ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ ''ਚ ਆਉਣਗੇ ਲੱਖਾਂ ਰੁਪਏ

Thursday, Mar 27, 2025 - 09:01 AM (IST)

ਪੰਜਾਬੀਆਂ ਦੀ ਹੋਈ ਬੱਲੇ-ਬੱਲੇ! ਇਨ੍ਹਾਂ ਦੇ ਖ਼ਾਤਿਆਂ ''ਚ ਆਉਣਗੇ ਲੱਖਾਂ ਰੁਪਏ

ਲੁਧਿਆਣਾ (ਜੋਸ਼ੀ): ਸਾਲ ਦੀ ਸ਼ੁਰੂਆਤ ਦੇ ਢਾਈ ਮਹੀਨਿਆਂ ਅੰਦਰ ਰਾਜਸ਼੍ਰੀ-50 ਲਾਟਰੀ ’ਚ ਹੁਣ ਤੱਕ 21-21 ਲੱਖ ਰੁਪਏ ਦੇ 5 ਪਹਿਲੇ ਇਨਾਮ ਜਿੱਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 21-21 ਲੱਖ ਰੁਪਏ ਦੇ 3 ਪਹਿਲੇ ਇਨਾਮ ਸਿਰਫ ਪੰਜਾਬ ’ਚ ਅਤੇ ਬਾਕੀ 2 ਇਨਾਮ ਮਹਾਰਾਸ਼ਟਰ ’ਚ ਜਿੱਤੇ ਗਏ ਹਨ। ਦੱਸ ਦੇਈਏ ਕਿ ਗੋਆ ਸਰਕਾਰ ਵਲੋਂ 17 ਮਾਰਚ ਕੱਢੇ ਗਏ ਡ੍ਰਾਅ ਦੌਰਾਨ ਲਾਈਮ ਨਾਹਰ ਲਾਟਰੀ ਰਾਏਕੋਟ ਲੁਧਿਆਣਾ ਵਲੋਂ ਵੇਚੀ ਗਈ ਟਿਕਟ ਤੋਂ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ।

ਇਹ ਖ਼ਬਰ ਵੀ ਪੜ੍ਹੋ - 10 ਲੱਖ ਰੁਪਏ ਦਾ ਇਲਾਜ ਮੁਫ਼ਤ, ਹਰ ਪੰਜਾਬੀ ਨੂੰ ਮਿਲੇਗਾ ਫ਼ਾਇਦਾ

ਸਿਰਫ 50 ਰੁਪਏ ’ਚ 21 ਲੱਖ ਰੁਪਏ ਦਾ ਇੰਨਾ ਵੱਡਾ ਇਨਾਮ ਜਿੱਤਣ ’ਤੇ ਕੰਪਨੀ ਵਲੋਂ ਦਿੱਤੇ ਗਏ ਵਿਕਰੀ ਉਤਸ਼ਾਹ ਵਧਾਊ 1 ਲੱਖ ਦਾ ਇੰਸੈਂਟਿਵ ਅਤੇ ਇਕ ਹੌਂਡਾ ਐਕਟਿਵਾ ਸ਼ਾਮਲ ਹੈ। ਲਾਈਮ ਨਾਹਰ ਲਾਟਰੀ ਰਾਏਕੋਟ ਦੇ ਮਾਲਕ ਕਨੌਜ ਕੁਮਾਰ ਨੂੰ ਲੁਧਿਆਣਾ ਤੋਂ ਕੰਪਨੀ ਅਧਿਕਾਰੀ ਰਾਜ ਕੁਮਾਰ ਵਰਮਾ ਨੇ ਹੌਂਡਾ ਐਕਟਿਵਾ, ਟਰਾਫੀ, ਫੁੱਲਾਂ ਦਾ ਗੁਲਦਸਤਾ ਅਤੇ 1 ਲੱਖ ਦਾ ਇੰਸੈਂਟਿਵ ਦੇ ਕੇ ਸਨਮਾਨਿਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਕਰਜ਼ ਮੁਆਫ਼ੀ ਦਾ ਐਲਾਨ, ਹਜ਼ਾਰਾਂ ਪਰਿਵਾਰਾਂ ਦੀ ਬਦਲੇਗੀ ਜ਼ਿੰਦਗੀ

ਰਾਜਸ਼੍ਰੀ ਲਾਟਰੀ ’ਚ ਹਰ ਰੋਜ਼ ਵੱਡੇ-ਵੱਡੇ ਇਨਾਮਾਂ ਦੀ ਪੇਸ਼ਕਸ਼ ਹੋਣ ਕਾਰਨ ਰਾਜਸ਼੍ਰੀ ਲਾਟਰੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਤੇ ਉਤਸ਼ਾਹ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਰਾਜਸ਼੍ਰੀ ਲਾਟਰੀ ’ਚ ਲੋਕ ਆਪਣੀ ਕਿਸਮਤ ਅਜ਼ਮਾ ਕੇ ਹਰ ਰੋਜ਼ ਕਰੋੜਪਤੀ ਅਤੇ ਲੱਖਪਤੀ ਬਣ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News