ਵੋਡਾ-ਆਈਡੀਆ ਯੂਜ਼ਰਸ ਨੂੰ ਵੱਡਾ ਝਟਕਾ, ਸਾਰਿਆਂ ਨੂੰ ਨਹੀਂ ਮਿਲੇਗਾ ਇਹ ਆਫਰ

Saturday, Apr 18, 2020 - 08:56 PM (IST)

ਵੋਡਾ-ਆਈਡੀਆ ਯੂਜ਼ਰਸ ਨੂੰ ਵੱਡਾ ਝਟਕਾ, ਸਾਰਿਆਂ ਨੂੰ ਨਹੀਂ ਮਿਲੇਗਾ ਇਹ ਆਫਰ

ਗੈਜੇਟ ਡੈਸਕ-ਟੈਲੀਕਾਮ ਆਪਰੇਟਰਸ ਵੱਲੋਂ ਯੂਜ਼ਰਸ ਨੂੰ ਕਈ ਡਾਟਾ ਆਫਰਸ ਦਿੱਤੇ ਜਾ ਰਹੇ ਹਨ ਅਤੇ ਵੋਡਾਫੋਨ-ਆਈਡੀਆ ਵੀ ਬੀਤੇ ਦਿਨੀਂ ਡਬਲ ਡਾਟਾ ਆਫਰ ਲੈ ਕੇ ਆਇਆ ਸੀ। ਹਾਲਾਂਕਿ, ਹੁਣ ਯੂਜ਼ਰਸ ਨੂੰ ਝਟਕਾ ਲੱਗਿਆ ਹੈ ਕਿਉਂਕਿ ਇਸ ਆਫਰ ਦਾ ਫਾਇਦਾ ਸਾਰੇ ਯੂਜ਼ਰਸ ਨੂੰ ਨਹੀਂ ਮਿਲੇਗਾ। ਡਬਲ ਡਾਟਾ ਆਫਰ ਦਾ ਫਾਇਦ 22 ਟੈਲੀਕਾਮ ਸਰਕਲਸ 'ਚੋਂ ਸਿਰਫ 14 ਸਰਕਲਸ 'ਚ ਦਿੱਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਨੇ 8 ਸਰਕਲਸ ਲਈ ਇਸ ਆਫਰ ਨੂੰ ਡਿਸਕਾਨਟਿਊ ਕਰ ਦਿੱਤਾ ਹੈ।

ਪਿਛਲੇ ਮਹੀਨੇ ਇੰਟਰੋਡਿਊਸ ਕੀਤੇ ਗਏ ਡਬਲ ਡਾਟਾ ਆਫਰ 'ਚ ਕੰਪਨੀ ਦੇ 249, 399 ਅਤੇ 599 ਰੁਪਏ ਵਾਲੇ ਪਲਾਨ 'ਤੇ ਡਬਲ ਡਾਟਾ ਮਿਲ ਰਿਹਾ ਹੈ। ਇਸ ਤਰ੍ਹਾਂ ਕੰਪਨੀ 1.5 ਜੀ.ਬੀ. ਦਾ ਅਡੀਸ਼ਨਲ ਡਾਟਾ ਬੈਨੀਫਿਟਸ ਇਨ੍ਹਾਂ ਪਲਾਨਸ 'ਤੇ ਦੇ ਰਹੀ ਹੈ। ਹੁਣ ਵੋਡਾਫੋਨ-ਆਈਡੀਆ ਦੀ ਵੈੱਬਸਾਈਟ 'ਤੇ ਸ਼ੇਅਰ ਕੀਤੇ ਗਏ ਅਪਡੇਟ ਮੁਤਾਬਕ ਡਬਲ ਡਾਟਾ ਆਫਰ ਆਂਧਰ ਪ੍ਰਦੇਸ਼, ਬਿਹਾਰ, ਗੁਜਰਾਤ, ਕੇਰਲ, ਮਹਾਰਾਸ਼ਟਰ , ਪੰਜਾਬ ਅਤੇ ਯੂ.ਪੀ. ਵੈਸਟ ਸਰਕਲਸ 'ਚ ਨਹੀਂ ਮਿਲ ਰਿਹਾ ਹੈ। ਇਨ੍ਹਾਂ 8 ਸਰਕਲਸ ਤੋਂ ਇਲਾਵਾ ਬਾਕੀ 14 ਸਰਕਲਸ 'ਚ ਆਫਰ ਹੁਣ ਵੀ ਮਿਲ ਰਿਹਾ ਹੈ।

ਰੋਜ਼ਾਨਾ 1.5 ਜੀ.ਬੀ. ਐਕਸਟਰਾ ਡਾਟਾ
ਲਿਮਟਿਡ ਪੀਰੀਅਡ ਆਫਰ 'ਚ ਅਡੀਸ਼ਨਲ 1.5 ਜੀ.ਬੀ. ਡਾਟਾ ਯੂਜ਼ਰਸ ਨੂੰ ਵੋਡਾਫੋਨ ਅਤੇ ਆਈਡੀਆ ਨੰਬਰ 'ਤੇ 249, 399 ਅਤੇ 599 ਰੁਪਏ ਦਾ ਰਿਚਾਰਜ ਕਰਵਾਉਣ 'ਤੇ ਮਿਲ ਰਿਹਾ ਹੈ। ਇਹ ਤਿੰਨੋਂ ਪਲਾਨਸ ਬਿਨਾਂ ਆਫਰ ਦੇ ਰੋਜ਼ਾਨਾ 1.5 ਜੀ.ਬੀ. ਡਾਟਾ ਆਫਰ ਕਰ ਰਹੇ ਸਨ, ਇਸ ਤਰ੍ਹਾਂ ਆਫਰ ਨਾਲ ਉਨ੍ਹਾਂ ਦੇ ਡਾਟਾ ਬੈਨੀਫਿਟਸ ਡਬਲ ਹੋ ਜਾਂਦੇ ਹਨ ਅਤੇ 3ਜੀ.ਬੀ. ਰੋਜ਼ਾਨਾ ਡਾਟਾ ਤਿੰਨੋਂ ਪਲਾਨਸ 'ਚ ਮਿਲਦਾ ਹੈ। ਫਿਲਹਾਲ ਇਹ ਆਫਰ ਸਿਰਫ ਕੁਝ ਸਰਕਲਸ ਤਕ ਸੀਮਿਤ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਇਸ ਨੂੰ ਸਾਰੇ ਯੂਜ਼ਰਸ ਲਈ ਲਿਆਇਆ ਗਿਆ ਸੀ।

ਗੱਲ ਕਰੀਏ ਇਨ੍ਹਾਂ ਤਿੰਨਾਂ ਪਲਾਨ ਦੀ ਤਾਂ 249 ਰੁਪਏ ਦੇ ਪ੍ਰੀਪੇਡ ਪਲਾਨ ਦੀ ਮਿਆਦ 28 ਦਿਨ ਅਤੇ 399 ਰੁਪਏ ਵਾਲਾ ਪਲਾਨ 56 ਦਿਨ ਦੀ ਮਿਆਦ ਨਾਲ ਆਉਂਦਾ ਹੈ। ਉੱਥੇ 599 ਰੁਪਏ ਵਾਲੇ ਪਲਾਨ 'ਚ 84 ਦਿਨ ਤਕ ਬੈਨੀਫਿਟਸ ਮਿਲਦੇ ਹਨ। ਇਨ੍ਹਾਂ ਤਿੰਨਾਂ ਪਲਾਨਸ 'ਚ ਵੋਡਾਫੋਨ ਪਲੇਅ ਦਾ ਐਕਸੈਸ ਅਤੇ Zee5 ਸਬਸਕਰੀਪਸ਼ਨ ਵੀ ਵੋਡਾਫੋਨ ਯੂਜ਼ਰਸ ਨੂੰ ਮਿਲਦਾ ਹੈ। ਉੱਥੇ, ਆਈਡੀਆ ਯੂਜ਼ਰਸ ਨੂੰ ਆਈਡੀਆ ਮੂਵੀਜ਼ ਅਤੇ ਟੀ.ਵੀ. ਐਪ ਦਾ ਐਕਸੈਸ ਮਿਲਦਾ ਹੈ। ਦੱਸ ਦੇਈਏ ਕਿ ਕੰਪਨੀ ਦਾ ਡਬਲ ਡਾਟਾ ਆਫਰ ਇਨ੍ਹਾਂ ਪਲਾਨਸ ਦੇ ਨਾਲ ਲਿਮਟਿਡ ਟਾਈਮ ਲਈ ਦਿੱਤਾ ਜਾ ਰਿਹਾ ਹੈ।


author

Karan Kumar

Content Editor

Related News