ਖੂਸ਼ਖਬਰੀ: ਵੋਡਾਫੋਨ ਯੂਜ਼ਰਸ ਨੂੰ ਫ੍ਰੀ ਮਿਲੇਗਾ 2GB ਡਾਟਾ
Wednesday, Nov 23, 2016 - 11:31 AM (IST)
ਜਲੰਧਰ- ਵੋਡਾਫੋਨ ਨੇ ਰਿਲਾਇੰਸ ਜਿਓ ਦੀ ਫ੍ਰੀ ਵਾਇਸ ਸਰਵਿਸ ਦੀ ਪੇਸ਼ਕਸ਼ ਨਾਲ ਨਜਿੱਠਣ ਮੁੰਬਈ ''ਚ 4ਜੀ ਸਿਮ ਅਪਣਾਉਣ ਵਾਲੇ ਆਪਣੇ ਗਾਹਕਾਂ ਲਈ ਇਕ ਖਾਸ ਆਫਰ ਪੇਸ਼ ਕਤੀ ਹੈ ਜਿਸ ਤਹਿਤ ਉਹ ਸੀਮਿਤ ਸਮੇਂ ਲਈ 2ਜੀ.ਬੀ. ਡਾਟਾ ਫ੍ਰੀ ਦੇਵੇਗੀ।
ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ ਵੋਡਾਫੋਨ ਸੁਪਰਨੈੱਟ 4ਜੀ ਅਪਣਾਉਣ ਵਾਲੇ ਸਾਰੇ ਮੌਜੂਦਾ ਗਾਹਕਾਂ ਨੂੰ 4ਜੀ ਸਮਾਰਟਫੋਨ ''ਤੇ 2ਜੀ.ਬੀ. ਡਾਟਾ ਫ੍ਰੀ ਦਿੱਤਾ ਜਾਵੇਗਾ। ਇਹ 4ਜੀ ਸਿਮ ਵੋਡਾਫੋਨ ਸਟੋਰ, ਮਿੰਨੀ ਸਟੋਰ ਅਤੇ ਹੋਰ ਵਿਕਰੀ ਕੇਂਦਰਾਂ ਤੋਂ ਲਈ ਜਾ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫ੍ਰੀ 2ਜੀ.ਬੀ. ਡਾਟਾ ਦੀ ਇਹ ਪੇਸ਼ਕਸ਼ ਪ੍ਰੀਪੇਡ ਗਾਹਕਾਂ ਲਈ 10 ਦਿਨਾਂ ਤਕ ਜਦੋਂਕਿ ਪੋਸਟਪੇਡ ਗਾਹਕਾਂ ਲਈ ਅਗਲੀ ਬਿਲਿੰਗ ਤਰੀਕ ਤਕ ਰਹੇਗੀ।
