Voda-Idea ਨੇ ਸ਼ੁਰੂ ਕੀਤੀ e-SIM ਸੇਵਾ, ਪਹਿਲਾਂ iPhone ਯੂਜ਼ਰਸ ਨੂੰ ਮਿਲੇਗੀ ਸੁਪੋਰਟ

07/20/2020 5:46:08 PM

ਗੈਜੇਟ ਡੈਸਕ– ਰਿਲਾਇੰਸ ਜਿਓ ਅਤੇ ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ-ਆਈਡੀਆ ਨੇ ਵੀ ਭਾਰਤ ’ਚ ਆਪਣੀ ਈ-ਸਿਮ ਸੇਵਾ ਲਾਂਚ ਕਰ ਦਿੱਤੀ ਹੈ। ਫਿਲਹਾਲ ਇਸ ਸੇਵਾ ਨੂੰ ਦਿੱਲੀ, ਗੁਜਰਾਤ ਅਤੇ ਮੁੰਬਈ ਰਾਜਾਂ ’ਚ ਮੌਜੂਦ ਕੰਪਨੀ ਦੇ ਪੋਸਟਪੇਡ ਗਾਹਕਾਂ ਲਈ ਹੀ ਲਿਆਇਆ ਗਿਆ ਹੈ। ਸ਼ੁਰੂਆਤੀ ਤੌਰ ’ਤੇ ਵੋਡਾਫੋਨ-ਆਈਡੀਆ ਦੇ ਈ-ਸਿਮ ਦੀ ਵਰਤੋਂ ਆਈਫੋਨ ਯੂਜ਼ਰਸ ਹੀ ਕਰ ਸਕਣਗੇ। ਦੁਨੀਆ ਭਰ ’ਚ ਕਈ ਕੰਪਨੀਆਂ ਈ-ਸਿਮ ਸੇਵਾ ਆਪਣੇ ਗਾਹਕਾਂ ਨੂੰ ਆਫਰ ਕਰ ਰਹੀਆਂ ਹਨ। ਇਸ ਸੇਵਾ ਦੀ ਮਦਦ ਨਾਲ ਬਿਨ੍ਹਾਂ ਕੋਈ ਫਿਜੀਕਲ ਸਿਮ ਕਾਰਡ ਫੋਨ ’ਚ ਲਗਾਏ ਤੁਸੀਂ ਨੰਬਰ ਦੀ ਵਰਤੋਂ ਕਰ ਸਕੋਗੇ। ਵੋਡਾਫੋਨ-ਆਈਡੀਆ ਭਾਰਤ ’ਚ ਪੋਸਟਪੇਡ ਗਾਹਕਾਂ ਲਈ ਵੀ ਇਹ ਸੇਵਾ ਹੁਣ ਲਿਆ ਰਹੀ ਹੈ। 

ਇਨ੍ਹਾਂ ਆਈਫੋਨ ਮਾਡਲਾਂ ਨੂੰ ਮਿਲੀ ਸੁਪੋਰਟ
ਵੋਡਾਫੋਨ-ਆਈਡੀਆ ਦੇ ਈ-ਸਿਮ ਦੀ ਸੁਪੋਰਟ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਮਿਲੀ ਹੈ ਉਨ੍ਹਾਂ ’ਚ ਆਈਫੋਨ 11, ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ, ਆਈਫੋਨ ਐੱਸ.ਈ. (2020), ਆਈਫੋਨ ਐਕਸ ਐੱਸ, ਆਈਫੋਨ ਐਕਸ ਐੱਸ ਮੈਕਸ ਅਤੇ ਆਈਫੋਨ ਐਕਸ ਆਰ ਆਦਿ ਸ਼ਾਮਲ ਹਨ। ਜਲਦੀ ਹੀ ਇਸ ਦੀ ਸੁਪੋਰਟ ਸੈਮਸੰਗ ਗਲੈਕਸੀ ਜੈੱਡ ਫਲਿੱਪ ਅਤੇ ਸੈਮਸੰਗ ਗਲੈਕਸੀ ਫੋਲਡ ’ਤੇ ਵੀ ਮਿਲ ਜਾਵੇਗੀ। 

ਇੰਝ ਮਿਲੇਗੀ Vodafone Idea ਦੀ e-SIM
- ਜੇਕਰ ਤੁਸੀਂ ਵੋਡਾਫੋਨ-ਆਈਡੀਆ ਦੇ ਪਹਿਲਾਂ ਤੋਂ ਹੀ ਗਾਹਕ ਹੋ ਅਤੇ ਤੁਹਾਡੇ ਕੋਲ ਉਪਰ ਦੱਸੇ ਗਏ ਆਈਫੋਨ ਮਾਡਲਾਂ ’ਚੋਂ ਕੋਈ ਆਈਫੋਨ ਹੈ ਤਾਂ ਤੁਸੀਂ ਈ-ਸਿਮ ਦੀ ਵਰਤੋਂ ਕਰ ਸਕਦੇ ਹੋ। 

- ਈ-ਸਿਮ ਲਈ ਤੁਹਾਨੂੰ ਸਿਰਫ ਇਕ ਮੈਸੇਜ ਕਰਨਾ ਹੋਵੇਗਾ। ਇਸ ਲਈ ਤੁਹਾਨੂੰ ‘eSIM email id’ ਲਿਖ ਕੇ 199 ’ਤੇ ਭੇਜਣਾ ਹੋਵੇਗਾ। 

- ਈ-ਮੇਲ ਆਈ.ਡੀ. ਵੈਲੀਡੇਟ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਨੰਬਰ ’ਤੇ 199 ਤੋਂ ਇਕ ਮੈਸੇਜ ਆਏਗਾ ਜਿਸ ਤੋਂ ਬਾਅਦ ਤੁਹਾਨੂੰ ‘ESIMY’ ਲਿਖ ਕੇ ਉਸ ਮੈਸੇਜ ਦਾ ਰਿਪਲਾਈ ਕਰਨਾ ਹੋਵੇਗਾ। 

- ਫਿਰ ਤੁਹਾਨੂੰ ਇਕ ਹੋਰ ਮੈਸੇਜ ਮਿਲੇਗਾ ਅਤੇ ਈ-ਮੇਲ ਆਈ.ਡੀ. ’ਤੇ ਇਕ ਕਿਊ.ਆਰ. ਕੋਡ ਆਏਗਾ ਜਿਸ ਨੂੰ ਸਕੈਨ ਕਰਨ ਤੋਂ ਬਾਅਦ ਤੁਸੀਂ ਈ-ਸਿਮ ਐਕਟਿਵੇਟ ਕਰ ਸਕੋਗੇ। 

- ਇਸ ਦੌਰਾਨ ਫੋਨ ਵਾਈ-ਪਾਈ ਜਾਂ ਮੋਬਾਇਲ ਡਾਟਾ ਨਾਲ ਕੁਨੈਕਟ ਹੋਣਾ ਚਾਹੀਦਾ ਹੈ ਅਤੇ ਤੁਹਾਡੀ ਈ-ਸਿਮ ਸੈੱਟਅਪ ਹੋ ਜਾਵੇਗੀ। 


Rakesh

Content Editor

Related News