ਸ਼ਾਨਦਾਰ ਫੀਚਰਜ਼ ਨਾਲ ਵੀਵੋ ਦਾ ਨਵਾਂ 5ਜੀ ਫੋਨ ਲਾਂਚ, ਜਾਣੋ ਕੀਮਤ

Tuesday, May 26, 2020 - 05:47 PM (IST)

ਸ਼ਾਨਦਾਰ ਫੀਚਰਜ਼ ਨਾਲ ਵੀਵੋ ਦਾ ਨਵਾਂ 5ਜੀ ਫੋਨ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ— ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਵਾਈ ਸੀਰੀਜ਼ ਦੇ ਨਵੇਂ ਫੋਨ Vivo Y70s ਨੂੰ ਚੀਨ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ ਸੈਮਸੰਗ ਐਕਸੀਨਾਸ 880 ਚਿੱਪਸੈੱਟ, ਐੱਚ.ਡੀ. ਡਿਸਪਲੇਅ ਅਤੇ ਤਿੰਨ ਕੈਮਰੇ ਦਿੱਤੇ ਗਏ ਹਨ। ਹਾਲਾਂਕਿ, ਕੰਪਨੀ ਨੇ ਅਜੇ ਤਕ ਵੀਵੋ Vivo Y70s ਸਮਾਰਟਫੋਨ ਦੀ ਗਲੋਬਲ ਲਾਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। 

ਫੋਨ ਦੀ ਕੀਮਤ
ਇਹ ਫੋਨ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 'ਚ ਮਿਲੇਗਾ। 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,998 ਯੁਆਨ (ਕਰੀਬ 21,200 ਰੁਪਏ) ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,198 ਯੁਆਨ (ਕਰੀਬ 23,300 ਰੁਪਏ) ਹੈ। ਇਸ ਸਮਾਰਟਫੋਨ ਨੂੰ ਸਟਾਰ ਲਾਈਟ ਬਲਿਊ ਅਤੇ ਮੂਨ ਬਲੈਕ ਰੰਗ 'ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਇਸ ਫੋਨ ਦੀ ਸੇਲ 1 ਜੂਨ ਤੋਂ ਸ਼ੁਰੂ ਹੋਵੇਗੀ। 

ਫੋਨ ਦੇ ਫੀਚਰਜ਼
ਕੰਪਨੀ ਨੇ ਇਸ ਫੋਨ 'ਚ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਨਾਲ ਹੀ ਇਸ ਫੋਨ 'ਚ ਆਕਟਾ-ਕੋਰ ਐਕਸੀਨਾਸ 880 ਪ੍ਰੋਸਾਸਰ ਹੈ। ਇਹ ਸਮਾਰਟਫੋਨ ਐਂਡਰਾਇਡ 10 'ਤੇ ਅਧਾਰਿਤ ਫਨਟੱਚ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਰੀਅਰ 'ਚ 3 ਕੈਮਰੇ ਹਨ ਜਿਨ੍ਹਾਂ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਇਸ ਤੋਂ ਇਲਾਵਾ ਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

ਫੋਨ 'ਚ ਕੁਨੈਕਟੀਵਿਟੀ ਲਈ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ, ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਹਨ। ਇਸ ਤੋਂ ਇਲਾਵਾ ਫੋਨ 'ਚ 18 ਵਾਟ ਡਿਊਲ-ਇੰਜਣ ਫਲੈਸ਼ ਚਾਰਜਿੰਗ ਨਾਲ 4,500 ਐੱਮ.ਏ.ਐੱਚ. ਦੀ ਬੈਟਰੀ ਹੈ।


author

Rakesh

Content Editor

Related News