦੀ ਹੈ। 

PunjabKesari

40 ਮਿੰਟ ’ਚ 80 ਫੀਸਦੀ ਚਾਰਜ ਹੁੰਦੀ ਹੈ ਬੈਟਰੀ
ਇਲੈਕਟ੍ਰਿਕ ਆਲ-ਵ੍ਹੀਲ ਡਰਾਈਵ ਸੈੱਟਅਪ ਜ਼ਰੀਏ ਚਾਰੋ ਵ੍ਹੀਲਸ ’ਤੇ ਇਲੈਕਟ੍ਰਿਕ ਪਾਵਰ ਭੇਜੀ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸਿੰਗਲ ਚਾਰਜ ’ਤੇ XC40 Recharge 400 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਵੋਲਵੋ ਦਾ ਕਹਿਣਾ ਹੈ ਕਿ ਫਾਸਟ ਚਾਰਜ ਸਿਸਟਮ ’ਤੇ ਕਾਰ ਦੀ ਬੈਟਰੀ ਸਿਰਫ 40 ਮਿੰਟ ’ਚ ਹੀ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। 


Related News