8GB ਰੈਮ ਨਾਲ ਲਾਂਚ ਹੋਇਆ ਵੀਵੋ ਦਾ ਨਵਾਂ ਫੋਨ, ਜਾਣੋ ਕੀਮਤ ਤੇ ਫੀਚਰਜ਼

Thursday, Jun 03, 2021 - 04:14 PM (IST)

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਚੀਨ ’ਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਨਵੇਂ Vivo Y70t ਨੂੰ ਅਜੇ ਘਰੇਲੂ ਬਾਜ਼ਾਰ ’ਚ ਉਪਲੱਬਧ ਕਰਵਾਇਆ ਗਿਆ ਹੈ। ਇਸ ਫੋਨ ’ਚ ਐਕਸੀਨੋਸ 880 ਚਿਪਸੈੱਟ ਅਤੇ 8 ਜੀ.ਬੀ. ਰੈਮ ਵਰਗੀਆਂ ਖੂਬੀਆਂ ਹਨ। 

Vivo Y70t ਦੀ ਕੀਮਤ ਤੇ ਉਪਲੱਬਧਤਾ
Vivo Y70t ਨੂੰ ਕਾਲੇ, ਚਿੱਟੇ ਅਤੇ ਨੀਲੇ ਰੰਗ ’ਚ ਖ਼ਰੀਦਿਆ ਜਾ ਸਕੇਗਾ। ਫੋਨ ਨੂੰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ’ਚ ਲਾਂਚ ਕੀਤਾ ਗਿਆਹੈ। ਫੋਨ ਦੀ ਸ਼ੁਰੂਆਤੀ ਕੀਮਤ 1,699 ਯੁਆਨ (ਕਰੀਬ 19,300 ਰੁਪਏ) ਹੈ। 

Vivo Y70t ਦੇ ਫੀਚਰਜ਼
Vivo Y70t ’ਚ 6.53 ਇੰਚ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ। ਫੋਨ ’ਚ ਸੈਮਸੰਗ ਆਕਸੀਨੋਸ 880 ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ-ਜੀ76 MP5 GPU ਮੌਜੂਦ ਹੈ। ਵੀਵੋ ਦੇ ਇਸ ਫੋਨ ’ਚ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਇਨਬਿਲਟ ਸਟੋਰੇਜ ਹੈ। 

ਫੋਨ ਦੇ ਰੀਅਰ ’ਚ ਟ੍ਰਿਪਲ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ 48 ਮੈਗਾਪਿਕਸਲ, ਦੂਜਾ 2 ਮੈਗਾਪਿਕਸਲ ਅਤੇ ਤੀਜਾ 2 ਮੈਗਾਪਿਕਸਲ ਦਾ ਲੈੱਨਜ਼ ਹੈ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਈ 4500mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਤਕਨੀਕ ਨੂੰ ਸੁਪੋਰਟ ਕਰਦੀ ਹੈ। 


Rakesh

Content Editor

Related News