ਸ਼ਾਨਦਾਰ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Vivo V17, ਜਾਣੋ ਕੀਮਤ

12/09/2019 1:54:26 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਭਾਰਤ ’ਚ Vivo V17 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਗਾਹਕਾਂ ਨੂੰ ਇਸ ਡਿਵਾਈਸ ’ਚ ਦਮਦਾਰ ਕੈਮਰਾ, ਪ੍ਰੋਸੈਸਰ ਅਤੇ ਪੰਚਹੋਲ ਡਿਸਪਲੇਅ ਮਿਲੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ Vivo V17 ਨੂੰ ਰਸ਼ੀਆ ’ਚ ਪੇਸ਼ ਕੀਤਾ ਸੀ। ਇਸ ਦੇ ਨਾਲ ਹੀ ਗਾਹਕ ਇਸ ਸਮਾਰਟਫੋਨ ਨੂੰ 17 ਦਸੰਬਰ ਤੋਂ ਈ-ਕਾਮਰਸ ਸਾਈਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਣਗੇ। ਇੰਨਾ ਹੀ ਨਹੀਂ ਇਹ ਫੋਨ ਰੈੱਡਮੀ ਕੇ20 ਅਤੇ ਓਪੋ ਰੇਨੋ ਵਰਗੇ ਡਿਵਾਈਸਿਜ਼ ਨੂੰ ਸਖਤ ਟੱਕਰ ਦੇਵੇਗਾ। ਉਥੇ ਹੀ ਗਾਹਕਾਂ ਲਈ ਵੀਵੋ ਵੀ17 ਸਮਾਰਟਫੋਨ ਮਿਡ ਨਾਈਟ ਬਲਿਊ ਓਸ਼ਨ ਅਤੇ ਗਲੇਸ਼ੀਅਰ ਆਈਸ ਵਾਈਟ ਕਲਰ ਆਪਸ਼ਨ ਦੇ ਨਾਲ ਉਪਲੱਬਧ ਹਨ। 

PunjabKesari

ਕੀਮਤ
ਕੰਪਨੀ ਨੇ ਵੀਵੋ ਵੀ17 ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਨੂੰ 22,990 ਰੁਪਏ ਦੀ ਕੀਮਤ ਨਾਲ ਭਾਰਤ ’ਚ ਉਤਾਰਿਆ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਬਾਕਸ ’ਚ ਵੀਵੋ ਐਕਸ 710 ਈਅਰਫੋਨ ਮੁਫਤ ਮਿਲਣਗੇ, ਜਿਸ ਦੀ ਕੀਮਤ 1,999 ਰੁਪਏ ਹੈ। ਜੇਕਰ ਗਾਹਕ ਐੱਚ.ਡੀ.ਐੱਫ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਇਸ ਫੋਨ ਨੂੰ ਖਰੀਦਦੇ ਹਨ ਤਾਂ ਉਨ੍ਹਾਂ ਨੂੰ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਪਹਿਲਾਂ ਵੀਵੋ ਨੇ ਇਸ ਫੋਨ ਨੂੰ ਰਸ਼ੀਆ ’ਚ 22,990 ਰਸ਼ੀਅਨ ਰੂਬਲ ਕੀਮਤ ਦੇ ਨਾਲ ਲਾਂਚ ਕੀਤਾ ਸੀ। 

PunjabKesari

ਫੀਚਰਜ਼
ਕੰਪਨੀ ਨੇ ਇਸ ਫੋਨ ’ਚ 6.44 ਇੰਚ ਦੀ ਸੁਪਰ ਅਮੋਲੇਡ ਆਈਵਿਊ ਡਿਸਪਲੇਅ ਦਿੱਤੀ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਨਾਲ ਹੀ ਇਸ ਫੋਨ ’ਚ ਬਿਹਤਰ ਪਰਫਾਰਮੈਂਸ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਦਿੱਤਾ ਗਿਆ ਹੈ। ਉਥੇ ਹੀ ਇਹ ਫੋਨ ਫਨਟਚ ਓ.ਐੱਸ. 9.2 ਅਤੇ ਐਂਡਰਾਇਡ 9 ਪਾਈ ’ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿਚ 48 ਮੈਗਾਪਿਕਸਲ ਦਾ ਏ.ਆਈ. ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲ ਦਾ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਸੁਪਰ ਮੈਕ੍ਰੋ ਲੈੱਨਜ਼ ਮੌਜੂਦ ਹਨ। ਨਾਲ ਹੀ ਕੰਪਨੀ ਨੇ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਫੋਨ ਦੇ ਕੈਮਰਾ ਸੈਗਮੈਂਟ ’ਚ ਸੁਪਰ ਨਾਈਟ ਮੋਡ, ਅਲਟਰਾ ਸਟੇਬਲ ਵੀਡੀਓ ਅਤੇ ਬੋਕੇ ਮੋਡ ਵਰਗੇ ਫੀਚਰਜ਼ ਦਿੱਤੇ ਹਨ। 

ਕੁਨੈਕਟਿਵਿਟੀ ਦੇ ਲਿਹਾਜ ਨਾਲ ਵੀਵੋ ਦੇ ਇਸ ਫੋਨ ’ਚ ਬਲੂਟੁੱਥ 5.0. ਡਿਊਲ 4ਜੀ, ਡਿਊਲ ਬੈਂਡ ਵਾਈ-ਫਾਈ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਐੱਨ.ਐੱਫ.ਸੀ. ਸਪੋਰਟ ਵਰਗੇ ਫੀਚਰਜ਼ ਹਨ। ਫੋਨ ਨੂੰ ਪਾਵਰ ਦੇਣ ਲਈ 4,500,mAh ਦੀ ਬੈਟਰੀ ਮਿਲੇਗੀ, ਜੋ ਡਿਊਲ ਇੰਜਣ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ। 


Related News