ਇਸ ਟੈਲੀਕਾਮ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤਾ ਆਪਣਾ ਸਭ ਤੋਂ ਪ੍ਰੀਮੀਅਮ ਪਲਾਨ
Saturday, Oct 29, 2022 - 06:39 PM (IST)
ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਆਪਣਾ ਸਭ ਤੋਂ ਪ੍ਰੀਮੀਅਮ ਪਲਾਨ ਰਿਮੂਵ ਕਰ ਦਿੱਤਾ ਹੈ। ਜੇਕਰ ਤੁਸੀਂ ਇਕ ਪੋਸਟਪੇਡ ਯੂਜ਼ਰ ਹੋ ਤਾਂ Vi ਦੇ RedX ਪਲਾਨ ਬਾਰੇ ਜਾਣਦੇ ਹੋਵੋਗੇ। ਕੰਪਨੀ ਨੇ ਇਸ ਪਲਾਨ ਨੂੰ ਆਪਣੀ ਵੈੱਬਸਾਈਟ ਅਤੇ ਮੋਬਾਇਲ ਐਪ ਦੋਵਾਂ ਤੋਂ ਰਿਮੂਵ ਕਰ ਦਿੱਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜਿਨ੍ਹਾਂ ਯੂਜ਼ਰਜ਼ ਨੇ ਪਹਿਲਾਂ ਤੋਂ ਇਹ ਰੀਚਾਰਜ ਪਲਾਨ ਲਿਆ ਹੋਇਆ ਹੈ, ਉਨ੍ਹਾਂ ਨੂੰ ਸਰਵਿਸ ਮਿਲਦੀ ਰਹੇਗੀ।
ਹਾਲਾਂਕਿ, ਮੌਜੂਦਾ RedX ਯੂਜ਼ਰਜ਼ ਨੂੰ ਵੀ Vi ਮੋਬਾਇਲ ਐਪ ’ਤੇ ਪਲਾਨ ਨਹੀਂ ਦਿਸ ਰਿਹਾ। ਕੰਪਨੀ ਨੇ ਅਧਿਕਾਰ ਤੌਰ ’ਤੇ ਪਲਾਨ ਨੂੰ ਬੰਦ ਕਰਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਅਪਡੇਟ, ਤੁਰੰਤ ਅਪਡੇਟ ਕਰੋ ਆਪਣਾ ਆਈਫੋਨ
ਟੈਲੀਕਾਮਟਾਕ ਦੀ ਮੰਨੀਏ ਤਾਂ ਕਸਟਮਰ ਕੇਅਰ ਐਗਜ਼ੀਕਿਊਟਿਵ ਨੇ ਦੱਸਿਆ ਹੈ ਕਿ ਇਹ ਪਲਾਨ ਅਜੇ ਵੀ ਮਿਲ ਰਹੇ ਹਨ। ਇਸ ਲਈ ਯੂਜ਼ਰਜ਼ ਨੂੰ Vi ਦੇ ਸਟੋਰ ’ਤੇ ਜਾਣੋ ਹੋਵੇਗਾ। ਵੋਡਾਫੋਨ-ਆਈਡੀਆ ਦਾ ਇਹ ਰੀਚਾਰਜ ਪਲਾਨ ਸਭ ਤੋਂ ਜ਼ਿਆਦਾ ਫਾਇਦਿਆਂ ਵਾਲਾ ਸੀ, ਜਿਸਨੂੰ ਕੰਪਨੀ ਆਫਰ ਕਰਦੀ ਸੀ। ਟੈਲੀਕਾਮ ਆਪਰੇਟਰ ਨੇ ਬਿਨਾਂ ਕਿਸੇ ਜਾਣਕਾਰੀ ਦੇ ਇਸ ਪਲਾਨ ਨੂੰ ਆਪਣੇ ਪੋਰਟਫੋਲੀਓ ਤੋਂ ਰਿਮੂਵ ਕਰ ਦਿੱਤਾ ਹੈ। ਕਿਆਸ ਹਨ ਕਿ ਕੰਪਨੀ ਇਸ ਪਲਾਨ ਨੂੰ ਨਵੀਂ ਬਰਾਂਡਿੰਗ ਦੇ ਨਾਲ ਲਾਂਚ ਕਰ ਸਕਦੀ ਹੈ ਜਾਂ ਫਿਰ ਕੰਪਨੀ ਆਪਣੇ ਸਾਰੇ ਪਲਾਨਜ਼ ਨੂੰ ਰਿਵੈਮਪ ਕਰ ਸਕਦੀ ਹੈ।
ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ
ਸਭ ਤੋਂ ਜ਼ਿਆਦਾ ਫਾਇਦਿਆਂ ਵਾਲਾ ਸੀ ਪਲਾਨ
Vi ਦਾ ਇਹ ਰੀਚਾਰਜ ਪਲਾਨ ਪੋਸਟਪੇਡ ਗਾਹਕਾਂ ਲਈ ਕਾਫੀ ਖ਼ਾਸ ਅਤੇ ਪ੍ਰੀਮੀਅਮ ਸੀ। ਇਸ ਪਲਾਨ ’ਚ ਗਾਹਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਉੱਥੇ ਹੀ ਦੂਜੇ ਪਾਸੇ RedX ਰੀਚਾਰਜ ਪਲਾਨ 6 ਮਹੀਨਿਆਂ ਦੇ ਲਾਕਇਨ ਪੀਰੀਅਡ ਦੇ ਨਾਲ ਆਉਂਦਾ ਹੈ। ਉਂਝ ਤਾਂ ਜਿਨ੍ਹਾਂ ਲੋਕਾਂ ਨੇ ਇਸ ਪਲਾਨ ਨੂੰ ਪਹਿਲਾਂ ਤੋਂ ਖ਼ਰੀਦਿਆ ਹੋਇਆ ਹੈ, ਉਨ੍ਹਾਂ ਨੂੰ ਫਿਲਹਾਲ ਇਸਦੀ ਸੁਵਿਧਾ ਮਿਲਦੀ ਰਹੇਗੀ। ਅੱਗੇ ਕੀ ਹੋਵੇਗਾ, ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਵੋਡਾਫੋਨ-ਆਈਡੀਆ ਇਸ ਸਮੇਂ ਦੇਸ਼ ਦੀ ਤੀਜੀ ਸਬ ਤੋਂ ਵੱਡੀ ਟੈਲੀਕਾਮ ਕੰਪਨੀ ਹੈ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ