ਵੋਡਾਫੋਨ-ਆਈਡੀਆ ਦੇ ਧਮਾਕੇਦਾਰ ਪੈਕ, 200 ਰੁਪਏ ''ਚ ਮਿਲ ਰਿਹੈ 50GB ਡਾਟਾ

Monday, Nov 09, 2020 - 03:37 PM (IST)

ਵੋਡਾਫੋਨ-ਆਈਡੀਆ ਦੇ ਧਮਾਕੇਦਾਰ ਪੈਕ, 200 ਰੁਪਏ ''ਚ ਮਿਲ ਰਿਹੈ 50GB ਡਾਟਾ

ਗੈਜੇਟ ਡੈਸਕ- ਵੋਡਾਫੋਨ-ਆਈਡੀਆ (Vi) ਨੇ ਆਪਣੇ ਪੋਸਟਪੇਡ ਗਾਹਕਾਂ ਲਈ 100 ਰੁਪਏ ਅਤੇ 200 ਰੁਪਏ ਦੇ ਡਾਟਾ ਪੈਕ ਪੇਸ਼ ਕਰ ਦਿੱਤੇ ਹਨ। ਫਾਇਦਿਆਂ ਦੀ ਗੱਲ ਕਰੀਏ ਤਾਂ 100 ਰੁਪਏ 'ਚ ਮਿਲਣ ਵਾਲੇ ਪੈਕ 'ਚ ਕੰਪਨੀ 20 ਜੀ.ਬੀ. ਡਾਟਾ ਦੇ ਰਹੀ ਹੈ, ਉਥੇ ਹੀ 200 ਰੁਪਏ ਵਾਲੇ ਪੈਕ 'ਚ ਗਾਹਕਾਂ ਨੂੰ 50 ਜੀ.ਬੀ. ਡਾਟਾ ਮਿਲ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਗਾਹਕ ਇਨ੍ਹਾਂ ਡਾਟਾ ਪੈਕਸ ਨੂੰ ਕਸਟਮਰ ਸਰਵਿਸ 'ਤੇ ਕਾਲ ਕਰਕੇ ਐਕਟਿਵੇਟ ਕਰ ਸਕਦੇ ਹਨ। ਦੱਸ ਦੇਈਏ ਕਿ ਏਅਰਟੈੱਲ ਵੀ ਆਪਣੇ ਪੋਸਟਪੇਡ ਗਾਹਕਾਂ ਨੂੰ ਅਜਿਹੇ ਹੀ ਪੈਕ ਆਫਰ ਕਰ ਰਹੀ ਹੈ, ਹਾਲਾਂਕਿ ਇਨ੍ਹਾਂ 'ਚ ਗਾਹਕਾਂ ਨੂੰ 15 ਜੀ.ਬੀ. ਅਤੇ 35 ਜੀ.ਬੀ. ਡਾਟਾ ਦਾ ਫਾਇਦਾ ਮਿਲਦਾ ਹੈ।

Vi ਦਾ ਅਨਲਿਮਟਿਡ ਕਾਲਿੰਗ ਵਾਲਾ ਪਲਾਨ
ਵੋਡਾਫੋਨ ਦੇ 699 ਰੁਪਏ ਵਾਲੇ ਐਂਟਰਟੇਨਮੈਂਟ ਪਲੱਸ ਪਲਾਨ 'ਚ 150 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕੀਤੀ ਜਾ ਸਕਦੀ ਹੈ। ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਦੇ ਹਨ। ਇਸ ਪਲਾਨ 'ਚ ਮਿਲਣ ਵਾਲੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ 999 ਰੁਪਏ ਦੀ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਨਾਲ Vi Movies ਅਤੇ TV ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 


author

Rakesh

Content Editor

Related News