ਮੋਟੋ ਦੇ ਇਨ੍ਹਾਂ ਸਮਾਰਟਫੋਨਸ ਲਈ ਕੰਪਨੀ ਨੇ ਜਾਰੀ ਕੀਤੀ ਵੋਡਾਫੋਨ VoLTE ਸਪੋਰਟ

06/22/2018 6:50:50 PM

ਜਲੰਧਰ—Moto G6 ਅਤੇ G6 Play ਯੂਜ਼ਰਸ ਲਈ ਇਕ ਵਧੀਆ ਖਬਰ ਹੈ ਕਿ ਕੰਪਨੀ ਨੇ ਉਨ੍ਹਾਂ ਦੇ ਸਮਾਰਟਫੋਨਸ ਲਈ ਵੋਡਾਫੋਨ VoLTE ਸਪੋਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਹ ਕਾਫੀ ਹੈਰਾਨੀ ਦੀ ਗੱਲ ਹੈ ਕਿ ਮੋਟੋਰੋਲਾ ਦੇ ਇਹ ਪਹਿਲੇ ਅਜਿਹੇ ਸਮਾਰਟਫੋਨਸ ਹਨ ਜਿਨ੍ਹਾਂ ਦੀ ਭਾਰਤ 'ਚ ਕਿਸੇ GSMਆਪਰੇਟਰ ਦਾ ਵੌਇਸ ਓਵਰ ਲਾਂਗ-ਟਰਮ  ਇਵੋਲਿਊਸ਼ਨ ਯਾਨੀ VoLTE ਸਪੋਰਟ ਪ੍ਰਾਪਤ ਹੋਇਆ ਹੈ। ਉੱਥੇ ਇਨ੍ਹਾਂ ਸਮਾਰਟਫੋਨਸ ਨੂੰ ਅਜੇ ਵੀ ਏਅਰਟੈੱਲ VoLTE ਅਤੇ ਆਈਡੀਅ VoLTE ਸੋਪਰਟ ਪ੍ਰਾਪਤ ਨਹੀਂ ਹੋਇਆ ਹੈ ਜਦਕਿ ਰਿਲਾਇੰਸ ਜਿਓ VoLTE ਸਪੋਰਟ ਇਨ੍ਹਾਂ 'ਚ ਡਿਫਾਲਟ ਰੂਪ ਨਾਲ ਮਿਲਦਾ ਹੈ।

PunjabKesari
ਤੁਹਾਨੂੰ ਦੱਸ ਦਈਏ ਕਿ ਵੋਡਾਫੋਨ ਦੇ ਸੁਪਰ VoLTE ਸੇਵਾ ਦੀ ਸੁਵਿਧਾ ਦੇਸ਼ਭਰ 'ਚ ਕੇਵਲ ਚੇਨਈ, ਦਿੱਲੀ ਅਤੇ ਐੱਨ.ਸੀ.ਆਰ., ਗੁਜਰਾਤ, ਹਰਿਆਣਾ, ਕਰਨਾਟਕ, ਕੋਲਕਾਤਾ, ਮਹਾਰਾਸ਼ਟਰ, ਮੁੰਬਈ, ਪੰਜਾਬ, ਰਾਜਸਥਾਨ, 'ਚ ਹੀ ਮਿਲੇਗੀ। ਇਸ ਤੋਂ ਇਲਾਵਾ ਮੋਟੋਰੋਲਾ ਦੇ ਬਾਕੀ ਸਮਾਰਟਫੋਨਸ ਜਿਵੇਂ ਮੋਟੋ ਜ਼ੈੱਡ ਫੋਰਸ, ਮੋਟੋ ਐਕਸ4, ਮੋਟੋ ਜੀ5ਐੱਸ, ਮੋਟੋਜੀ5ਐੱਸ ਪਲੱਸ, ਮੋਟੋ ਜੀ5 ਅਤੇ ਮੋਟੋ ਜੀ5 ਪਲੱਸ ਨੂੰ ਅਜੇ volte ਮਿਲਣੀ ਬਾਕੀ ਹੈ। ਹਾਲਾਂਕਿ ਰਿਲਾਇੰਸ ਜਿਓ VoLTE ਸਪੋਰਟ ਇਨ੍ਹਾਂ 'ਚ ਵੀ ਪਹਿਲੇ ਤੋਂ ਡਿਫਾਲਟ ਰੂਪ ਨਾਲ ਦਿੱਤਾ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਮੋਟੋਰੋਲਾ ਦੇ ਸਾਰੇ ਸਮਾਰਟਫੋਨਸ ਨੂੰ ਜਲਦੀ ਹੀ ਏਅਰਟੈੱਲ ਅਤੇ ਆਈਡੀਆ volte ਸਪੋਰਟ ਵੀ ਜਲਦੀ ਹੀ ਮਿਲ ਜਾਵੇਗੀ।
ਮੋਟੋ ਜੀ6 ਦੀ ਗੱਲ ਕਰੀਏ ਤਾਂ ਇਸ 'ਚ 5.7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ Resolution 2160x1080 ਪਿਕਸਲ ਹੈ ਅਤੇ ਇਸ ਦਾ ਐਸਪੈਕਟ ਰੇਸ਼ੀਓ 18:9 ਹੈ। ਇਸ ਦੇ ਨਾਲ ਹੀ ਇਸ 'ਚ 1.8Ghz ਆਕਟਾ-ਕੋਰ ਕੁਆਲਕੋਮ ਸਨੈਪਡਰੈਗਨ 450 ਪ੍ਰੋਸੈਸਰ ਅਤੇ ਐਡਰੀਨੋ 506 ਜੀ.ਪੀ.ਯੂ. ਨਾਲ ਚੱਲਦਾ ਹੈ। ਇਸ ਸਮਾਰਟਫੋਨ 'ਚ 3ਜੀ.ਬੀ. ਰੈਮ ਤੇ 32ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਫੋਨ ਐਂਡ੍ਰਾਇਡ 8.0 ਆਪਰੇਟਿੰਗ ਸਿਸਮਟ 'ਤੇ ਆਧਾਰਿਤ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਐੱਲ.ਈ.ਡੀ. ਫਲੈਸ਼ ਨਾਲ ਅਤੇ 5 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਹੈ। ਉੱਥੇ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਮੋਟੋ ਜੀ6 ਪਲੇਅ
ਇਸ ਸਮਾਰਟਫੋਨ 'ਚ 5.7 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ Resolution 1440x720 ਪਿਕਸਲ ਹੈ ਅਤੇ ਇਸ ਦਾ ਅਸਪੈਕਟ ਰੇਸ਼ੀਓ ਵੀ 18:9 ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ 1.4 Ghz ਆਕਟਾ-ਕੋਰ ਸਨੈਪਡਰੈਗਨ 430 ਪ੍ਰੋਸੈਸਰ ਅਤੇ ਐਡਰੀਨੋ 505 ਜੀ.ਪੀ.ਯੂ. ਨਾਲ ਚੱਲਦਾ ਹੈ। ਇਸ ਸਮਾਰਟਫੋਨ 'ਚ 3ਜੀ.ਬੀ. ਰੈਮ ਤੇ 32 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ।  ਉੱਥੇ ਫਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News