6.64 ਇੰਚ ਦੀ ਡਿਸਪਲੇਅ ਤੇ 8GB ਰੈਮ ਨਾਲ ਲਾਂਚ ਹੋਇਆ ਸਸਤਾ ਫੋਨ, ਪਾਣੀ ''ਚ ਵੀ ਨਹੀਂ ਹੋਵੇਗਾ ਖ਼ਰਾਬ!
Friday, May 26, 2023 - 06:52 PM (IST)
ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਨਵੇਂ ਕਿਫਾਇਤੀ ਫੋਨ Vivo Y36 ਨੂੰ ਲਾਂਚ ਕਰ ਦਿੱਤਾ ਹੈ। ਫੋਨ ਨੂੰ 5ਜੀ ਅਤੇ 4ਜੀ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। Vivo Y36 'ਚ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 44 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫਾਸਟ ਚਾਰਜਿੰਗ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਫੋਨ ਨੂੰ 15 ਮਿੰਟਾਂ 'ਚ 30 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।
Vivo Y36 ਦੀ ਕੀਮਤ
ਵੀਵੋ ਦੇ ਇਸ ਫੋਨ ਨੂੰ ਫਿਲਹਾਲ ਇੰਡੋਨੇਸ਼ੀਆ 'ਚ ਪੇਸ਼ ਕੀਤਾ ਗਿਆ ਹੈ। ਫੋਨ ਐਕਵਾ ਗਲੀਟਰ ਅਤੇ ਮੀਟਿਓਰ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ। 4ਜੀ Vivo Y36 ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ IDR 3,399,000 (ਕਰੀਬ 18,700 ਰੁਪਏ) ਹੈ। Vivo Y36 5G ਵਰਜ਼ਨ ਨੂੰ ਕ੍ਰਿਸਟਲ ਗਰੀਨ ਅਤੇ ਮਿਸਟਿਕ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਇਸ ਫੋਨ ਦੀ ਕੀਮਤ ਦਾ ਐਲਾਨ ਨਹੀਂ ਕੀਤਾ।
Vivo Y36 5G ਦੇ ਫੀਚਰਜ਼
ਵੀਵੋ ਦੇ ਨਵੇਂ ਫੋਨ 'ਚ 6.64 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ। ਡਿਸਪਲੇਅ ਦੇ ਨਾਲ 90 ਹਰਟਜ਼ ਦਾ ਰਿਫ੍ਰੈਸ਼ ਰੇਟ ਅਤੇ 650 ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਫੋਨ ਐਂਡਰਾਇਡ 13 ਦੇ ਨਾਲ ਆਉਂਦਾ ਹੈ। ਇਸ ਵਿਚ ਆਕਟਾ ਕੋਰ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ 8 ਜੀ.ਬੀ. ਤਕ ਰੈਮ ਦਾ ਸਪੋਰਟ ਹੈ। ਫੋਨ 'ਚ 256 ਜੀ.ਬੀ. ਤਕ ਸਟੋਰੇਜ ਮਿਲਦੀ ਹੈ ਜਿਸਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ 'ਚ ਰੈਮ ਨੂੰ ਵੀ 8 ਜੀ.ਬੀ. ਤਕ ਵਰਚੁਅਲੀ ਵਧਾਇਆ ਜਾ ਸਕਦਾ ਹੈ।
Vivo Y36 5G ਸਮਾਰਟਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਮਿਲਦਾ ਹੈ। ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਮਿਲਦਾ ਹੈ। ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਮਿਲਦਾ ਹੈ।
ਫੋਨ ਦੇ ਨਾਲ 5000mAh ਦੀ ਬੈਟਰੀ ਅਤੇ 44 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਫੋਨ 'ਚ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP54 ਰੇਟਿੰਗ ਮਿਲਦੀ ਹੈ। ਫੋਨ 'ਚ ਕੁਨੈਕਟੀਵਿਟੀ ਲਈ ਜੀ.ਪੀ.ਐੱਸ., ਬਲੂਟੁੱਥ ਵੀ5.1 ਅਤੇ ਐੱਨ.ਐੱਫ.ਸੀ. ਦਾ ਸਪੋਰਟ ਮਿਲਦਾ ਹੈ।