ਭਾਰਤ ''ਚ ਪੇਸ਼ ਹੋਈ ਵੋਲਵੋ ਦੀ ਦਮਦਾਰ S60 Polestar, ਜਾਣੋ ਇਸ ਦੀ ਕੀਮਤ

Saturday, Apr 15, 2017 - 04:48 PM (IST)

ਭਾਰਤ ''ਚ ਪੇਸ਼ ਹੋਈ ਵੋਲਵੋ ਦੀ ਦਮਦਾਰ S60 Polestar, ਜਾਣੋ ਇਸ ਦੀ ਕੀਮਤ

ਜਲੰਧਰ- ਸਵੀਡਨ ਦੀ ਕਾਰ ਮੇਕਰ ਕੰਪਨੀ ਵੋਲਵੋ ਨੇ ਆਪਣੀ ਸੇਡਾਨ ਵੋਲਵੋ ਐੱਸ60 ਪੋਲਸਟਾਰ ਨੂੰ ਭਾਰਤ ''ਚ ਪੇਸ਼ ਕਰ ਦਿੱਤੀ ਹੈ। ਦਿੱਲੀ ਸ਼ੋਰੂਮ ''ਚ ਇਸ ਕਾਰ ਦੀ ਸ਼ੁਰੂਆਤੀ ਕੀਮਤ 52.5 ਲੱਖ ਰੁਪਏ ਹੈ। ਦੇਸ਼ ''ਚ ਆਪਣੀ ਪਹਿਲੀ ਪਰਫਾਰਮੇਂਸ ਕਾਰ ਦੇ ਰਾਹੀਂ ਕੰਪਨੀ ਦੇਸ਼ ਦੇ ਲਗਜ਼ਰੀ ਕਾਰ ਬਾਜ਼ਾਰ ''ਚ ਆਪਣੀ ਪਹੁੰਚ ਵਧਾਉਣਾ ਚਾਹੁੰਦੀ ਹੈ। ਕੰਪਨੀ ਦਾ ਇਸ ਸਾਲ ਦੇਸ਼ ''ਚ 2,000 ਤੋਂ ਜ਼ਿਆਦਾ ਵਾਹਨ ਵੇਚਣ ਦਾ ਟੀਚਾ ਹੈ। ਇਸ ਪੇਸ਼ਕਸ਼ ''ਤੇ ਵੋਲਵੋ ਆਟੋ ਦੇ ਪ੍ਰਬੰਧ ਨਿਦੇਸ਼ਕ ਟਾਮ ਵਾਨ ਬਾਂਸਡਾਰਫ ਨੇ ਕਿਹਾ, ''ਐੱਸ60 ਪੋਲਸਟਾਰ ਦੇ ਨਾਲ ਅਸੀਂ ਨੁਕਸਾਨ ਦੀ ਭਰਪਾਈ ਕਰ ਰਹੇ ਹਾਂ।

 

ਵੋਲਵੋ ਦੇ ਬੇੜੇ ''ਚੋ ਐੱਸ 60 ਪੋਲਸਟਾਰ ਸਭ ਤੋਂ ਤੇਜ਼ ਕਾਰ ਹੈ ਅਤੇ ਇਹ ਸਿਫ਼ਰ 100 ਕਿਲੋਮੀਟਰ ਦੀ ਰਫਤਾਰ ਸਿਰਫ 4.7 ਸੈਕੇਂਡ ''ਚ ਫੜ ਸਕਦੀ ਹੈ। ਇਸ ਦੀ ਅਧਿਕਤਮ ਰਫ਼ਤਾਰ ਸੀਮਾ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਕਾਰ ਦੋ ਲਿਟਰ ਦੇ ਟਵਿਨ ਚਾਜਰਡ ਪਟਰੋਲ ਇੰਜਣ ਦੇ ਨਾਲ ਪੇਸ਼ ਕੀਤੀ ਗਈ ਹੈ। ਵਾਲਵੋ S60 ਪੋਲਸਟਾਰ ਦਾ ਇਹ ਨਵਾਂ ਮਾਡਲ ਪਿਛਲੇ ਮਾਡਲ ਦੀ ਤੁਲਨਾ ''ਚ 20 ਕਿੱਲੋ ਜ਼ਿ‍ਆਦਾ ਹੱਲਕਾ ਹੈ।

 

ਇਸ ਕਾਰ ''ਚ ਸੇਫਟੀ ਫੀਚਰ ਲਈ ਏਅਰਬੈਗ ਅਤੇ ਐਂਟੀ ਬਰੇਕਿੰਗ-ਲਾਕ ਸਿਸਟਮ ਤੋ ਇਲਾਵਾ ਸੈਂਸਰ ਵੀ ਦਿੱਤਾ ਗਿਆ ਹੈ।  ਇਹ ਫੀਚਰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ''ਤੇ ਕੰਮ ਕਰਦਾ ਹੈ। ਇਸ ਕਾਰ ''ਚ ਵੋਲਵੋ ਦੀ ਆਲ-ਵ੍ਹੀਲ ਡਰਾਇਵ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਆਟੋ ਮਾਰਕੀਟ ''ਚ ਵੋਲਵੋ ਦੀ ਇਹ ਲਗਜ਼ਰੀ ਕਾਰ ਮਰਸਡੀਜ਼ ਦੀ ਏ. ਐੱਮ. ਜੀ ਸੀ43, ਬੀ. ਐੱਮ. ਡਬਲਿਯੂ ਐੱਮ3 ਅਤੇ ਆਡੀ ਐੱਸ5 ਵਰਗੀ ਲਗਜ਼ਰੀ ਕਾਰਾਂ ਨੂੰ ਟੱਕਰ ਦਿੰਦੀ ਹੋਈ ਨਜ਼ਰ ਆਵੇਗੀ।


Related News