Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

Tuesday, Jun 29, 2021 - 05:16 PM (IST)

Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

ਗੈਜੇਟ ਡੈਸਕ– ਵੋਡਾਫੋਨ ਆਈਡੀਆ ਨੇ ਆਪਣੇ ਗਾਹਕਾਂ ਲਈ ਦੋ ਨਵੇਂ ਪ੍ਰੀਪੇਡ ਪਲਾਨ ਦਾ ਐਲਾਨ ਕੀਤਾ ਹੈ। ਟੈਲੀਕਾਮ ਕੰਪਨੀ ਨੇ ਇਸ ਪਲਾਨ ਨੂੰ ਘੱਟ ਕੀਮਤ ’ਚ ਲਾਂਚ ਕੀਤਾ ਹੈ। ਵੋਡਾਫੋਨ ਦੇ ਇਨ੍ਹਾਂ ਦੋਵਾਂ ਨਵੇਂ ਪਲਾਨਸ ਦੀ ਕੀਮਤ 99 ਰੁਪਏ ਅਤੇ 109 ਰੁਪਏ ਹੈ। ਇਨ੍ਹਾਂ ਦੋਵਾਂ ਪਲਾਨਸ ’ਚ ਵੋਡਾਫੋਨ-ਆਈਡੀਆ (ਵੀ) ਅਨਲਿਮਡਿਟ ਸੇਵਾਵਾਂ ਆਫਰ ਕਰ ਰਹੀ ਹੈ। ਆਓ ਤੁਹਾਨੂੰ ਇਨ੍ਹਾਂ ਨਵੇਂ ਵੋਡਾਫੋਨ ਪਲਾਨਸ ਬਾਰੇ ਵਿਸਤਾਰ ਨਾਲ ਦਸਦੇ ਹਾਂ। 

ਇਹ ਵੀ ਪੜ੍ਹੋ– WhatsApp ਬਿਜ਼ਨੈੱਸ ਐਪ ’ਚ ਹੋਣ ਜਾ ਰਿਹੈ ਵੱਡਾ ਬਦਲਾਅ, ਹਟਣ ਵਾਲਾ ਹੈ ਇਹ ਫੀਚਰ

99 ਰੁਪਏ ਅਤੇ 109 ਰੁਪਏ ਵਾਲੇ ਵੋਡਾਫੋਨ-ਆਈਡੀਆ ਪਲਾਨ
ਵੋਡਾਫੋਨ-ਆਈਡੀਆ ਦੇ 99 ਰੁਪਏ ਅਤੇ 109 ਰੁਪਏ ਵਾਲੇ ਪਲਾਨ ’ਚ ਇਕੋ ਜਿਹੇ ਫਾਇਦੇ ਦਿੱਤੇ ਜਾਂਦੇ ਹਨ। ਇਨ੍ਹਾਂ ’ਚ ਫਰਕ ਸਿਰਪ ਕੀਮਤ ਅਤੇ ਮਿਆਦ ਦਾ ਹੈ। 

99 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਦਾ ਮਿਲਦਾ ਹੈ ਯਾਨੀ ਕਿਸੇ ਤਰ੍ਹਾਂ ਦੀ ਐੱਫ.ਯੂ.ਪੀ. ਮਿਲਟ ਨਹੀਂ ਹੈ। ਵੌਇਸ ਕਾਲਿੰਗ ਦੇ ਨਾਲ ਇਸ ਪਲਾਨ ’ਚ ਕੁਲ 1 ਜੀ.ਬੀ. ਡਾਟਾ ਵੀ ਗਾਹਕਾਂ ਨੂੰ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਮਿਆਦ 18 ਦਿਨਾਂ ਦੀ ਹੈ ਪਰ ਪਲਾਨ ’ਚ ਕਿਸੇ ਤਰ੍ਹਾਂ ਦੇ ਆਊਟਗੋਇੰਗ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਮਿਲਦੀ। 

ਇਹ ਵੀ ਪੜ੍ਹੋ– 50 ਦੇਸ਼ਾਂ ਨੇ ਕੋਵਿਨ ਐਪ ’ਚ ਦਿਲਚਸਪੀ ਦਿਖਾਈ, ਭਾਰਤ ਸਾਫਟਵੇਅਰ ਸਾਂਝਾ ਕਰਨ ਲਈ ਤਿਆਰ

109 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਵੀ ਸਾਰੇ ਫਾਇਦੇ 99 ਰੁਪਏ ਵਾਲੇ ਪਲਾਨ ਦੇ ਹੀ ਹਨ। ਇਸ ਪਲਾਨ ’ਚ 1 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ ਪਰ ਵੋਡਾਫੋਨ-ਆਈਡੀਆ ਦੇ ਇਸ ਪਲਾਨ ਦੀ ਮਿਆਦ 20 ਦਿਨਾਂ ਦੀ ਹੈ। 

ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ

ਵੀ ਦੇ ਇਨ੍ਹਾਂ ਨਵੇਂ ਪਲਾਨਸ ’ਚ ਗਾਹਕਾਂ ਨੂੰ ਕਿਸੇ ਤਰ੍ਹਾਂ ਦੇ ਮੁਫ਼ਤ ਐੱਸ.ਐੱਮ.ਐੱਸ. ਭੇਜਣ ਦੀ ਸੁਵਿਧਾ ਨਹੀਂ ਮਿਲਦੀ। ਜੇਕਰ ਗਾਹਕ ਐੱਸ.ਐੱਮ.ਐੱਸ. ਭੇਜਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਕੀਮਤ ਵਾਲੇ ਪਲਾਨ ਖ਼ਰੀਦਣੇ ਪੈਣਗੇ। ਹਾਲਾਂਕਿ, ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਇਨ੍ਹਾਂ ਪਲਾਨਸ ’ਚ ਬੇਹੱਦ ਘੱਟ ਕੀਮਤ ’ਚ ਮਿਲ ਜਾਂਦੀ ਹੈ ਪਰ ਜੇਕਰ ਕਿਸੇ ਸਰਵਿਸ ਲਈ ਰਜਿਸਟਰਡ ਫੋਨ ਨੰਬਰ ਤੋਂ ਆਊਟਗੋਇੰਗ ਐੱਸ.ਐੱਮ.ਐੱਸ. ਰਾਹੀਂ ਵੈਰੀਫਿਕੇਸ਼ਨ ਹੋਵੇਗੀ ਤਾਂ ਇਹ ਪਲਾਨ ਕੰਮ ਨਹੀਂ ਕਰਨਗੇ। 


author

Rakesh

Content Editor

Related News