ਸਸਤਾ ਹੋਇਆ Vivo ਦਾ ਚਾਰ ਕੈਮਰਿਆਂ ਵਾਲਾ ਫੋਨ, ਜਾਣੋ ਨਵੀਂ ਕੀਮਤ

Friday, Jul 03, 2020 - 11:35 AM (IST)

ਗੈਜੇਟ ਡੈਸਕ– ਵੀਵੋ ਨੇ ਆਪਣੇ Vivo S1 Pro ਸਮਾਰਟਫੋਨ ਦੀ ਕੀਮਤ ’ਚ ਕਟੌਤੀ ਕੀਤੀ ਹੈ। 1000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਸਮਾਰਟਫੋਨ ਨੂੰ 19,990 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਪਹਿਲਾਂ ਇਸ ਦੀ ਕੀਮਤ 20,990 ਰੁਪਏ ਸੀ। ਕੰਪਨੀ ਨੇ ਇਸ ਫੋਨ ਨੂੰ ਜਨਵਰੀ 2020 ’ਚ ਲਾਂਚ ਕੀਤਾ ਸੀ। ਇਸ ਵਿਚ ਕਵਾਡ-ਰੀਅਰ ਕੈਮਰਾ ਸੈੱਟਅਪ, ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ ਵਾਟਰਡ੍ਰੋਪ ਨੌਚ ਡਿਸਪਲੇਅ ਵਰਗੇ ਫੀਚਰਜ਼ ਮਿਲਦੇ ਹਨ। ਇਸ ਦਾ ਸਿੱਧਾ ਮੁਕਾਲਬਾ Poco X2, Realme X3 ਅਤੇ Oppo F15 ਵਰਗੇ ਫੋਨਜ਼ ਨਾਲ ਹੈ। 

ਪਹਿਲਾਂ ਵੀ ਘੱਟ ਹੋਈ ਸੀ ਕੀਮਤ
ਨਵੀਂ ਕੀਮਤ ਦਾ ਖ਼ੁਲਾਸਾ ਮੁੰਬਈ ਸਥਿਤ ਮਹੇਸ਼ ਟੈਲੀਕਾਮ ਦੇ ਮਨੀਸ਼ ਖਤਰੀ ਨੇ ਕੀਤਾ ਹੈ। ਦੱਸ ਦੇਈਏ ਕਿ ਫੋਨ ਦੀ ਕੀਮਤ ਇਕ ਵਾਰ ਪਹਿਲਾਂ ਵੀ ਘੱਟ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਮਾਰਚ ’ਚ ਵੀ ਫੋਨ ਦੀ ਕੀਮਤ 18,990 ਰੁਪਏ ਕਰ ਦਿੱਤੀ ਸੀ। ਹਾਲਾਂਕਿ, ਅਪ੍ਰੈਲ ’ਚ ਨਵੀਆਂ ਜੀ.ਐੱਸ.ਟੀ. ਦਰਾਂ ਲਾਗੂ ਹੋਣ ਤੋਂ ਬਾਅਦ ਫੋਨ ਦੀ ਕੀਮਤ ਵਧਾ ਦਿੱਤੀ ਗਈ ਸੀ। 

ਫੋਨ ਦੇ ਫੀਚਰਜ਼
ਇਸ ਡਿਊਲ ਸਿਮ ਵਾਲੇ ਸਮਾਰਟਫੋਨ ’ਚ 6.38 ਇੰਚ ਦੀ ਫੁਲ-ਐੱਚ.ਡੀ. ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਵਿਚ 8 ਜੀ.ਬੀ. ਰੈਮ ਅਤੇ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਕੁਆਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਫੋਨ ਦੇ ਪਿੱਛਲੇ ਲੱਗੇ ਕੈਮਰੇ ਡਾਇਮੰਡ ਸ਼ੇਅਪ ’ਚ ਹਨ। 

ਰੀਅਰ ਕੈਮਰੇ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਅਤੇ ਦੋ 2 ਮੈਗਾਪਿਕਸਲ ਦੇ ਸੈਂਸਰ ਮਿਲਦੇ ਹਨ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 128 ਜੀ.ਬੀ. ਦੀ ਸਟੋਰੇਜ ਅਤੇ 4,500mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਡਿਊਲ-ਇੰਚ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 


Rakesh

Content Editor

Related News