ਸਾਹਮਣੇ ਆਈਆਂ 2018 Volkswagen Polo ਹੈੱਚਬੈਕ ਦੀਆਂ ਖੂਬੀਆਂ (ਵੀਡੀਓ)
Saturday, May 06, 2017 - 04:33 PM (IST)
ਜਲੰਧਰ- ਜਰਮਨ ਕਾਰ ਮੇਕਰ ਆਟੋਮੋਬਾਇਲ ਕੰਪਨੀ ਫਾਕਸਵੇਗਨ ਹੈਚਬੈਕ ਪੋਲੋ ਸਿਕਸ ਜਨਰੇਸ਼ਨ ਮਾਡਲ ਲਿਆ ਰਹੀ ਹੈ। ਕੰਪਨੀ ਨੇ ਪੁੱਸ਼ਟੀ ਕੀਤੀ ਹੈ ਕਿ ਨਵੀਂ 2018 ਫਾਕਸਵੇਗਨ ਪੋਲੋ ਹੈਚਬੈਕ ਐੱਮ. ਕਿਊ. ਬੀ ਪਲੇਟਫਾਰਮ ''ਤੇ ਬੇਸਡ ਹੋਵੇਗਾ। ਜਰਮਨ ਕਾਰ ਮੇਕਰ ਫਾਕਸਵੇਗਨ ਇਨ ਦਿਨੀਂ ਆਪਣੇ ਸਿਕਸ ਜਨਰੇਸ਼ਨ ਮਾਡਲ ਦੀ ਸਾਉਥ ਅਫਰੀਕਾ ''ਚ ਟੈਸਟਿੰਗ ਕਰ ਰਹੀ ਹੈ। ਸੰਭਵ ਹੈ ਕਿ ਸਾਲ ਦੇ ਮੱਧ ਤਕ ਲਾਂਚ ਹੋ ਜਾਵੇ। ਉਥੇ ਹੀ ਕਿ ਭਾਰਤ ''ਚ ਇਹ ਅਗਲੇ ਸਾਲ ਤੱਕ ਹੀ ਦਸਤਕ ਦੇਵੇਗੀ।
ਕੰਪਨੀ ਨੇ ਹਾਲ ਹੀ ''ਚ ਇਸ ਦੀ ਟੈਸਟਿੰਗ ਨਾਲ ਜੁੜਿਆ ਇਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਦੀ ਸਟਾਈਲਿੰਗ ਦੀ ਗੱਲ ਕਰੀਏ ਤਾਂ ਨਵਾਂ ਬੰਪਰ, ਰੀਸਟਾਈਲ ਫ੍ਰੰਟ ਗਰਿਲ ਅਤੇ ਫਾਗ ਲੈਂਪ ਨੂੰ ਆਕਰਸ਼ਕ ਬਣਾਇਆ ਗਿਆ ਹੈ। ਕਰੰਟ ਵਰਜਨ ਦੇ ਮੁਕਾਬਲੇ ਇਸ ਦੀ ਹੈੱਡਲਾਈਟ ਕਾਫ਼ੀ ਸਲਿਮ ਹੈ। ਕਲਸਟਰ ''ਚ ਐਂਗੁਲਰ ਰਨਿੰਗ ਲਾਈਟ ਦੇਖਣ ਨੂੰ ਮਿਲੇਗੀ । ਰਿਅਰ ''ਚ ਟੇਲ ਲੈਂਪ ਅਤੇ ਬੰਪਰ ਨੂੰ ਬਿਹਤਰ ਕੀਤਾ ਗਿਆ ਹੈ।
ਨਿਊ ਫਾਕਸਵੈਗਨ ਪੋਲੋ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਦੇ ਕੈਬਿਨ ''ਚ ਕਾਫੀ ਬਦਲਾਵ ਕੀਤਾ ਜਾਵੇਗਾ। ਇਸ ''ਚ ਐਡਵਾਂਸ ਕੁਨੈੱਕਟੀਵਿਟੀ ਫੀਚਰ ਜਿਵੇਂ ਕਿ ਸਮਾਰਟਫੋਨ ਤੋਂ ਇੰਫੋਟੇਨਮੇਂਟ ਸਿਸਟਮ ਦੀ ਕੁਨੈੱਕਟੀਵਿਟੀ ਅਤੇ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ, ਇੰਟਰਨੈੱਟ ਕੁਨੈੱਕਟੀਵਿਟੀ ਐਕਸੇਸ ਅਤੇ 9.5 ਇੰਚ ਦਾ ਇੰਫੋਟੇਨਮੇਂਟ ਸਿਸਟਮ ਵੀ ਦਿੱਤਾ ਜਾਵੇਗਾ। ਅਜਿਹੀ ਅਫਵਾਹ ਹੈ ਕਿ ਪੋਲੋ ''ਚ ਫਲੈਟਰ ਰੂਫ ਅਤੇ ਐਂਗਲਡ ਵਿੰਡਸ਼ੀਲਡ ਦਿੱਤੀ ਜਾਵੇਗੀ। ਕੰਪਨੀ ਆਪਣੀ ਹੈਚਬੈਕ ਦੇ ਥ੍ਰੀ ਡੋਰ ਵਰਜਨ ਨੂੰ ਵਾਪਸ ਲੈ ਲਵੇਗੀ ਅਤੇ ਸਿਰਫ 5 ਡੋਰ ਬਾਡੀ ਸਟਾਇਲ ਹੀ ਮਾਰਕੀਟ ''ਚ ਆਵੇਗਾ।
ਨਵੀਂ ਕਾਰ ਦਾ ਭਾਰ 70 ਕਿੱਲੋ ਤੱਕ ਘਟਾਇਆ ਜਾ ਰਿਹਾ ਹੈ। ਇਸ ''ਚ 1.2 ਲਿਟਰ ਪੈਟਰੋਲ ਅਤੇ 1.5-ਲਿਟਰ ਡੀਜ਼ਲ ਇੰਜਣ ਦੇ ਨਾਲ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਇਨ੍ਹਾਂ ਦੋਨ੍ਹਾਂ ਹੀ ਇੰਜਣ ਆਪਸ਼ਨਸ ਨੂੰ ਜ਼ਿਆਦਾ ਪਾਵਰ ਲਈ ਥੋੜ੍ਹਾ ਟਿਊਨ ਕਰ ਸਕਦੀ ਹੈ। ਕੰਪਨੀ ਪੈਟਰੋਲ ਵਰਜਨ ਦੇ ਤਿੰਨ ਵੇਰੀਅੰਟ ਅਤੇ ਡੀਜਲ ਇੰਜਣ ਦੇ ਨਾਲ ਇੱਕ ਵੇਰੀਅੰਟ ''ਚ ਪੋਲੋ ਨੂੰ ਉਤਾਰੇਗੀ। ਟਰਾਂਸਮਿਸ਼ਨ ''ਚ ਵੀ ਤਿੰਨ ਆਪਸ਼ਨਸ ਕੰਪਨੀ ਦੇਵੇਗੀ। 5 ਸਪੀਡ ਮੈਨੂਅਲ, 6 ਸਪੀਡ ਮੈਨੂਅਲ ਅਤੇ 7 ਸਪੀਡ ਆਟੋਮੈਟਿਕ। ਨਿਊ ਫਾਕਸਵੈਗਨ ਪੋਲੋ ਦਾ ਮਾਇਲੇਜ ਸਿੱਟੀ ''ਚ 18 ਕਿ. ਮੀ ਪ੍ਰਤੀ ਲਿਟਰ ਅਤੇ ਹਾਈਵੇ ''ਤੇ 20 ਕਿ. ਮੀ ਪ੍ਰਤੀ ਲਿਟਰ ਦੱਸਿਆ ਜਾ ਰਿਹਾ ਹੈ।
ਨਿਊ ਫਾਕਸਵੈਗਨ ਪੋਲੋ 2018 ਦੀ ਭਾਰਤ ''ਚ ਕੀਮਤ 6 ਲੱਖ ਤੋਂ ਲੈ ਕੇ 11 ਲੱਖ ਦੇ ''ਚ ਹੋਵੇਗੀ ਜੋ ਕਿ ਵੱਖ ਵੱਖ ਵੇਰੀਅੰਟ ਦੇ ਹਿਸਾਬ ਨਾਲ ਹੋਵੇਗਾ।