Vivo S5 ਸੀਰੀਜ਼ 14 ਨਵੰਬਰ ਨੂੰ ਹੋਵੇਗੀ ਲਾਂਚ, TEENA 'ਤੇ ਨਜ਼ਰ ਆਇਆ ਫੋਨ

Saturday, Nov 09, 2019 - 11:42 PM (IST)

Vivo S5 ਸੀਰੀਜ਼ 14 ਨਵੰਬਰ ਨੂੰ ਹੋਵੇਗੀ ਲਾਂਚ, TEENA 'ਤੇ ਨਜ਼ਰ ਆਇਆ ਫੋਨ

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਇਸ ਸਾਲ ਭਾਰਤ 'ਚ ਆਪਣੀ ਵੀਵੋ ਐੱਸ1 ਅਤੇ ਵੀਵੋ ਐੱਸ1 ਪ੍ਰੋ ਸਮਾਰਟਫੋਨਸ ਲਾਂਚ ਕੀਤੇ ਸਨ। ਕੰਪਨੀ ਨੇ ਹੁਣ ਇਹ ਸਾਫ ਕਰ ਦਿੱਤਾ ਹੈ ਕਿ 14 ਨਵੰਬਰ ਨੂੰ ਵੀਵੋ ਐੱਸ5 s5 (Vivo S5) ਸਮਾਰਟਫੋਨ ਲਾਂਚ ਕਰ ਸਕਦੀ ਹੈ। ਹੁਣ TENAA 'ਤੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੀਆਂ ਤਸਵੀਰਾਂ ਨਜ਼ਰ ਆਈਆਂ ਹਨ।

ਵੀਵੋ ਐੱਸ1 ਸੀਰੀਜ਼ ਦਾ ਸਕਸੈੱਸਰ
ਵੀਵੋ ਐੱਸ5 ਸਮਾਰਟਫੋਨ ਸੀਰੀਜ਼ ਭਾਰਤ 'ਚ ਲਾਂਚ ਹੋ ਚੁੱਕੀ ਹੈ ਵੀਵੋ ਐੱਸ1 ਸੀਰੀਜ਼ ਦਾ ਸਕਸੈੱਸਰ ਹੈ। ਹਾਲ ਹੀ 'ਚ ਵੀਵੋ ਐੱਸ5 ਦਾ ਟੀਜ਼ਰ ਵੀ ਸਾਹਮਣੇ ਆਇਆ ਸੀ। ਵੀਵੋ ਐੱਸ1 ਨੂੰ ਗਲੋਬਲੀ ਲਾਂਚ ਕੀਤਾ ਗਿਆ ਸੀ ਪਰ ਇਸ 'ਚ ਚਾਈਨਾ ਵੇਰੀਐਂਟ ਦੀ ਤਰ੍ਹਾਂ ਪਾਪ-ਅਪ ਕੈਮਰਾ ਸੈਟਅਪ ਦੀ ਜਗ੍ਹਾ ਵਾਟਰਡਰਾਪ ਨੌਚ ਸੈਲਫੀ ਕੈਮਰਾ ਦਿੱਤਾ ਗਿਆ ਹੈ। 

PunjabKesari

ਵੀਵੋ ਐੱਸ1 ਸਮਾਰਟਫੋਨ ਸਕਾਈਲਾਈਨ ਬਲੂ ਅਤੇ ਡਾਇਮੰਡ ਬਲੈਕ 'ਚ ਮਿਲਦਾ ਹੈ। Vivo S1 'ਚ 6.38 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਇਸ ਤੋਂ ਇਲਾਵਾ ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਏ.ਆਈ. ਫੇਸ ਬਿਊਟੀ, ਸੈਲਫੀ ਫਰੰਟਲਾਈਟ, ਏ.ਆਰ. ਸਟਿਕਰਸ, ਏ.ਆਈ. ਫਿਲਟਰ ਵਰਗੇ ਕਈ ਸੈਲਫੀ ਮੋਡ ਦਿੱਤੇ ਗਏ ਹਨ। ਵੀਵੋ ਐੱਸ1 ਦੇ ਬੈਕ 'ਚ ਏ.ਆਈ. ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰੇ ਵੀ ਦਿੱਤੇ ਗਏ ਹਨ।

ਵੀਵੋ ਐੱਸ1 ਸਮਾਰਟਫੋਨ ਆਕਟਾ-ਕੋਰ ਮੀਡੀਆਟੇਕ Helio P65 ਪ੍ਰੋਸੈਸਰ ਨਾਲ ਪਾਵਰਡ ਹੈ। ਇਸ ਸਮਾਰਟਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਕੰਪਨੀ18W ਡਿਊਲ ਇੰਜਣ ਫਾਸਟ ਚਾਰਜਿੰਗ ਤਕਨਾਲੋਜੀ ਨੂੰ ਸਪੋਰਟ ਕਰਦੀ ਹੈ। ਵੀਵੋ ਦਾ ਇਹ ਸਮਾਰਟਫੋਨ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਤੁਸੀਂ ਇਸ ਸਮਾਰਟਫੋਨ ਤੋਂ ਦੂਜੇ ਡਿਵਾਈਸ ਵੀ ਚਾਰਜ ਕਰ ਸਕਦੇ ਹੋ। ਵੀਵੋ ਐੱਸ1 ਸਮਾਰਟਫੋਨ Funtouch OS 9 ਨਾਲ ਐਂਡ੍ਰਾਇਡ 9 ਪਾਈ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ ਇਕ ਬਟਨ ਵੀ ਦਿੱਤਾ ਗਿਆ ਹੈ ਜਿਸ ਨਾਲ ਸਿੰਗਲ ਟੈਪ 'ਚ ਤੁਹਾਡੀ ਪਹੁੰਚ ਗੂਗਲ ਅਸਿਸਟੈਂਟ ਤਕ ਹੁੰਦੀ ਹੈ।


author

Karan Kumar

Content Editor

Related News