Vivo ਦੇ ਰੰਗ ਬਦਲਣ ਵਾਲੇ ਸਮਾਰਟਫੋਨ ਦੀ ਪ੍ਰੀ-ਬੁਕਿੰਗ ਭਾਰਤ ''ਚ ਸ਼ੁਰੂ, ਜਾਣੋ ਕੀਮਤ ਤੇ ਆਫਰ

Friday, Mar 17, 2023 - 01:37 PM (IST)

ਗੈਜੇਟ ਡੈਸਕ- ਵੀਵੋ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Vivo V27 Pro ਅਤੇ Vivo V27 ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਨ੍ਹਾਂ 'ਚੋਂ Vivo V27 Pro ਦੀ ਵਿਕਰੀ ਪਹਿਲਾਂ ਤੋਂ ਹੋ ਰਹੀ ਹੈ, ਜਦਕਿ Vivo V27 ਨੂੰ ਹੁਣ ਪ੍ਰੀ-ਬੁਕਿੰਗ ਲਈ ਉਪਲੱਬਧ ਕਰਵਾਇਆ ਗਿਆ ਹੈ। Vivo V27 ਦੀ ਪ੍ਰੀ-ਬੁਕਿੰਗ ਭਾਰਤ 'ਚ ਸ਼ੁਰੂ ਹੋ ਗਈ ਹੈ। Vivo V27 5ਜੀ ਨੂੰ ਫਲਿਪਕਾਰਟ ਤੋਂ ਇਲਾਵਾ ਵੀਵੋ ਦੇ ਆਨਲਾਈਨ ਸਟੋਰ ਤੋਂ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। 

Vivo V27 ਦੀ ਕੀਮਤ

Vivo V27 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 32,999 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 36,999 ਰੁਪਏ ਰੱਖੀ ਗਈ ਹੈ। ਫੋਨ ਨੂੰ ਮੈਜਿਕ ਬਲਿਊ ਅਤੇ ਨੋਬਲ ਬਲੈਕ ਰੰਗ 'ਚ ਖਰੀਦਿਆ ਜਾ ਸਕੇਗਾ। ਕਈ ਬੈਂਕ ਆਫਰ ਤਹਿਤ 3,000 ਰੁਪਏ ਦੀ ਛੋਟ ਮਿਲੇਗੀ। 

Vivo V27 ਦੇ ਫੀਚਰਜ਼

Vivo V27 'ਚ ਐਂਡਰਾਇਡ 13 ਆਧਾਰਿਤ FunTouch OS 13 ਹੈ। ਇਸਤੋਂ ਇਲਾਵਾ ਫੋਨ 'ਚ 6.78 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ 'ਚ 12 ਜੀ.ਬੀ. ਤਕ LPDDR5 ਹੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ 'ਚ ਡਾਈਮੈਂਸਿਟੀ 7200 5ਜੀ ਪ੍ਰੋਸੈਸਰ ਦਿੱਤਾ ਗਿਆ ਹੈ।

ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766V ਸੈਂਸਰ ਹੈ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਫਰੰਟ 'ਚ 50 ਮੈਗਾਪਿਕਸਲ ਦਾ ਆਟੋਫੋਕਸ ਕੈਮਰਾ ਹੈ।

ਕੁਨੈਕਟੀਵਿਟੀ ਲਈ ਫੋਨ 'ਚ 5ਜੀ, ਵਾਈ-ਫਾਈ, ਬਲੂਟੁੱਥ v5.3, GPS, Beidu, Glonass, Galileo, Navic ਅਤੇ ਇਕ USB Type-C ਪੋਰਟ ਹੈ। ਫੋਨ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ 'ਚ 4600mAh ਦੀ ਬੈਟਰੀ ਹੈ ਜਿਸਦੇ ਨਾਲ 66 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News