ਦੁਨੀਆ ਦਾ ਪਹਿਲਾ ਡਿਊਲ ਪਾਪ-ਅਪ ਸੈਲਫੀ ਕੈਮਰਾ ਫੋਨ Vivo V17 Pro ਲਾਂਚ, ਜਾਣੋ ਕੀਮਤ

09/20/2019 1:48:37 PM

ਗੈਜੇਟ ਡੈਸਕ– ਵੀਵੋ ਨੇ ਭਾਰਤ ’ਚ ਆਪਣਾ ਨਵਾਂ ਫੋਨ Vivo V17 Pro ਲਾਂਚ ਕੀਤਾ ਹੈ। Vivo V17 Pro ਸਮਾਰਟਫੋਨ 32 ਮੈਗਾਪਿਕਸਲ ਡਿਊਲ ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫੋਨ ਹੈ। ਇਸ ਫੋਨ ਦੇ ਪਾਪ-ਅਪ ਸੈਲਫੀ ਮਡਿਊਲ ’ਚ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। Vivo V17 Pro  ਦੇ ਪਿੱਛੇ ਏ.ਆਈ. ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਪਿੱਛੇ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 20 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਸਮਾਰਟਫੋਨ ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ। 

ਕੀਮਤ
Vivo V17 Pro ਦੀ ਕੀਮਤ 29,990 ਰੁਪਏ ਹੈ। ਇਹ ਕੀਮਤ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਹੈ। Vivo V17 Pro ਦੇ ਬੈਕ ’ਚ 48 ਮੈਗਾਪਿਕਸਲ ਦਾ Sony IMX582 ਸੈਂਸਰ ਦਿੱਤਾ ਗਿਆ ਹੈ। ਕੈਮਰੇ ’ਚ ਏ.ਆਈ. ਸੁਪਰ ਨਾਈਟ ਮੋਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲ ਦਾ ਬੋਹਕੇ ਮੋਡ ਅਤੇ 13 ਮੈਗਾਪਿਕਸਲ ਦਾ 2X ਆਪਟਿਕਲ ਜ਼ੂਮ ਲੈੱਨਜ਼ ਦਿੱਤਾ ਗਿਆ ਹੈ। 

ਸਮਾਰਟਫੋਨ ’ਚ ਦਿੱਤਾ ਗਿਆ ਹੈ ਕਾਰਨਿੰਗ ਗੋਰਿਲਾ ਗਲਾਸ 6
Vivo V17 Pro ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ ਕਾਰਨਿੰਗ ਗੋਰਿਲਾ ਗਲਾਸ 6 ਦਿੱਤਾ ਗਿਆ ਹੈ। ਫੋਨ ’ਚ ਟਾਈਪ-ਸੀ ਚਾਰਜਿੰਗ ਪੋਰਟ ਦੇ ਨਾਲ 4,100mAh ਦੀ ਬੈਟਰੀ ਹੈ। ਸਮਾਰਟਫੋਨ ’ਚ 6.3 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਸਕਰੀਨ ਦਿੱਤੀ ਗਈ ਹੈ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 


Related News