ਵੋਡਾ-IDEA ਦੀ ਸੌਗਾਤ, 6 ਕਰੋੜ ਗਾਹਕਾਂ ਨੂੰ ਫ੍ਰੀ ਮਿਲੇਗਾ '294 ਕਰੋੜ' ਦਾ ਪੈਕ
Wednesday, May 19, 2021 - 08:16 AM (IST)
ਨਵੀਂ ਦਿੱਲੀ- ਵੋਡਾਫੋਨ ਆਈਡੀਆ (ਵੀ) ਨੇ ਤਕਰੀਬਨ 6 ਕਰੋੜ ਗਾਹਕਾਂ ਨੂੰ ਇਕ ਰੀਚਾਰਜ ਪੈਕ ਮੁਫ਼ਤ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਲਈ ਕੰਪਨੀ ਦਾ ਖ਼ਰਚ 294 ਕਰੋੜ ਰੁਪਏ ਹੋਵੇਗਾ।
ਵੋਡਾਫੋਨ ਆਈਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਹਾਮਾਰੀ ਦੀ ਦੂਜੀ ਲਹਿਰ ਵਿਚ ਆਪਣੇ ਘੱਟ ਆਮਦਨ ਵਾਲੇ ਤਕਰੀਬਨ 6 ਕਰੋੜ ਗਾਹਕਾਂ ਨੂੰ ਕੰਪਨੀ ਨਾਲ ਜੋੜੇ ਰੱਖੇ ਜਾਣ ਦੀ ਸਹਾਇਤਾ ਲਈ ਇਕ ਵਾਰ ਲਈ 49 ਰੁਪਏ ਦਾ ਪਲਾਨ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਗਾਹਕਾਂ ਲਈ ਇਕ 79 ਰੁਪਏ ਦਾ ਰੀਚਾਰਜ ਪਲਾਨ ਵੀ ਲਾਂਚ ਕੀਤਾ ਹੈ।
ਕੰਪਨੀ ਨੇ ਬਿਆਨ ਵਿਚ ਕਿਹਾ, ''ਵੋਡਾਫੋਨ-ਆਈਡਿਆ ਮੌਜੂਦਾ ਮੁਸ਼ਕਲ ਸਮੇਂ ਵਿਚ ਆਪਣੇ ਘੱਟ ਆਮਦਨ ਵਾਲੇ ਛੇ ਕਰੋੜ ਗਾਹਕਾਂ ਨੂੰ 49 ਰੁਪਏ ਦਾ ਪੈਕ ਮੁਫ਼ਤ ਉਪਲਬਧ ਕਰਾਏਗੀ।''
ਇਹ ਵੀ ਪੜ੍ਹੋ- ਗੂਗਲ ਦਾ APP ਧਮਾਕਾ, ਕਾਲ ਆਉਣ 'ਤੇ ਸੁਣੇਗਾ ਨਾਂ, ਨਾਲ ਮਿਲੇਗਾ ਅਲਰਟ
ਇਸ ਮੁਫ਼ਤ ਪਲਾਨ ਵਿਚ 38 ਰੁਪਏ ਦਾ ਟਾਕਟਾਈਮ ਅਤੇ 100 ਐੱਮ. ਬੀ. ਡਾਟਾ ਦਿੱਤਾ ਜਾਵੇਗਾ ਅਤੇ ਇਸ ਦੀ ਵੈਲਡਿਟੀ 28 ਦਿਨਾਂ ਦੀ ਹੋਵੇਗੀ। ਕੰਪਨੀ ਨੇ ਉਮੀਦ ਜਤਾਈ ਕਿ ਇਸ ਪੇਸ਼ਕਸ਼ ਨਾਲ ਉਸ ਦੇ ਗਾਹਕ ਉਸ ਨਾਲ ਸੁਰੱਖਿਅਤ ਤੌਰ 'ਤੇ ਜੁੜੇ ਰਹਿਣਗੇ। ਵੋਡਾਫੋਨ ਆਈਡਿਆ ਨੇ ਪਲਾਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਗਾਹਕ ਮੋਬਾਇਲ ਸੇਵਾ ਲਈ 79 ਰੁਪਏ ਦਾ ਪਲਾਨ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ ਇਸ ਵਿਚ ਤਕਰੀਬਨ ਦੁੱਗਣਾ ਫਾਇਦਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਰਿਲਾਇੰਸ ਜਿਓ ਅਤੇ ਏਅਰਟੈੱਲ ਵੀ ਗਾਹਕਾਂ ਲਈ ਇਸ ਤਰ੍ਹਾਂ ਦੀ ਰਾਹਤ ਦਾ ਐਲਾਨ ਕਰ ਚੁੱਕੇ ਹਨ। ਜਿਓ ਨੇ 14 ਮਈ ਘੋਸ਼ਣਾ ਕੀਤੀ ਸੀ ਕਿ ਜਿਓ ਫੋਨ ਦੇ ਯੂਜ਼ਰਜ਼ ਨੂੰ ਮਹਾਮਾਰੀ ਦੌਰਾਨ ਤੱਕ ਹਰ ਮਹੀਨੇ 300 ਮਿੰਟ ਯਾਨੀ ਪ੍ਰਤੀ ਦਿਨ 10 ਮਿੰਟ ਫ੍ਰੀ ਦਿੱਤੇ ਜਾਣਗੇ। ਸੁਨੀਲ ਭਾਰਤੀ ਮਿੱਤਲ ਦੀ ਅਗਵਾਈ ਵਾਲੀ ਏਅਰਟੈੱਲ ਨੇ ਵੀ ਕਿਹਾ ਹੈ ਕਿ ਉਹ ਘੱਟ ਆਮਦਨੀ ਵਾਲੇ ਆਪਣੇ 5.5 ਕਰੋੜ ਗਾਹਕਾਂ ਨੂੰ 49 ਰੁਪਏ ਦਾ ਪੈਕ ਮੁਫ਼ਤ ਦੇਵੇਗੀ।
ਇਹ ਵੀ ਪੜ੍ਹੋ- ਬੁਰੀ ਖ਼ਬਰ! 15 ਦਿਨਾਂ ਅੰਦਰ 7 ਬਾਈਕਸ ਤੇ ਕਾਰਾਂ ਦੀ ਕੀਮਤ 'ਚ ਭਾਰੀ ਵਾਧਾ
►ਗਰੀਬਾਂ ਲਈ ਮੁਫਤ ਪੇਸ਼ਕਸ਼ ਬਾਰੇ ਕੰਪਨੀਆਂ ਦੀ ਪਹਿਲ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ