ਵੋਡਾਫੋਨ ਦੀ ਆਕਰਸ਼ਕ ਆਫਰ, ਗਾਹਕਾਂ ਨੂੰ ਦੇ ਰਹੀ ਹੈ ਫ੍ਰੀ ਡਾਟਾ

Wednesday, Aug 03, 2016 - 10:43 AM (IST)

ਵੋਡਾਫੋਨ ਦੀ ਆਕਰਸ਼ਕ ਆਫਰ, ਗਾਹਕਾਂ ਨੂੰ ਦੇ ਰਹੀ ਹੈ ਫ੍ਰੀ ਡਾਟਾ

ਨਵੀਂ ਦਿੱਲੀ- ਹਰਿਆਣਾ ਸਰਕਲ ''ਚ 4ਜੀ ਸੇਵਾ ਲਾਂਚ ਕਰਨ ਤੋਂ ਪਹਿਲਾਂ ਗਾਹਕਾਂ ਨੂੰ ਲੁਭਾਉਣ ਲਈ ਦੂਰਸੰਚਾਰ ਸੇਵਾ ਪ੍ਰੋਵਾਈਡਰ ਵੋਡਾਫੋਨ ਇੰਡੀਆ ਫ੍ਰੀ ਡਾਟਾ ਆਫਰ ਦੇ ਰਹੀ ਹੈ। ਕੰਪਨੀ ਨੇ ਦੱਸਿਆ ਕਿ 1 ਅਗਸਤ ਤੋਂ 23 ਅਗਸਤ ਤੱਕ 4ਜੀ ਸਿਮ ਦੀ ਬੁਕਿੰਗ ਕਰਵਾਉਣ ਵਾਲੇ ਗਾਹਕਾਂ ਨੂੰ 1 ਜੀ.ਬੀ. 4ਜੀ ਡਾਟਾ ਫ੍ਰੀ ਦਿੱਤਾ ਜਾਵੇਗਾ ਜਿਸ ਦੀ ਵੈਲੀਡੇਟੀ ਐਕਟਿਵੇਸ਼ਨ ਤੋਂ 10 ਦਿਨ ਤੱਕ ਹੋਵੇਗੀ। ਸਿਮ ਦੀ ਬੁਕਿੰਗ ਲਈ ਗਾਹਕਾਂ ਨੂੰ ''ਜਿਓ 4ਜੀ'' ਲਿਖ ਕੇ 199 ''ਤੇ ਐੱਸ.ਐੱਮ.ਐੱਸ. ਕਰਨਾ ਪਵੇਗਾ। ਇਸ ਆਫਰ ਦਾ ਲਾਭ ਲੈਣ ਲਈ 24 ਅਗਸਤ ਨੂੰ ਗਾਹਕਾਂ ਕੋਲ 4ਜੀ ਵਾਲਾ ਹੈਂਡਸੈੱਟ ਅਤੇ ਵੋਡਾਫੋਨ ਦਾ 3ਜੀ ਪੈਕ/ਪਲਾਨ ਹੋਣਾ ਚਾਹੀਦਾ ਹੈ। 

ਵੋਡਾਫੋਨ ਇੰਡੀਆ ਦੇ ਹਰਿਆਣਾ ਸਰਕਲ ਦੇ ਕਾਰੋਬਾਰ ਮੁਖੀ ਮੋਹਿਤ ਨਾਰੁ ਨੇ ਦੱਸਿਆ ਕਿ ਕੰਪਨੀ ਸਰਕਲ ''ਚ 4ਜੀ ਸੇਵਾ ਦੀ ਓਪਚਾਰਿਕ ਸ਼ੁਰੂਆਤ ਜਲਦੀ ਕਰੇਗੀ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਬ੍ਰਾਂਡੇਡ ਸਟੋਰਾਂ ਅਤੇ ਆਊਟਲੇਟਾਂ ''ਤੇ ਕੰਪਨੀ ਦੇ 4ਜੀ ਸਿਮ ਉਪਲੱਬਧ ਹਨ। 


Related News