ਸਿੰਗਲ ਚਾਰਜ ''ਤੇ 600 ਕਿਲੋਮੀਟਰ ਤੱਕ ਚੱਲੇਗੀ volkswagen ਦੀ ਇਹ ਕਾਰ

Friday, Sep 30, 2016 - 11:18 AM (IST)

ਸਿੰਗਲ ਚਾਰਜ ''ਤੇ 600 ਕਿਲੋਮੀਟਰ ਤੱਕ ਚੱਲੇਗੀ volkswagen ਦੀ ਇਹ ਕਾਰ
ਜਲੰਧਰ- ਜਰਮਨ ਆਟੋਕਾਰ ਮੇਕਰ ਫਾਕਸਵੈਗਨ ਹਰ ਵਾਰ ਮੋਟਰ ਸ਼ੋਅਜ਼ ''ਚ ਦਿਲਚਸਪ ਕੰਸੈਪਟ ਪੇਸ਼ ਕਰਦੀ ਹੈ। ਇਸ ਵਾਰ 2016 ਪੈਰਿਸ ਮੋਟਰ ਸ਼ੋਅ ਵੀ ਕੁਝ ਅਜਿਹਾ ਹੀ ਰਿਹਾ। ਲਗਭਗ ਇਕ ਹਫਤੇ ਪਹਿਲਾਂ ਆਲ ਨਿਊ ਇਲੈਕਟ੍ਰਿਕ ਵ੍ਹੀਕਲ ਦਾ ਟੀਜ਼ਰ ਪੇਸ਼ ਕਰਨ ਤੋਂ ਬਾਅਦ ਫਾਕਸਵੈਗਨ ਨੇ ਇਸ ਪੈਰਿਸ ਮੋਟਰ ਸ਼ੋਅ ਵਿਚ ਇਸ ਕਾਰ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨੂੰ ਕ੍ਰਾਂਤੀਕਾਰੀ ਇਲੈਕਟ੍ਰਿਕ ਵ੍ਹੀਕਲ ਕਿਹਾ ਹੈ। ਫਿਲਹਾਲ ਇਹ ਕੰਸੈਪਟ ਹੈ ਅਤੇ ਇਸ ਨੂੰ ਆਈ. ਡੀ. ਕੰਸੈਪਟ ਦਾ ਨਾਂ ਦਿੱਤਾ ਗਿਆ ਹੈ ਤੇ ਇਸ ਵਿਚ ਪਹਿਲੀ ਮਾਡਿਊਲ ਇਲੈਕਟ੍ਰਿਕ ਡਰਾਈਵ ਕਿਟ ਇਸਤੇਮਾਲ ਹੋਵੇਗੀ। ਇਸ ਕਾਰ ਨੂੰ ਸਾਲ 2020 ਵਿਚ ਲਾਂਚ ਕੀਤਾ ਜਾਏਗਾ ਤੇ ਇਹ ਫਾਕਸਵੈਗਨ ਦੀ ਆਉਣ ਵਾਲੀ ਈ. ਵੀ. ਰੇਂਜ ਪਲੇਟਫਾਰਮ ''ਤੇ ਆਧਾਰਿਤ ਹੋਵੇਗੀ।
ਆਈ. ਡੀ. ਕੰਸੈਪਟ ਦੇ ਲੁਕਸ ਦੀ ਗੱਲ ਕਰੀਏ ਤਾਂ ਇਸ ਦਾ ਡਿਜ਼ਾਈਨ ਸਟੈਂਡਰਡ 5 ਡੋਰ ਹੈਚਬੈਕ ਵਾਲਾ ਹੈ। ਇਸ ਦੇ ਅੱਗੇ ਲੱਗੀ ਹੈੱਡਲਾਈਟਸ ਵਿਚ ਐੱਲ. ਈ. ਡੀ. ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ ਲਾਈਟਸ ਦਾ ਡਿਜ਼ਾਈਨ ਅੱਖਾਂ ਵਰਗਾ ਹੈ।
 
168 ਬੀ. ਐੱਚ. ਪੀ. ਦੀ ਤਾਕਤ
ਪਾਵਰਟਰੇਨ ਦੀ ਗੱਲ ਕਰੀਏ ਤਾਂ ਫਾਕਸਵੈਗਨ ਆਈ. ਡੀ. ਕੰਸੈਪਟ ਵਿਚ 125 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਲਾਈ ਗਈ ਹੈ, ਜੋ 168 ਬੀ. ਐੱਚ. ਪੀ. ਦੀ ਤਾਕਤ ਪੈਦਾ ਕਰੇਗੀ। ਫਾਕਸਵੈਗਨ ਵਿਚ ਸਿੰਗਲ ਸਪੀਡ ਟ੍ਰਾਂਸਮਿਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਾਰ ਦੇ ਪਿਛਲੇ ਪਹੀਆਂ ਨੂੰ ਗਤੀ ਪ੍ਰਦਾਨ ਕਰੇਗੀ। ਟੈਸਲਾ ਵਰਗੀਆਂ ਇਲੈਕਟ੍ਰਿਕ ਕਾਰਾਂ ਵਾਂਗ ਆਈ. ਡੀ. ਕੰਸਪੈਟ ਵਿਚ ਕਾਰ ਦੇ ਸਰਫੇਸ ''ਤੇ ਫਲੈਟ ਬੈਟਰੀ ਪੈਕ ਲੱਗਾ ਹੈ।
 
ਆਟੋਨੋਮਸ ਡਰਾਈਵਿੰਗ
ਇਸ ਦੇ ਐਡੀਸ਼ਨਲ ਫਾਕਸਵੈਗਨ ਆਈ. ਡੀ. ਕੰਸਪੈਟ ਕਾਰ ਆਟੋਨੋਮਸ ਟੈਕਨਾਲੋਜੀ ਲਈ ਵੀ ਤਿਆਰ ਹਨ, ਹਾਲਾਂਕਿ ਫਾਕਸਵੈਗਨ ਦੀ ਸੋਚ ਹੈ ਕਿ ਇਸ ਤਕਨੀਕ ਨੂੰ 2025 ਤੱਕ ਪੇਸ਼ ਕਰ ਦਿੱਤਾ ਜਾਏਗਾ। ਸਟੇਅਰਿੰਗ ਵ੍ਹੀਲ ਵਿਚ ਆਟੋਨੋਮਸ ਡਰਾਈਵਿੰਗ ਕੰਟਰੋਲ ਦਿੱਤਾ ਗਿਆ ਹੈ। ਸਟੇਅਰਿੰਗ ਵ੍ਹੀਲ ''ਤੇ ਦਿੱਤੇ ਗਏ ਫਾਕਸਵੈਗਨ ਲੋਕਾਂ ਨੂੰ ਕੁਝ ਸੈਕੰਡਸ ਤੱਕ ਦਬਾਉਣ ਤੋਂ ਬਾਅਦ ਇਹ ਤਕਨੀਕ ਕੰਮ ਕਰਨ ਲੱਗੇਗੀ।
 
ਆਈ. ਡੀ. ਕੰਸੈਪਟ ਨਾਲ ਜੁੜੀਆਂ ਮੁੱਖ ਗੱਲਾਂ
- ਇਸ ਦੀ ਟਾਪ ਸਪੀਡ 158 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। 
- ਇਹ 0 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 8 ਸੈਕੰਡ ਵਿਚ ਫੜ ਲਵੇਗੀ। 
- ਮਲਟੀਪਲ ਬੈਟਰੀ ਸਮਰੱਥਾ ਕਾਰਨ (ਯੂਰਪੀਅਨ ਟੈਸਟਿੰਗ ਸਾਈਕਲ) ਸਿੰਗਲ ਚਾਰਜ ''ਤੇ 401 ਅਤੇ 600 ਕਿਲੋਮੀਟਰ ਤੱਕ ਰੇਂਜ ਮਿਲੇਗੀ।

Related News