ਪਾਪ-ਅਪ ਸੈਲਫੀ ਕੈਮਰੇ ਨਾਲ ਨਜ਼ਰ ਆਇਆ ਵੀਵੋ x27 ਸਮਾਰਟਫੋਨ
Tuesday, Mar 05, 2019 - 03:19 PM (IST)

ਗੈਜੇਟ ਡੈਸਕ- ਚੀਨ ਦੀ ਫੋਨ ਨਿਰਮਾਤਾ ਕੰਪਨੀ ਵੀਵੋ ਨੇ ਹਾਲ ਹੀ 'ਚ ਪਾਪ ਅਪ ਸੈਲਫੀ ਕੈਮਰੇ ਦੇ ਨਾਲ Vivo V15 ਤੇ Vivo V15 Pro ਸਮਾਰਟਫੋਨਜ਼ ਲਾਂਚ ਕੀਤੇ ਸਨ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕੰਪਨੀ ਜਲਦ ਹੀ ਇਸ ਕੈਮਰਾ ਟੈਕਨਾਲੋਜੀ ਦੇ ਨਾਲ ਨਵਾਂ ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਹ ਸਮਾਰਟਫੋਨ TENAA ਵੈੱਬਸਾਈਟ 'ਤੇ ਨਜ਼ਰ ਆਇਆ ਹੈ। ਮੰਨਿਆ ਜਾ ਰਿਹਾ ਹੈ ਇਸ ਨੂੰ ਜਲਦ ਹੀ ਚੀਨ 'ਚ ਲਾਂਚ ਕੀਤਾ ਜਾਵੇਗਾ।
ਸਪੈਸੀਫਿਕੇਸ਼ਨਸ
TENAA 'ਤੇ ਲਿਸਟਿੰਗ ਤੋਂਂ ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਕ Vivo X27 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 48 MP ਦੇ ਪ੍ਰਾਇਮਰੀ ਸੈਂਸਰ ਦੇ ਨਾਲ 13 ਮੈਗਾਪਿਕਸਲ ਤੇ 5 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ। ਲਿਸਟਿੰਗ ਮੁਤਾਬਕ ਸਮਾਰਟਫੋਨ 'ਚ 8GB ਰੈਮ ਦੇ ਨਾਲ 256GB ਇਨਬਿਲਟ ਸਟੋਰੇਜ ਦਿੱਤੀ ਜਾ ਸਕਦੀ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ Vivo X27 'ਚ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਇਹ ਫੋਨ ਇਸ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ ਫਾਸਟ ਚਾਰਜਿੰਗ ਸਪੋਰਟ ਨਾਲ ਲੈਸ ਹੋਵੇਗਾ।
ਕੰਪਨੀ ਨੇ ਹਾਲ ਹੀ 'ਚ ਭਾਰਤ 'ਚ Vivo V15 ਸਮਾਰਟਫੋਨ ਲਾਂਚ ਕੀਤਾ ਸੀ। Vivo V15 ਸਮਾਰਟਫੋਨ Android 9.0 Pie 'ਤੇ ਬੇਸਡ FunTouch OS 9 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 6.53 ਇੰਚ ਦੀ ਫੁੱਲ HD+ ਡਿਸਪਲੇਅ ਹੈ। ਫੋਨ ਆਕਟਾ-ਕੋਰ MediaTek Helio P70 Soc ਪ੍ਰੋਸੈਸਰ ਨਾਲ ਪਾਵਰਡ ਹੈ ਤੇ ਇਸ 'ਚ 6GB ਦੀ ਰੈਮ ਦਿੱਤੀ ਗਈ ਹੈ। ਸੈਲਫੀ ਤੇ ਵੀਡੀਓ ਚੈਟ ਲਈ ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਪਿੱਛੇ ਟ੍ਰਿਪਲ ਕੈਮਰਾ ਸੈਟਅਪ ਹੈ। ਫੋਨ ਦੇ ਪਿੱਛੇ 12 ਮੈਗਾਪਿਕਸਲ, 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦੇ ਸੈਂਸਰ ਲੱਗੇ ਹਨ। Vivo V15 'ਚ 128GB ਦਾ ਆਨਬੋਰਡ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ S4 ਕਾਰਡ ਦੇ ਰਾਹੀਂ 256GB ਤੱਕ ਵਧਾ ਸਕਦੇ ਹਨ।