200MP ਕੈਮਰਾ ਤੇ 6000mAh ਬੈਟਰੀ ਨਾਲ Vivo X200 ਸੀਰੀਜ਼ ਭਾਰਤ ''ਚ ਲਾਂਚ, ਜਾਣੋ ਕੀਮਤ

Saturday, Dec 14, 2024 - 05:43 PM (IST)

ਗੈਜੇਟ ਡੈਸਕ- ਵੀਵੋ ਨੇ ਭਾਰਤੀ ਬਾਜ਼ਾਰ ਆਪਣੀ Vivo X200 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਬ੍ਰਾਂਡ ਨੇ Vivo X200 Pro ਅਤੇ Vivo X200 ਨੂੰ ਪੇਸ਼ ਕੀਤਾ ਹੈ। ਇਨ੍ਹਾਂ ਫੋਨਾਂ 'ਚ ਕੰਪਨੀ ਚਾਰ ਸਾਲਾਂ ਦਾ ਸਕਿਓਰਿਟੀ ਅਪਡੇਟ ਅਤੇ 5 ਸਾਲਾਂ ਦਾ ਸਕਿਓਰਿਟੀ ਅਪਡੇਟ ਦੇ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਫੋਨਾਂ ਦੀ ਕੀਮਤ ਅਤੇ ਫੀਚਰਜ਼ ਬਾਰੇ ਵਿਸਤਾਰ ਨਾਲ...

ਕੀਮਤ

Vivo X200 ਨੂੰ ਕੰਪਨੀ ਨੇ ਦੋ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਇਸ ਦੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 65,999 ਰੁਪਏ ਹੈ। ਉਥੇ ਹੀ ਇਸਦੇ 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 71,999 ਰੁਪਏ ਹੈ। ਇਸ ਸਮਾਰਟਫੋਨ ਨੂੰ ਤੁਸੀਂ ਨੈਚੁਰਲ ਗਰੀਨ ਅਤੇ ਕਾਸਮਾਸ ਬਲੈਕ ਰੰਗ 'ਚ ਖਰੀਦ ਸਕਦੇ ਹੋ। 

ਉਥੇ ਹੀ ਪ੍ਰੋ ਵੇਰੀਐਂਟ ਦੀ ਗੱਲ ਕਰੀਏ ਤਾਂ Vivo X200 Pro ਸਿਰਫ ਇਕ ਕੰਫੀਗ੍ਰੇਸ਼ਨ 'ਚ ਆਉਂਦਾ ਹੈ। ਇਸਦੇ 16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 94,999 ਰੁਪਏ ਹੈ। ਇਹ ਫੋਨ ਟਾਈਟੇਨੀਅਮ ਗ੍ਰੇਅ ਅਤੇ ਕਾਸਮਾਸ ਬਲੈਕ ਰੰਗ 'ਚ ਆਉਂਦਾ ਹੈ। ਇਨ੍ਹਾਂ ਫੋਨਾਂ ਨੂੰ ਤੁਸੀਂ 19 ਦਸੰਬਰ ਤੋਂ ਖਰੀਦ ਸਕੋਗੇ।

Vivo X200 ਦੇ ਫੀਚਰਜ਼

- ਇਸ ਵਿਚ 6.67 ਇੰਚ ਦੀ ਐਮੋਲੇਡ ਡਿਸਪਲੇਅ, 120Hz ਰਿਫ੍ਰੈਸ਼ ਰੇਟ, 4500Nits ਦੀ ਪੀਕ ਬ੍ਰਾਈਟਨੈੱਸ ਦਿੱਤੀ ਹੈ। 
- 12GB/16 GB RAM ਅਤੇ 256GB/ 512GB ਤਕ ਦਾ ਸਟੋਰੇਜ ਆਪਸ਼ਨ ਦਿੱਤਾ ਹੈ। 
- ਫੋਨ 'ਚ Android 15 ਬੇਸਡ Funtouch 15 ਸਾਫਟਵੇਅਰ ਦਿੱਤਾ ਗਿਆ ਹੈ।
- 50MP ਮੇਨ ਲੈੱਨਜ਼, 50MP ਅਲਟਰਾ ਵਾਈਡ ਐਂਗਲ ਅਤੇ 50MP ਟੈਲੀਫੋਟੋ ਲੈੱਨਜ਼ ਹੈ।
- 32 MP ਦਾ ਫਰੰਟ ਕੈਮਰਾ

Vivo X200 Pro ਦੇ ਫੀਚਰਜ਼

- Vivo X200 Pro में 6.78-Inch ਦੀ AMOLED ਸਕਰੀਨ, 120Hz ਰਿਫ੍ਰੈਸ਼ ਰੇਟ, 4500 Nits ਦੀ ਪੀਕ ਬ੍ਰਾਈਟਨੈੱਸ ਮਿਲੇਗੀ।
- ਫੋਨ 'ਚ Dimensity 9400 ਦਾ ਪ੍ਰੋਸੈਸਰ ਹੈ।
- ਸਟੋਰੇਜ ਲਈ 16GB RAM + 512GB ਦਾ ਆਪਸ਼ਨ ਦਿੱਤਾ ਹੈ।
- ਫੋਟੋਗ੍ਰਾਫੀ ਲਈ 50MP ਮੇਨ ਲੈੱਨਜ਼, 50MP ਅਲਟਰਾ ਵਾਈਡ ਐਂਗਲ ਅਤੇ 200MP ਟੈਲੀਫੋਟੋ ਲੈੱਨਜ਼ ਅਤੇ 32MP ਦਾ ਫਰੰਟ ਕੈਮਰਾ ਦਿੱਤਾ ਹੈ।


Rakesh

Content Editor

Related News