ਡਾਇਮੰਡ ਕੈਮਰਾ ਸੈਟਅਪ ਨਾਲ ਲਾਂਚ ਹੋਇਆ Vivo S5 , ਜਾਣੋ ਫੀਚਰਸ

11/14/2019 8:59:48 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ ਸਮਾਰਟਫੋਨ ਵੀਵੋ ਐੱਸ5 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਬੀਜਿੰਗ 'ਚ ਇਕ ਲਾਂਚਿੰਗ ਈਵੈਂਟ ਦੌਰਾਨ ਇਹ ਫੋਨ ਲਾਂਚ ਕੀਤਾ ਹੈ। ਇਸ ਫੋਨ ਦੇ ਬਾਰੇ 'ਚ ਬੀਤੇ ਕਾਫੀ ਸਮੇਂ ਤੋਂ ਲੀਕਸ ਅਤੇ ਰੈਂਡਰਸ ਸਾਹਮਣੇ ਆ ਰਹੇ ਸਨ। ਫੋਨ 'ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ।

PunjabKesari

ਡਾਇਮੰਡ ਸ਼ੇਪ ਕੈਮਰਾ ਸੈਟਅਪ
ਇਸ ਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਭਾਵ ਫੋਨ ਦੇ ਰੀਅਰ 'ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਹ ਕੈਮਰਾ ਯੂਨੀਕ ਡਾਇਮੰਡ ਸ਼ੇਪ 'ਚ ਪਲੇਸਡ ਹੈ। ਇਸ ਫੋਨ 'ਚ ਯੂਜ਼ਰਸ ਨੂੰ ਫੁਲ ਸਕਰੀਨ ਵਿਊ ਮਿਲਦੀ ਹੈ ਇਸ ਲਈ ਫੋਨ 'ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ।

PunjabKesari

ਕੀਮਤ
ਗੱਲ ਕਰੀਏ ਕੀਮਤ ਦੀ ਤਾਂ ਇਸ ਫੋਨ ਦੀ ਸ਼ੁਰੂਆਤੀ ਕੀਮਤ ਚੀਨ 'ਚ 2698 ਯੁਆਨ ਲਗਭਗ 27,000 ਰੁਪਏ ਅਤੇ ਟਾਪ ਵੇਰੀਐਂਟ ਦੀ ਕੀਮਤ 2998 ਯੁਆਨ ਲਗਭਗ 30,000 ਰੁਪਏ ਹੈ।

PunjabKesari

ਅੱਖਾਂ ਲਈ ਸੇਫ
ਫੋਨ 'ਚ ਮੈਕਸੀਮਮ ਬ੍ਰਾਈਟਨੈੱਸ ਲੇਵਲ 1200 ਨਿਟਸ ਦਿੱਤਾ ਗਿਆ ਹੈ। ਇਹ ਫੋਨ TUV Rhineland ਸਰਟੀਫਾਇਡ ਹੈ ਭਾਵ ਇਹ ਫੋਨ ਅੱਖਾਂ ਲਈ ਸੇਫ ਹੈ।

PunjabKesari

4 ਰੀਅਰ ਕੈਮਰੇ
ਫੋਨ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਸੈਟਅਪ 'ਚ ਮੇਨ ਸੈਂਸਰ 48 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ 8MP + 2MP + 5MP ਦੇ ਤਿੰਨ ਹੋਰ ਕੈਮਰੇ ਮੌਜੂਦ ਹਨ। ਫਰੰਟ 'ਚ ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

PunjabKesari

ਹੋਰ ਸਪੈਸੀਫਿਕੇਸ਼ਨਸ
ਫੋਨ 'ਚ 6.44 ਇੰਚ OLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080p ਹੈ। ਫੋਨ 'ਚ ਆਨ ਸਕਰੀਨ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 8GB RAM + 128GB ਸਟੋਰੇਜ਼ ਅਤੇ 8GB RAM + 256GB ਸਟੋਰੇਜ਼ ਆਪਸ਼ਨ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 22.5W ਫਲੈਸ਼ ਚਾਰਜ ਨਾਲ ਆਉਂਦੀ ਹੈ।


Karan Kumar

Content Editor

Related News