Vivo V21 ਦਾ ਨਵਾਂ Neon Spark ਵੇਰੀਐਂਟ ਭਾਰਤ ’ਚ ਲਾਂਚ

10/13/2021 2:09:49 PM

ਗੈਜੇਟ ਡੈਸਕ– ਵੀਵੋ ਦਾ ਨਵਾਂ Neon Spark ਵੇਰੀਐਂਟ ਭਾਰਤ ’ਚ ਲਾਂਚ ਹੋ ਗਿਆ ਹੈ। ਫੋਨ ਫ੍ਰੈਸ਼ ਅਤੇ ਵਾਈਬ੍ਰੇਂਟ ਲੁੱਕ ’ਚ ਆਏਗਾ। Neon Spark ਦੇ ਨਾਲ ਫੋਨ ਕੁੱਲ 4 ਰੰਗਾਂ  Neon Spark, Arctic White, Dust Blue, sunset dazzle ਆਪਸ਼ਨ ’ਚ ਉਪਲੱਬਧ ਹੋ ਗਿਆ ਹੈ। Vivo V21 ਸਮਾਰਟਫੋਨ AG Matte Glass ਫਿਨਿਸ਼ ’ਚ ਆਏਗਾ। ਫੋਨ ’ਚ 64 ਮੈਗਾਪਿਕਸਲ ਦਾ ਦਮਦਾਰ ਕੈਮਰਾ ਅਤੇ 44 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਫੋਨ ’ਚ 3 ਜੀ.ਬੀ. ਐਕਸਟੈਂਡਿਡ ਰੈਮ ਸਪੋਰਟ ਮਿਲੇਗਾ। ਇਹ ਇਕ ਅਲਟਰਾ ਸਲਿਮ ਸਮਾਰਟਫੋਨ ਹੋਵੇਗਾ।

ਕੀਮਤ
Vivo V21 5G ਸਮਾਰਟਫੋਨ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਆਪਸ਼ਨ ’ਚ ਆਏਗਾ। ਫੋਨ ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 29,990 ਰੁਪਏ ਹੈ, ਜਦਕਿ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 32,990 ਰੁਪਏ ਹੈ। ਫੋਨ ਦੀ ਖਰੀਦ ’ਤੇ 2500 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਨਾਲ ਹੀ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਮਿਲ ਰਹੀ ਹੈ। ਫੋਨ ਨੂੰ ਵੀਵੋ ਇੰਡੀਆ ਈ-ਸਟੋਰ, ਫਲਿਪਕਾਰਟ, ਐਮਾਜ਼ੋਨ ਤੋਂ ਖਰੀਦਿਆ ਜਾ ਸਕੇਗਾ। 

Vivo V21 5G ਦੇ ਫੀਚਰਜ਼
ਫੋਨ ’ਚ 6.44 ਇੰਚ ਦੀ ਫੁਲ-ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1080x2404 ਪਿਕਸਲ ਹੈ। ਫੋਨ ਮੀਡੀਆਟੈੱਕ ਹੇਲੀਓ ਡਾਈਮੈਂਸਿਟੀ 800u ਪ੍ਰੋਸੈਸਰ ਸਪੋਰਟ ਨਾਲ ਲੈਸ ਹੈ। ਫੋਨ ਐਂਡਰਾਇਡ 11 ਬੇਸਡ ਫਨਟੱਚ ਓ.ਐੱਸ. 11.1 ’ਤੇ ਕੰਮ ਕਰਦਾ ਹੈ। Vivo V21 5G ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 64 ਮੈਗਾਪਿਕਸਲ OIS ਨਾਈਟ ਕੈਮਰਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 44 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। 

Vivo V21 5G ਸਮਾਰਟਫੋਨ ’ਚ ਪਾਵਰ ਬੈਕਅਪ ਲਈ 4,000mAh ਦੀ ਬੈਟਰੀ ਮਿਲੇਗੀ, ਜੋ 33 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 


Rakesh

Content Editor

Related News