4,030 mAh ਦੀ ਵੱਡੀ ਬੈਟਰੀ ਤੇ ਡਿਊਲ ਰੀਅਰ ਕੈਮਰੇ ਨਾਲ Vivo Y93 ਲਾਂਚ, ਜਾਣੋ ਕੀਮਤ

Friday, Nov 02, 2018 - 12:10 PM (IST)

4,030 mAh ਦੀ ਵੱਡੀ ਬੈਟਰੀ ਤੇ ਡਿਊਲ ਰੀਅਰ ਕੈਮਰੇ ਨਾਲ Vivo Y93 ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਆਪਣੇ ਘਰੇਲੂ ਮਾਰਕੀਟ 'ਚ ਨਵਾਂ ਸਮਾਰਟਫੋਨ Vivo Y93 ਲਾਂਚ ਕੀਤਾ ਹੈ। ਕੰਪਨੀ ਦੀ ਵਾਏ ਸੀਰੀਜ ਦਾ ਇਹ ਲੇਟੈਸਟ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਨੂੰ ਦੋ ਗ੍ਰੇਡਿਐਂਟ ਕਲਰ ਮਾਡਲ 'ਚ ਪੇਸ਼ ਕੀਤਾ ਗਿਆ ਹੈ ਤੇ ਇਹ ਵਿਖਣ 'ਚ ਵੀਵੋ ਵੀ11 ਜਿਹਾ ਹੈ। 

Vivo Y93 ਕੀਮਤ
ਚੀਨੀ ਮਾਰਕੀਟ 'ਚ Vivo Y93 ਦੀ ਕੀਮਤ 1,500 ਚੀਨੀ ਯੂਆਨ (ਕਰੀਬ 15,900 ਰੁਪਏ) ਹੈ। ਸਮਾਰਟਫੋਨ ਨੂੰ ਸਟਾਰੀ ਨਾਈਟ ਤੇ ਰੈੱਡ ਕਲਰ ਰੰਗ 'ਚ ਵੇਚਿਆ ਜਾਵੇਗਾ। ਫਿਲਹਾਲ ਇਸ ਸਮਾਰਟਫੋਨ ਨੂੰ ਭਾਰਤ 'ਚ ਉਪਲੱਬਧ ਕਰਾਏ ਜਾਣ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।PunjabKesari

Vivo Y93 ਸਪੈਸੀਫਿਕੇਸ਼ਨ
ਡਿਊਲ ਸਿਮ ਵੀਵੋ ਵਾਈ93 ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਫਨਟੱਚ ਓ. ਐੱਸ 4.5 'ਤੇ ਚੱਲਦਾ ਹੈ। ਇਸ ਫੋਨ 'ਚ ਕੰਪਨੀ ਦਾ ਆਪਣਾ ਜੋਵੀ ਏ. ਆਈ ਅਸਿਸਟੈਂਟ ਮੌਜੂਦ ਹੈ। ਸਮਾਰਟਫੋਨ 'ਚ 6.2 ਇੰਚ ਦੀ ਐੱਚ. ਡੀ+ (720x1580 ਪਿਕਸਲ) ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ਿਓ 19:9 ਹੈ। ਇਸ 'ਚ 1.9 ਗੀਗਾਹਰਟਜ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਦੇ ਨਾਲ 4 ਜੀ. ਬੀ ਰੈਮ ਦਿੱਤੇ ਗਈ ਹੈ। 

Vivo Y93 ਇਕ ਡਿਊਲ ਰੀਅਰ ਕੈਮਰਾ ਸੈੱਟਅਪ ਵਾਲਾ ਹੈਂਡਸੈੱਟ ਹੈ। ਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਪੈਨਲ 'ਤੇ ਸੈਲਫੀ ਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰਾ ਫੇਜ ਡਿਟੈਕਸ਼ਨ ਆਟੋਫੋਕਸ ਤੇ ਏ. ਆਈ ਨਾਲ ਲੈਸ ਪੋਰਟਰੇਟ ਮੋੜ ਦੇ ਨਾਲ ਆਉਂਦਾ ਹੈ। ਫਰੰਟ ਕੈਮਰਾ 'ਚ ਫੇਸ ਵੇਕ, ਏੇ. ਆਈ ਬਿਊਟੀਫਿਕੇਸ਼ਨ ਤੇ ਏ. ਆਰ ਸਟੀਕਰਸ ਜਿਵੇਂ ਫੀਚਰ ਹਨ।PunjabKesari
Vivo Y93 ਦੀ ਇਨਬਿਲਟ ਸਟੋਰੇਜ 64 ਜੀ. ਬੀ ਹੈ ਤੇ ਜ਼ਰੂਰਤ ਪੈਣ 'ਤੇ 256 ਜੀ. ਬੀ ਤੱਕ ਦਾ ਮਾਈਕਰੋ ਐੱਸ. ਡੀ ਕਾਰਡ ਇਸਤੇਮਾਲ ਕੀਤਾ ਜਾ ਸਕੇਗਾ। ਕੁਨੈੱਕਟੀਵਿਟੀ ਫੀਚਰ 'ਚ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ, ਜੀ. ਪੀ. ਐੱਸ ਤੇ ਓ. ਟੀ. ਜੀ ਸਪੋਰਟ ਸ਼ਾਮਿਲ ਹਨ। ਹੈਂਡਸੈੱਟ 'ਚ ਫੇਸ਼ੀਅਲ ਰਿਕੋਗਨਿਸ਼ਨ ਟੈਕਨਾਲੌਜੀ ਹੈ, ਪਰ ਇਸ 'ਚ ਕੋਈ ਫਿੰਗਰਪ੍ਰਿੰਟ ਸੈਂਸਰ ਨਹੀਂ ਹੈ। ਹੈਂਡਸੈੱਟ 'ਚ 4,030 ਐੱਮ. ਏ. ਐੱਚ ਬੈਟਰੀ ਦਾ ਇਸਤੇਮਾਲ ਹੋਇਆ ਹੈ। ਸਮਾਰਟਫੋਨ ਦਾ ਡਾਇਮੇਂਸ਼ਨ 155.11x75.09x8.28 ਮਿਲੀਮੀਟਰ ਹੈ ।


Related News