ਕਾਰ ਦੀ ਵਿੰਡਸ਼ੀਲਡ ਨੂੰ ਸਮਾਰਟ ਡਿਸਪਲੇਅ ’ਚ ਬਦਲ ਦੇਵੇਗੀ Volvo ਦੀ ਇਹ ਨਵੀਂ ਤਕਨੀਕ

Wednesday, Dec 01, 2021 - 05:07 PM (IST)

ਕਾਰ ਦੀ ਵਿੰਡਸ਼ੀਲਡ ਨੂੰ ਸਮਾਰਟ ਡਿਸਪਲੇਅ ’ਚ ਬਦਲ ਦੇਵੇਗੀ Volvo ਦੀ ਇਹ ਨਵੀਂ ਤਕਨੀਕ

ਆਟੋ ਡੈਸਕ– ਵੋਲਵੋ ਆਪਣੀਆਂ ਗੱਡੀਆਂ ’ਚ ਬਿਹਤਰੀਨ ਸਕਿਓਰਿਟੀ ਫੀਚਰਜ਼ ਦੇਣ ਲਈ ਜਾਣੀ ਜਾਂਦੀ ਹੈ। ਹੁਣ ਕੰਪਨੀ ਕਥਿਤ ਤੌਰ ’ਤੇ ਇਕ ਨਵੀਂ ਤਕਨੀਕ ’ਤੇ ਕੰਮ ਕਰ ਰਹੀ ਹੈ ਜਿਸਦੇ ਚਲਦੇ ਕਾਰ ਮਾਲਿਕ ਆਪਣੀ ਕਾਰ ਦੀ ਵਿੰਡਸ਼ੀਲਡ ਨੂੰ ਇੰਟਰੈਕਟਿਵ ਡਿਸਪਲੇਅ ’ਚ ਬਦਲ ਸਕਣਗੇ। ਸਵੀਡਿਸ਼ ਆਟੋਮੋਬਾਇਲ ਦਿੱਗਜ ਨੇ ਇਸ ਲਈ ਇਜ਼ਰਾਇਲੀ ਸਟਾਰਟਅਪ, Spectralics ਨਾਲ ਸਾਂਝੇਦਾਰੀ ਕੀਤੀ ਹੈ। ਇਹ ਤਕਨੀਕ ਕਾਰ ਦੀ ਵਿੰਡਸ਼ੀਲਡ ’ਚ ਹੈੱਡ ਅਪ ਡਿਸਪਲੇਅ (HUD) ਪ੍ਰਦਾਨ ਕਰੇਗੀ। HUD ਡਿਸਪਲੇਅ ਡਰਾਈਵਰ ਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ, ਜਿਵੇਂ ਸਪੀਡ, ਨੈਵਿਗੇਸ਼ਨ, ਸਮਾਂ ਆਦਿ ਵਿੰਡਸ਼ੀਲਡ ’ਤੇ ਦਿਖਾਏਗਾ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

Gizmochina ਦੀ ਰਿਪੋਰਟ ਦਾ ਕਹਿਣਾ ਹੈ ਕਿ ਵੋਲਵੋ ਇਕ ਖਾਸ ਤਕਨੀਕ ’ਤੇ ਕੰਮ ਕਰ ਰਹੀ ਹੈ, ਜੋ ਕਾਰ ਦੀ ਵਿੰਡਸ਼ੀਲਡ ਨੂੰ ਏ.ਆਰ. ਡਿਸਪਲੇਅ ’ਚ ਬਦਲ ਦੇਵੇਗੀ। ਕੰਪਨੀ ਨੇ ਇਸ ਨੂੰ ਵਿਕਸਿਤ ਕਰਨ ਲਈ Spectralics ਦੇ ਨਾਲ ਸਾਂਝੇਦਾਰੀ ਕੀਤੀ ਹੈ। Spectralics ਇਕ ਮਲਟੀ ਲੇਅਰਡ ਥਿਨ ਕੰਬਾਈਨਰ (MLTC) ਫਿਲਮ ਵਿਕਸਿਤ ਕਰ ਰਹੀ ਹੈ ਜੋ ਕਾਰ ਦੀ ਵਿੰਡਸ਼ੀਲਡ ’ਚ ਲਗਾਇਆ ਜਾ ਸਕੇਗਾ। ਇਸ ਨਾਲ ਪੂਰੀ ਵਿੰਡਸ਼ੀਲਡ HUD ’ਚ ਬਦਲ ਜਾਵੇਗੀ ਅਤੇ ਡਰਾਈਵਰ ਸਾਰੀਆਂ ਜ਼ਰੂਰੀ ਜਾਣਕਾਰੀਆਂ ਵਿੰਡਸ਼ੀਲਡ ’ਚ ਵੇਖ ਸਕਣਗੇ। ਇਸ ਨਾਲ ਡਰਾਈਵਰ ਨੂੰ ਕਾਰ ਦੀ ਸਪੀਡ, ਮਾਈਲੇਜ, ਮੈਪਸ, ਨੈਵਿਗੇਸ਼ਨ, ਕੋਲਾਈਜਨ ਅਲਰਟ ਜਾਂ ਨੋਟੀਫਿਕੇਸ਼ਨ ਦੀ ਜਾਣਕਾਰੀ ਲਈ ਵਿੰਡਸ਼ੀਲਡ ਤੋਂ ਨਜ਼ਰ ਨਹੀਂ ਹਟਾਉਣੀ ਹੋਵੇਗੀ।

ਇਹ ਵੀ ਪੜ੍ਹੋ– Royal Enfield ਦੀ ਨਵੀਂ ਬਾਈਕ ਜਲਦ ਹੋਵੇਗੀ ਭਾਰਤ ’ਚ ਲਾਂਚ, ਹਿਮਾਲਿਅਨ ਤੋਂ ਘੱਟ ਹੋਵੇਗੀ ਕੀਮਤ

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਲਈ ਵੋਲਵੋ ਦਾ ਕਹਿਣਾ ਹੈਕਿ ਵੱਡਾ ਵਿਊ ਮਿਲਣ ਦੇ ਚਲਦੇ HUD ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਜਾਣਕਾਰੀਆਂ ਡਰਾਈਵਰ ਨੂੰ ਆਸਾਨੀ ਨਾਲ ਵਿਖਾਈ ਦੇਣਗੀਆਂ ਅਤੇ ਉਸ ਦਾ ਫੋਕਸ ਨਹੀਂ ਵਿਗੜੇਗਾ। ਇਸੇ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹੁਵਾਵੇਈ ਪਹਿਲਾਂ ਤੋਂ ਹੀ ਇਸ ਤਕਨੀਕ ’ਤੇ ਕੰਮ ਕਰ ਰਹੀ ਹੈ। ਕੰਪਨੀ ਵੀ ਏ.ਆਰ. HUD ਤਕਨੀਕ ਦਾ ਐਲਾਨ ਕਰ ਚੁੱਕੀ ਹੈ ਜੋ ਕਾਰ ਦੀ ਵਿੰਡਸ਼ੀਲਡ ਨੂੰ ਸਮਾਰਟ ਸਕਰੀਨ ’ਚ ਬਦਲ ਦੇਵੇਗੀ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


author

Rakesh

Content Editor

Related News