Vodafone ਲਿਆਈ 69 ਰੁਪਏ ਵਾਲਾ ਨਵਾਂ ਪਲਾਨ, ਮਿਲਣਗੇ ਇਹ ਫਾਇਦੇ

10/15/2019 6:03:57 PM

ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ ਪ੍ਰੀਪੇਡ ਪਲਾਨਸ ਦੀ ਰੇਂਜ ਨੂੰ ਵਿਸਤਾਰ ਦਿੰਦੇ ਹੋਏ 69 ਰੁਪਏ ਵਾਲੇ ਪਲਾਨ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਵੋਡਾਫੋਨ ਦੁਆਰਾ ਇਸ ਪਲਾਨ ਨੂੰ ਅਕਾਊਂਟ ਦੀ ਸਰਵਿਸ ਵੈਲਿਡਿਟੀ ਐਕਸਟੈਂਡ ਕਰਨ ਲਈ ਲਿਆਇਆ ਗਿਆ ਹੈ। ਹਾਲਾਂਕਿ, ਇਸ ਵਿਚ ਡਾਟਾ ਅਤੇ ਵਾਇਸ ਕਾਲਿੰਗ ਮਿੰਟਸ ਦੇ ਫਾਇਦੇ ਵੀ ਗਾਹਕਾਂ ਨੂੰ ਮਿਲਣਗੇ। ਵੋਡਾਫੋਨ ਦੇ ਇਸ 69 ਰੁਪਏ ਵਾਲੇ ਪਲਾਨ ’ਚ ਕੁਝ ਰਾਜਾਂ ’ਚ ਫ੍ਰੀ ਮੈਸੇਜ ਵੀ ਆਫਰ ਕੀਤੇ ਜਾ ਰਹੇ ਹਨ। 

ਵੋਡਾਫੋਨ ਦੀ ਹੀ ਤਰ੍ਹਾਂ ਵੋਡਾਫੋਨ-ਆਈਡੀਆ ਨੇ ਵੀ 69 ਰੁਪਏ ਵਾਲਾ ਇਕ ਪ੍ਰੀਪੇਡ ਪਲਾਨ ਆਪਣੇ ਪੋਰਟਫੋਲੀਓ ’ਚ ਸ਼ਾਮਲ ਕੀਤਾ ਹੈ। ਇਸ ਪਲਾਨ ਦਾ ਫਾਇਦੇ ਚੁਣੇ ਹੋਏ ਰਾਜਾਂ ’ਚ ਦਿੱਤਾ ਜਾ ਰਿਹਾ ਹੈ। ਇਸ ਵਿਚ ਗਾਹਕਾਂ ਨੂੰ ਡਾਟਾ, ਵਾਇਸ ਕਾਲਿੰਗ ਮਿੰਟਸ ਅਤੇ ਮੈਸੇਜ ਦੇ ਫਾਇਦੇ ਮਿਲਣਗੇ। ਵੋਡਾਫੋਨ ਦੀ ਵੈੱਬਸਾਈਟ ’ਚ ਜਾਰੀ ਲਿਸਟਿੰਗ ਮੁਤਾਬਕ, 69 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ ਲਈ 150 ਮਿੰਟ ਅਤੇ 250 ਐੱਮ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਰੱਖੀ ਗਈ ਹੈ। 

ਵੋਡਾਫੋਨ ਦੇ ਇਸ ਨਵੇਂ 69 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਕੁਝ ਪ੍ਰਮੁੱਖ ਵੋਡਾਫੋਨ ਸਰਕਿਲਾਂ ’ਚ ਦੇਖਿਆ ਜਾ ਸਕਦ ਹੈ। ਇਸ ਵਿਚ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ, ਅਸਮ, ਬਿਹਾਰ ਅਤੇ ਝਾਰਖੰਡ, ਦਿੱਲੀ, ਐੱਨ.ਸੀ.ਆਰ. ਅਤੇ ਮੁੰਬਈ ਦਾ ਨਾਂ ਸ਼ਾਮਲ ਹੈ। ਗੁਜਰਾਤ ਅਤੇ ਮੁੰਬਈ ਵਰਗੇ ਕੁਝ ਰਾਜਾਂ ’ਚ ਇਸ ਪਲਾਨ ’ਚ 100 ਮੈਸੇਜ ਵੀ ਦਿੱਤੇ ਜਾ ਰਹੇ ਹਨ। ਵੋਡਾਫੋਨ ਦੀ ਵੈੱਬਸਾਈਟ ’ਤੇ ਇਸ ਨੂੰ ‘ਕੰਬੋ ਰੀਚਾਰਜ ਜਾਂ ਆਲ ਰਾਊਂਡਰ ਪੈਕ’ ਦੇ ਨਾਂ ਨਾਲ ਲਿਸਟ ਕੀਤਾ ਗਿਆ ਹੈ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, 69 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ ਨੂੰ ਕੁਝ ਵੋਡਾਫੋਨ- ਆਈਡੀਆ ਵਾਲੇ ਸਰਕਿਲਾਂ ’ਚ ਉਪਲੱਬਧ ਕਰਵਾਇਆ ਗਿਆਹੈ। ਅਧਿਕਾਰਤ ਆਈਡੀਆ ਸੈਲੂਲਰ ਸਾਈਟ ਮੁਤਾਬਕ, ਇਸ ਪਲਾਨ ਨੂੰ ਕੁਝ ਰਾਜਾਂ ਜਿਵੇਂ- ਜੰਮੂ ਅਤੇ ਕਸ਼ਮੀਰ ਅਤੇ ਕੇਰ ’ਚ ਉਪਲੱਬਧ ਕਰਵਾਇਆ ਗਿਆਹੈ। ਉਥੇ ਵੀ ਇਸ ਪਲਾਨ ’ਚ 150 ਕਾਲਿੰਗ ਮਿੰਟਸ, 250 ਐੱਮ.ਬੀ. ਡਾਟਾ ਅਤੇ 100 ਮੈਸੇਜ ਦਿੱਤੇ ਜਾ ਰਹੇ ਹਨ ਨਾਲ ਹੀ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਰੱਖੀ ਗਈ ਹੈ। 


Related News