ਵੋਡਾਫੋਨ ਦਾ ਸਸਤਾ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ ਮਿਲੇਗਾ 2GB ਡਾਟਾ

06/01/2019 1:00:06 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਵੋਡਾਫੋਨ ਨੇ ਆਪਣੇ ਗਾਹਕਾਂ ਦੀ ਸੁਵਿਧਾ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਵੋਡਾਫੋਨ ਦੇ ਇਸ ਪਲਾਨ ਦੀ ਕੀਮਤ 229 ਰੁਪਏ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਵੋਡਾਫੋਨ ਦੇ ਇਸ ਪਲਾਨ ’ਚ ਗਾਹਕਾਂ ਨੂੰ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਦੌਰਾਨ ਵੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਨਾਲ ਹੀ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 100 ਮੈਸੇਜ ਵੀ ਮਿਲਣਗੇ। ਇਸ ਤੋਂ ਇਲਾਵਾ ਵੋਡਾਫੋਨ ਆਪਣੇ ਇਸ ਪਲਾਨ ’ਚ ਵੋਡਾਫੋਨ ਪਲੇਅ ਐਪ ਦੀ ਸੁਵਿਧਾ ਦੇ ਰਹੀ ਹੈ ਜਿਸ ਦੀ ਮਦਦ ਨਾਲ ਗਾਹਕ ਫ੍ਰੀ ’ਚ ਲਾਈਵ ਟੀਵੀ, ਮੂਵੀਜ਼ ਦੇਖ ਸਕਣਗੇ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੋਡਾਫੋਨ ਨੇ ਆਪਣੇ ਸਾਰੇ ਸਰਕਿਲਾਂ ’ਚ 225 ਰੁਪਏ ਦਾ ਪਲਾਨ ਪੇਸ਼ ਕੀਤਾ ਸੀ ਪਰ ਹੁਣ ਇਸ ਪਲਾਨ ਨੂੰ ਹਟਾ ਲਿਆ ਗਿਆ ਹੈ। ਖਾਸ ਗੱਲ ਇਹ ਹੈ ਕਿ 229 ਰੁਪਏ ਵਾਲੇ ਪਲਾਨ ’ਚ 255 ਰੁਪਏ ਵਾਲੇ ਪਲਾਨ ਵਰਗੀਆਂ ਹੀ ਸੁਵਿਧਾਵਾਂ ਮਿਲ ਰਹੀਆਂ ਹਨ। ਅਜਿਹੇ ’ਚ ਸਾਫ ਹੈ ਕਿ ਕੰਪਨੀ ਨੇ ਆਪਣੇ ਗਾਹਕਾਂ ਨੂੰ ਤੋਹਫੇ ਦਿੰਦੇ ਹੋਏ ਆਪਣਾ 255 ਰੁਪਏ ਵਾਲਾ ਪਲਾਨ ਸਸਤਾ ਕਰ ਦਿੱਤਾ ਹੈ। 


Related News