Vodafone ਨੇ ਲਾਂਚ ਕੀਤਾ 398 ਰੁਪਏ ਦਾ ਨਵਾਂ ਪ੍ਰੀ-ਪੇਡ ਪਲਾਨ

Wednesday, Dec 19, 2018 - 06:21 PM (IST)

Vodafone ਨੇ ਲਾਂਚ ਕੀਤਾ 398 ਰੁਪਏ ਦਾ ਨਵਾਂ ਪ੍ਰੀ-ਪੇਡ ਪਲਾਨ

ਗੈਜੇਟ ਡੈਸਕ- ਸਾਰੀਆਂ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਵੋਡਾਫੋਨ ਵੀ ਨਵੇਂ ਪ੍ਰੀਪੇਡ ਪਲਾਨ ਲਾਂਚ ਕਰ ਰਹੀਆਂ ਹਨ। ਇੰਨਾ ਹੀ ਨਹੀਂ ਕੰਪਨੀ ਆਪਣੇ ਪੁਰਾਣੇ ਪਲਾਨਜ਼ 'ਚ ਵੀ ਬਦਲਾਅ ਕਰਨ 'ਚ ਲੱਗੀ ਹੈ।  ਵੋਡਾਫੋਨ ਨੇ ਹੁਣ 398 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਅਨਲਿਮਟਿਡ ਲੋਕਲ ਤੇ ਨੈਸ਼ਨਲ ਕਾਲਿੰਗ ਦੇ ਨਾਲ ਅਨਲਿਮਟਿਡ ਰੋਮਿੰਗ ਵੀ ਮਿਲ ਰਹੀ ਹੈ।

ਵੋਡਾਫੋਨ ਦਾ ਇਹ 398 ਰੁਪਏ ਪ੍ਰੀਪੇਡ ਪਲਾਨ ਯੂਜ਼ਰਸ ਨੂੰ ਰੋਜ਼ਾਨਾ 1.4 ਜੀ. ਬੀ 3G/4G ਡਾਟਾ ਦਿੰਦਾ ਹੈ। ਪਲਾਨ 69 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਜਿਸ ਦਾ ਮਤਲਬ ਹੈ ਕਿ ਯੂਜ਼ਰ ਨੂੰ ਪੂਰੀ ਵੈਲੀਡਿਟੀ ਦੇ ਦੌਰਾਨ 96.6 ਜੀ. ਬੀ ਡਾਟਾ ਮਿਲਦਾ ਹੈ। ਹਾਲਾਂਕਿ ਇਹ ਪਲਾਨ ਦੂੱਜੇ ਪਲਾਨ ਦੀ ਤਰ੍ਹਾਂ SMS ਬੈਨੀਫਿਟ ਦੇ ਨਾਲ ਨਹੀਂ ਆਉਂਦਾ ਹੈ।PunjabKesari 

ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਪਲਾਨ ਓਪਨ ਮਾਰਕੀਟ ਪਲਾਨ ਨਹੀਂ ਹੈ ਤੇ ਇਹ ਵੱਖ ਵੱੱਖ ਜਗ੍ਹਾ ਵੱਖ ਫਾਈਦੇ ਦੇ ਨਾਲ ਆਉਂਦਾ ਹੈ। ਇਹ ਪਲਾਨ ਸਿਰਫ Mumbai, Gujarat,  Himachal Pradesh ਤੇ Punjab ਦੇ ਯੂਜ਼ਰਸ ਲਈ ਉਪਲੱਬਧ ਹੈ।


Related News