Good News: ਇਸ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਦਿੱਤਾ ਖਾਸ ਤੋਹਫਾ
Friday, Aug 19, 2016 - 10:30 AM (IST)

ਜਲੰਧਰ- ਰਿਲਾਇੰਸ ਜਿਓ ਇੰਫੋਕਾਮ ਦੀ ਚੁਣੌਤੀ ਨਾਲ ਨਜਿੱਠਣ ਲਈ ਟੈਲੀਕਾਮ ਕੰਪਨੀਆਂ ''ਚ ਇੰਟਰਨੈੱਟ ਡਾਟਾ ਦੀਆਂ ਦਰਾਂ ''ਚ ਕਟੌਤੀ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਟੈਲੀਕਾਮ ਸਰਵਿਸ ਪ੍ਰੋਵਾਈਡਰ ਏਅਰਟੈੱਲ, ਬੀ.ਐੱਸ.ਐੱਨ.ਐੱਲ. ਅਤੇ ਆਈਡੀਆ ਤੋਂ ਬਾਅਦ ਹੁਣ ਵੋਡਾਫੋਨ ਇੰਡੀਆ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਵੋਡਾਫੋਨ ਰੈੱਡ ਸਰਵਿਸ ਦੇ ਤਹਿਤ ਮਾਸਿਕ 1,999 ਰੁਪਏ ''ਚ ਅਨਲਿਮਟਿਡ ਰੋਮਿੰਗ, ਅਨਲਿਮਟਿਡ ਵੁਆਇਸ ਕਾਲਿੰਗ ਅਤੇ 8ਜੀ.ਬੀ. ਇੰਟਰਨੈੱਟ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਇਸ ਯੋਜਨਾ ''ਚ ਇਕ ਐਡੀਸ਼ਨ 1699 ਰੁਪਏ ਦਾ ਹੈ ਜਿਸ ਵਿਚ ਆਉਣ ਵਾਲੀ ਕਾਲ ''ਤੇ ਫ੍ਰੀ ਰੋਮਿੰਗ ਅਤੇ ਅਨਲਿਮਟਿਡ ਕਾਲ ਦੇ ਨਾਲ 6ਜੀ.ਬੀ. ਡਾਟਾ ਦੀ ਪੇਸ਼ਕਸ਼ ਹੈ।
ਕੰਪਨੀ ਦੇ ਨਿਰਦੇਸ਼ਕ ਸੰਦੀਪ ਕਟਾਰੀਅ ਨੇ ਇਕ ਇੰਟਰਵਿਊ ''ਚ ਕਿਹਾ ਕਿ ਉਸ ਦੇ ਪੋਸਟਪੇਡ ਗਾਹਕਾਂ ਦੇ ਵਿਵਹਾਰ ''ਚ ਰੋਮਿੰਗ ''ਚ ਫੋਨ ਦੀ ਵਰਤੋਂ ਅਤੇ ਡਾਟਾ ਦੀ ਵਰਤੋਂ ਜ਼ਿਆਦਾ ਦੇਖੀ ਗਈ ਹੈ ਜਿਸ ਦੇ ਚੱਲਦੇ ਕੰਪਨੀ ਨੇ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕ ਦੇ ਰੋਮਿੰਗ, ਡਾਟਾ ਅਤੇ ਵੁਆਇਸ ਕਾਲ, ਇਨ੍ਹਾਂ ਸਭ ਦਾ ਖਾਸ ਤੌਰ ''ਤੇ ਧਿਆਨ ਰੱਖਿਆ ਗਿਆ ਹੈ। ਇਸ ਦੇ ਤਹਿਤ ਕੰਪਨੀ ਨੇ 499 ਰੁਪਏ ਪ੍ਰਤੀ ਮਹੀਨੇ ਤੋਂ 1,999 ਰੁਪਏ ਪ੍ਰਤੀ ਮਹੀਨੇ ਲਾਗਤ ਨਾਲ ਵੱਖ-ਵੱਖ ਫਾਇਦਿਆਂ ਵਾਲੇ ਕੁਝ 6 ਪਲਾਨਾਂ ਦੀ ਪੇਸ਼ਕਸ਼ ਕੀਤੀ ਹੈ। 499 ਦੇ ਪਲਾਨ ''ਚ 1ਜੀ.ਬੀ. 3ਜੀ.4ਜੀ ਡਾਟਾ, 700 ਮਿੰਟ ਵੁਆਇਸ ਕਾਲਿੰਗ ਅਤੇ 500 ਐੱਸ.ਐੱਮ.ਐੱਸ. ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਵਿਚ 699 ਅਤੇ 999 ਰੁਪਏ ਦੇ ਪਲਾਨ ਵੀ ਹਨ।