ਵੋਡਾਫੋਨ ਨੇ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਵਾਲਾ ਨਵਾਂ ਪ੍ਰੀਪੇਡ ਪਲਾਨ

11/22/2017 5:44:41 PM

ਜਲੰਧਰ- ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵਾਂ ਰੀਚਾਰਜ ਪੈਕ ਲਾਂਚ ਕੀਤਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਵੋਡਫੋਨ ਇੰਡੀਆ ਲਗਾਤਾਰ ਆਪਣੇ ਗਾਹਕਾਂ ਲਈ ਨਵੇਂ ਆਫਰ ਪੇਸ਼ ਕਰ ਰਹੀ ਹੈ। ਕੰਪਨੀ ਆਪਣੇ ਪ੍ਰੀਪੇਡ ਗਾਹਕਾਂ ਲਈ 199 ਰੁਪਏ ਵਾਲਾ ਨਵਾਂ ਰੀਚਾਰਜ ਪੈਕ ਲੈ ਕੇ ਆਈ ਹੈ। ਇਸ ਬੈਕ ਦੇ ਤਹਿਤ ਗਾਹਕਾਂ ਨੂੰ ਅਨਲਿਮਟਿਡ ਮੁਫਤ ਲੋਕਲ ਅਤੇ ਐੱਸ.ਟੀ.ਡੀ. ਕਾਲ ਤੋਂ ਇਲਾਵਾ ਡਾਟਾ ਦੀ ਸੁਵਿਧਾ ਵੀ ਮਿਲੇਗੀ। ਵੋਡਾਫੋਨ ਨੇ ਆਪਣੇ ਨਵੇਂ ਪਲਾਨ ਨੂੰ ਆਪਣੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ। 
ਵੋਡਾਫੋਨ ਦੇ ਨਵੇਂ ਪ੍ਰੀਪੇਡ ਰੀਚਾਰਜ ਪੈਕ ਦੀ ਕੀਮਤ 199 ਰੁਪਏ ਹੈ। ਇਸ ਪੈਕ 'ਚ ਗਾਹਕਾਂ ਨੂੰ ਅਨਲਿਮਟਿਡ ਮੁਫਤ ਲੋਕਲ ਅਤੇ ਐੱਸ.ਟੀ.ਡੀ. ਕਾਲ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ 1 ਜੀ.ਬੀ. 4ਜੀ/3ਜੀ ਡਾਟਾ ਵੀ 28 ਦਿਨਾਂ ਲਈ ਮਿਲਦਾ ਹੈ। ਇਸ ਰੀਚਾਰਜ ਦੀ ਮਿਆਦ 28 ਦਿਨਾਂ ਦੀ ਹੈ। 
ਮੰਗਲਵਾਰ ਨੂੰ ਏਅਰਸੈੱਲ ਨੇ ਵੀ ਆਪਣੇ ਨਵੇਂ ਗਾਹਕਾਂ ਲਈ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਵਾਲਾ ਪਲਾਨ ਪੇਸ਼ ਕੀਤਾ ਸੀ ਜਿਸ ਦੀ ਕੀਮਤ 148 ਰੁਪਏ ਵਾਲੇ ਟੈਰਿਫ ਪਲਾਨ 'ਚ 30 ਦਿਨਾਂ ਲਈ ਗਾਹਕਾਂ ਨੂੰ ਅਸੀਮਿਤ ਵੌਇਸ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ 28 ਦਿਨਾਂ ਲਈ 2 ਜੀ.ਬੀ. ਡਾਟਾ ਵੀ ਆਫਰ ਹੈ। ਇਸ ਤੋਂ ਪਹਿਲਾਂ ਏਅਰਸੈੱਲ ਨੇ ਸੋਮਵਾਰ ਨੂੰ ਦੇਸ਼ ਭਰ 'ਚ ਆਪਣੇ ਸਬਸਕ੍ਰਾਈਬਰ ਲਈ 104 ਰੁਪਏ ਵਾਲਾ ਪੈਕ ਪੇਸ਼ ਕੀਤਾ ਸੀ। ਇਸ ਨਾਲ ਰੀਚਾਰਜ ਕਰਾਉਣ 'ਤੇ ਗਾਹਕ ਸਾਲ ਭਰ ਲਈ 20 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਣਗੇ।


Related News